ਦੁੱਖਭੰਜਨ ਰੰਧਾਵਾ
0351920036369
ਮੈਂ ਤੇਰਾ ਖਾਵਾਂ ਨਾ ਵਿਸਾਹ,
ਓ ਮੇਰੇ ਸੁਣ ਮਹਿਰਮਾਂ |
ਤੂੰ ਮੈਨੂੰ ਅੰਬਰਾਂ ਦਾ ਚੰਨ,
ਤੇ ਮੈਨੂੰ ਜਾਪਦਾ ਖੁਦਾ |
ਮੈਂ ਤੇਰਾ ਖਾਵਾਂ ਨਾ ਵਿਸਾਹ,
ਓ ਮੇਰੇ ਸੁਣ ਮਹਿਰਮਾਂ |
ਪਿਆਰ ਨਾਲੋਂ ਵੱਡੀ ਕੋਈ,
ਸਜਾ ਨਈਂ ਜਹਾਨ ਤੇ |
ਘੂਰੀ ਵੱਟੇ ਜਦੋਂ ਯਾਰ ਝੱਟ,
ਬਣ ਜਾਵੇ ਜਾਨ ਤੇ |
ਇਹਦੀ ਲੂਅ ਲੱਗਿਆਂ ਵੀ,
ਬੰਦਾ ਹੋ ਜਾਵੇ ਤਬਾਹ |
ਮੈਂ ਤੇਰਾ ਖਾਵਾਂ ਨਾ ਵਿਸਾਹ,
ਓ ਮੇਰੇ ਸੁਣ ਮਹਿਰਮਾਂ |
ਏਨੇ ਜਖਮ ਨਾ ਦੇ ਪੀੜ,
ਜਰੀ ਨਈਓਂ ਜਾਂਦੀ |
ਬਾਜੀ ਜਿੱਤ ਲਈ ਏ ਹੁਣ,
ਮੈਥੋਂ ਹਰੀ ਨਈਓਂ ਜਾਂਦੀ |
ਮੈਨੂੰ ਲੱਗਾ ਜਿਹੜਾ ਰੋਗ,
ਉਹਦੀ ਲੱਭ ਦੇ ਦਵਾ |
ਮੈਂ ਤੇਰਾ ਖਾਵਾਂ ਨਾ ਵਿਸਾਹ,
ਓ ਮੇਰੇ ਸੁਣ ਮਹਿਰਮਾਂ |
ਅੱਗ ਵਿੱਚ ਤਾਰੀ ਲਾ ਕੇ,
ਸਵਾਹ ਹੋ ਗਿਆਂ |
ਮੈਂ ਆਪਣੇਂ ਹੀ ਸਿਵੇ ਦਾ,
ਗਵਾਹ ਹੋ ਗਿਆਂ |
ਡੀਕ ਲਾ ਕੇ ਪੀ ਗਈ,
ਮੈਨੂੰ ਤੇਰੀ ਅਦਾ |
ਮੈਂ ਤੇਰਾ ਖਾਵਾਂ ਨਾ ਵਿਸਾਹ,
ਓ ਮੇਰੇ ਸੁਣ ਮਹਿਰਮਾਂ |
ਮੌਲਾ ਜਾਣੇਂ ਏਨੇ ਮਾੜੇ ,
ਦਿਨ ਕਿਵੇਂ ਹੋ ਹੋਏ |
ਜਾਂਦੇ-ਜਾਂਦੇ ਰਾਹਾਂ ਵਾਲੇ,
ਪੱਥਰ ਵੀ ਰੋਏ |
ਦੱਸ ਦੇਂਦਾ ਹੋਈ ਸੀ ਜੇ,
ਮੇਰੇ ਤੋਂ ਖਤਾ |
ਮੈਂ ਤੇਰਾ ਖਾਵਾਂ ਨਾ ਵਿਸਾਹ,
ਓ ਮੇਰੇ ਸੁਣ ਮਹਿਰਮਾਂ |
ਰੇਤਿਆਂ ਚ ਬੂਟਿਆਂ ਨੂੰ,
ਔੜ ਜਿਵੇਂ ਮਾਰੇ |
ਤੇਰੀ ਯਾਦ ਮੈਨੂੰ ਓਦਾਂ,
ਸਫਾ-ਸਫਾ ਕਰ ਪਾੜੇ |
ਮੇਰੀ ਆਂਦਰ ਜਾਂ ਮੋਈ,
ਹੌਕੇ ਨੇ ਮਾਰ ਦਿੱਤੀ ਧਾਹ |
ਮੈਂ ਤੇਰਾ ਖਾਵਾਂ ਨਾ ਵਿਸਾਹ,
ਓ ਮੇਰੇ ਸੁਣ ਮਹਿਰਮਾਂ |
ਦੁੱਖਭੰਜਨ ਨੇ ਕੱਲ ਸਾਰਾ,
ਦਿਨ ਮੌਤ ਮੰਗੀ |
ਓ ਮੇਰੇ ਨੇੜੇ ਵੀ ਨਾ ਆਈ,
ਐਂਵੇ ਬਣਦੀ ਰਹੀ ਚੰਗੀ |
ਇੱਕ ਰੋਜ਼ ਉਹ ਵੀ ਆਉਣਾ,
ਉਸ ਤੋਂ ਹੋਣਾਂ ਨਹੀਂ ਮਨਾ |
ਮੈਂ ਤੇਰਾ ਖਾਵਾਂ ਨਾ ਵਿਸਾਹ,
ਓ ਮੇਰੇ ਸੁਣ ਮਹਿਰਮਾਂ |