14.8 C
United Kingdom
Monday, June 22, 2026

More

    ਤੁੰਗਾਂ ‘ਚ ਲਏ ਗਏ 64 ਵਿਆਕਤੀਆਂ ਦੇ ਕਰੋਨਾ ਸੈਂਪਲ

    ਮਹਿਲ ਕਲਾਂ, 21 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਪਿੰਡ ਤੁੰਗਾਂ ਵਿਖੇ ਹੈਲਥ ਵਿਭਾਗ ਵੱਲੋਂ ਕਰੋਨਾ ਟੈਸਟ ਸਬੰਧੀ ਦੁਕਾਨਦਾਰਾਂ ਦੇ ਸੈਂਪਲ ਲਏ ਗਏ। ਪਿੰਡ ਦੀ ਧਰਮਸ਼ਾਲਾ ਵਿੱਚ ਲਗਾਏ ਇਸ ਕੈਂਪ ਵਿੱਚ ਪਿੰਡ ਤੁੰਗਾਂ ਤੇ ਕਨੋਈ ਦੇ ਦੁਕਾਨਦਾਰ ਪਹੁੰਚੇ । ਇਸ ਮੌਕੇ ਬਲਾਕ ਸੰਮਤੀ ਮੈਂਬਰ ਬਿੱਕਰ ਸਿੰਘ, ਸਰਪੰਚ ਯੁਨੀਅਨ ਬਲਾਕ ਸੰਗਰੂਰ ਦੀ ਪ੍ਰਧਾਨ ਕਿਰਨਜੀਤ ਕੌਰ ਚੱਠਾ, ਪਿੰਡ ਤੁੰਗਾਂ ਦੇ ਸਰਪੰਚ ਗਰਦੀਪ ਕੌਰ, ਜਗਪਾਲ ਸਿੰਘ, ਜੀ.ਓ.ਜੀ ਜਗਦੇਵ ਸਿੰਘ, ਕਾਮਰੇਡ ਸਤਵੀਰ ਤੁੰਗਾਂ ਤੇ ਪਿੰਡ ਦੇ ਪੰਚਾਇਤ ਮੈਂਬਰ ਹਾਜਰ ਸਨ। ਇਸ ਮੌਕੇ ਹੈਲਥ ਵਿਭਾਗ ਵੱਲੋਂ ਡਾ. ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਡਾ. ਨਿਹਾਰਕਾ, ਵੀਰਪਾਲ ਕੌਰ, ਅਮਨਦੀਪ ਕੌਰ, ਰਾਜਪਾਲ ਕੌਰ ਦੀ ਸਮੁੱਚੀ ਟੀਮ ਵਲੋਂ ਸੈਂਪਲ ਲਏ ਗਏ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ 64 ਸੈਂਪਲ ਲਏ ਗਏ ਹਨ ਜੋ ਇਲਾਕੇ ਵਿੱਚ ਇਕ ਰਿਕਾਰਡ ਹੈ, ਇਸ ਮੌਕੇ ਸੈਂਪਲ ਘਟ ਜਾਣ ਕਰਕੇ ਬਹੁਤ ਸਾਰੇ ਲੋਕਾਂ ਨੂੰ ਸੈਂਪਲ ਦਿੱਤੇ ਵਗੈਰ ਵਾਪਸ ਜਾਣਾ ਪਿਆ। ਵਿਭਾਗੀ ਟੀਮ ਨੇ ਦੱਸਿਆ ਕਿ ਜਿਹੜੇ ਵਿਅਕਤੀ ਰਹਿ ਗਏ ਹਨ, ਉਨ੍ਹਾਂ ਦੇ ਸੈਂਪਲ ਕੱਲ੍ਹ ਕੁਲਾਰ ਖੁਰਦ ਵਿਖੇ ਲੱਗਣ ਵਾਲੇ ਕੈਂਪ ਵਿੱਚ ਲਏ ਜਾਣਗੇ । ਇਸ ਮੌਕੇ ਸੈਂਪਲ ਲੈਂਦੇ ਸਮੇਂ ਇਕ ਵਿਅਕਤੀ ਗੁਰਦੀਪ ਸਿੰਘ ਦੇ ਨੱਕ ਵਿੱਚ ਸਲਾਈ ਟੁੱਟ ਜਾਣ ਕਰਕੇ ਸਿਵਲ ਹਸਪਤਾਲ ਸੰਗਰੂਰ ਭੇਜਿਆ ਗਿਆ, ਭਾਵੇਂ ਸਲਾਈ ਨੱਕ ਵਿੱਚੋਂ ਪਹਿਲਾਂ ਹੀ ਨਿਕਲ ਗਈ ਪਰ ਫਿਰ ਵੀ ਤਸੱਲੀ ਲਈ ਉਸ ਦਾ ਐਕਸਰੇ ਕਰਵਾਇਆ ਗਿਆ । ਗਰਦੀਪ ਸਿੰਘ ਨੇ ਦੱਸਿਆ ਕਿ ਉਹ ਬਿਲਕੁਲ ਤੰਦਰੁਸਤ ਹੈ । ਡਾ. ਨਿਹਾਰਕਾ ਨੇ ਦੱਸਿਆ ਕਿ ਸੋਮਵਾਰ ਤਕ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਆ ਜਾਵੇਗੀ । ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਬੇ ਝਿਜਕ ਹੋ ਕੇ ਕਰੋਨਾ ਟੈਸਟ ਕਰਵਾਉਣੇ ਚਾਹੀਦੇ ਹਨ ਤਾਂ ਜੋ ਇਸ ਲਾਗ ਦੀ ਬਿਮਾਰੀ ਤੋਂ ਬਚਿਆ ਜਾ ਸਕੇ । ਉਨ੍ਹਾਂ ਕਿਹਾ ਕਿ ਸਭ ਨੂੰ ਹੈਲਥ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਇਸ ਮੌਕੇ ਦੁਕਾਨਦਾਰਾਂ ਤੋਂ ਵਗੈਰ ਪਿੰਡ ਦੇ ਕਈ ਹੋਰ ਵਿਆਕਤੀਆਂ ਨੇ ਵੀ ਕਰੋਨਾ ਟੈਸਟ ਲਈ ਆਪਣੇ ਸੈਂਪਲ ਦਿੱਤੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!