3.5 C
United Kingdom
Sunday, March 8, 2026

More

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਨੂੰ ਲੈ ਕੇ ਜਥੇਦਾਰ ਅਕਾਲ ਤਖ਼ਤ ਨੂੰ ਮਿਲਿਆ ‘ਆਪ’ ਦਾ ਵਫ਼ਦ

    ਅਸ਼ੋਕ ਵਰਮਾ
    ਬਠਿੰਡਾ 16 ਅਗਸਤ ।ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਇੱਕ ਵਫ਼ਦ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ਾਲਸਾ ਨਾਲ ਮੁਲਾਕਾਤ ਦੌਰਾਨ ਵਫਦ ਨੇ ਮੰਗ ਕਰਦਿਆਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ ਮਸਲਾ ਬੇਹੱਦ ਭਖਿਆ ਹੋਇਆ ਹੈ। ਜੋ ਕਿ ਸਿੱਖ ਧਰਮ ਦੇ ਲਈ ਬੜੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਉਨਾਂ ਸਰੂਪਾਂ ਦੀ ਵਰਤੋਂ ਬਾਣੀ ਵਿੱਚ ਫੇਰਬਦਲ ਕਰਨ ਜਾਂ ਕਿਸੇ ਸਮੇਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਬੇਅਦਬੀ ਵਰਗੀਆਂ ਘਟਨਾਵਾਂ ‘ਚ ਵੀ ਕੀਤੀ ਜਾ ਸਕਦਾ ਹੈ। ‘ਆਪ’ ਆਗੂਆਂ ਦੇ ਵਫਦ ਵਿਚ ਪੋ੍ਰ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਪਿ੍ਰੰਸੀਪਲ ਬੁੱਧ ਰਾਮ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਰੁਪਿੰਦਰ ਕੌਰ ਰੂਬੀ (ਸਾਰੇ ਵਿਧਾਇਕ) ਅਤੇ ਸਥਾਨਕ ‘ਆਪ’ ਆਗੂ ਸ਼ਾਮਲ ਸਨ।
    ‘ਆਪ’ ਆਗੂਆਂ ਨੇ ਦੱਸਿਆ ਕਿ 2016 ‘ਚ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਵਿਖੇ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ। ਇਸ ਘਟਨਾ ਉਪਰੰਤ ਐਸਜੀਪੀਸੀ ਵੱਲੋਂ 14 ਪਾਵਨ ਸਰੂਪ ਨੁਕਸਾਨੇ ਜਾਣ ਦੀ ਗੱਲ ਮੀਡੀਆ ਸਾਹਮਣੇ ਮੰਨੀ ਜਾਂਦੀ ਹੈ। ਦੂਜੇ ਪਾਸੇ ਜਦੋਂ ਪਬਲੀਕੇਸ਼ਨ ਵਿਭਾਗ ਦਾ ਸੁਪਰਵਾਈਜ਼ਰ ਕੰਵਲਜੀਤ ਸਿੰਘ ਸੇਵਾਮੁਕਤ ਹੁੰਦਾ ਹੈ ਤਾਂ ਮਾਮਲਾ ਸਾਹਮਣੇ ਆਉਂਦਾ ਹੈ ਕਿ ਰਿਕਾਰਡ ਦੇ ਮਿਲਾਨ ਮੁਤਾਬਿਕ 267 ਸਰੂਪ ਘੱਟ ਪਾਏ ਗਏ ਹਨ ਅਤੇ ਐਸਜੀਪੀਸੀ ਵੱਲੋਂ ਸੇਵਾਮੁਕਤ ਹੋਣ ਵਾਲੇ ਸੁਪਰਵਾਈਜ਼ਰ ਨੂੰ ਜੁਰਮਾਨਾ ਕਰਕੇ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰੰਤੂ ਜੁਰਮਾਨਾ ਹੋਣ ਤੋਂ ਖ਼ਫ਼ਾ ਸੁਪਰਵਾਈਜ਼ਰ ਮਾਮਲੇ ਦਾ ਪੂਰਾ ਭੇਦ ਦੱਸਦਿਆਂ ਕਿਹਾ ਕਿ ਬਹੁਤ ਸਾਰੇ ਪਾਵਨ ਸਰੂਪ ਇੱਕ ਐਸਜੀਪੀਸੀ ਮੈਂਬਰ ਦੀ ਸਿਫ਼ਾਰਸ਼ ‘ਤੇ ਇੱਕ ਅਜਿਹੇ ਡੇਰੇ ‘ਚ ਭੇਜੇ ਗਏ ਸਨ, ਜੋ ਸਿੱਖ ਰਹਿਤ ਮਰਯਾਦਾ ‘ਤੇ ਖਰਾ ਨਹੀਂ ਉੱਤਰਦਾ। ਇਸ ਸਬੰਧੀ ਉਕਤ ਮੈਂਬਰ ਦੇ ਕਹਿਣ ‘ਤੇ ਕੋਈ ਕਾਗ਼ਜ਼ੀ ਕਾਰਵਾਈ ਵੀ ਰਿਕਾਰਡ ‘ਚ ਨਹੀਂ ਚੜਾਈ ਗਈ।
                                ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜੋ ਗੁਰੂ ਘਰ ਰਹਿਤ, ਮਰਿਆਦਾ ‘ਤੇ ਪੂਰਾ ਉੱਤਰਦਾ ਹੈ, ਉਹ ਲੋੜੀਂਦੀ ਕਾਗ਼ਜ਼ੀ ਕਾਰਵਾਈ ਪੂਰੀ ਕਰਕੇ ਗੁਰੂ ਸਾਹਿਬ ਜੀ ਦੇ ਸਰੂਪ ਪਬਲੀਕੇਸ਼ਨ ਵਿਭਾਗ ਤੋਂ ਪ੍ਰਾਪਤ ਕਰ ਸਕਦਾ ਹੈ। ਇਸ ਦਾ ਸਿੱਧਾ-ਸਿੱਧਾ ਮਤਲਬ ਨਿਕਲਦਾ ਹੈ ਕਿ ਉਕਤ ਸਰੂਪ ਜਿਸ ਵੀ ਸੰਸਥਾ ਨੂੰ ਸੌਂਪੇ ਗਏ ਹਨ, ਉਹ ਸਿੱਖ ਰਹਿਤ ਮਰਯਾਦਾ ‘ਤੇ ਖਰੀ ਨਹੀਂ ਉੱਤਰਦੀ। ਇਸੇ ਕਰਕੇ ਕਿਸੇ ‘ਵੱਡੇ ਬੰਦੇ’ ਦੀ ਸਿਫ਼ਾਰਸ਼ ਤੇ ਐਸਜੀਪੀਸੀ ਮੈਂਬਰ ਰਾਹੀਂ ਇਹ ਸਰੂਪ ਉਕਤ ਸੰਸਥਾਵਾਂ ਤੱਕ ਪਹੰੁਚਾਏ ਗਏ ਹਨ। ਜ਼ਿਕਰਯੋਗ ਹੈ ਕਿ ਕਿਸੇ ਵੀ ਹਲਕੇ ਦੇ ਗੁਰੂ ਘਰ ਜਾਂ ਘਰ ‘ਚ ਸਰੂਪ ਪ੍ਰਕਾਸ਼ ਕਰਨ ਲਈ ਉਸ ਹਲਕੇ ਦੇ ਐਸਜੀਪੀਸੀ ਮੈਂਬਰ ਦੀ ਤਸਦੀਕ ਜ਼ਰੂਰੀ ਹੈ। ਐਸਜੀਪੀਸੀ ਮੈਂਬਰ ਸੁਖਦੇਵ ਸਿੰਘ ਭੌਰ ਮੁਤਾਬਿਕ ਉਨਾਂ ਦੇ ਹਲਕੇ ਦੇ ਕਿਸੇ ਡੇਰੇ ਨੇ 40 ਸਰੂਪ ਹਾਸਲ ਕਰਨ ਲਈ ਉਨਾਂ ਨਾਲ ਸੰਪਰਕ ਕੀਤਾ, ਜਦ ਉਨਾਂ ਨੇ ਉੱਥੇ ਦੇ ਹਾਲਾਤ ਵੇਖੇ ਤਾਂ ਉਨਾ ਵੱਲੋਂ ਤਸਦੀਕ ਤੋਂ ਨਾਂਹ ਕਰ ਦਿੱਤੀ ਗਈ ਸੀ ਕਿਉਂਕਿ ਉਸ ਡੇਰੇ ‘ਚ ਸਿੱਖ ਰਹਿਤ ਮਰਯਾਦਾ ਦਾ ਪਾਲਨ ਨਹੀਂ ਹੋ ਰਿਹਾ ਸੀ।
                     ਉਨਾਂ ਕਿਹਾ ਕਿ ਕੁੱਝ ਸਮੇਂ ਬਾਅਦ ਹੀ ਉਸੇ ਡੇਰੇ ਨੂੰ ਕਿਸੇ ‘ਵੱਡੇ ਆਗੂ’ ਦੀ ਸਿਫ਼ਾਰਸ਼ ‘ਤੇ 40 ਸਰੂਪ ਸੌਂਪ ਦਿੱਤੇ ਗਏ, ਜੋ ਕਿ ਮਾਮਲੇ ਨੂੰ ਸ਼ੱਕੀ ਬਣਾਉਂਦਾ ਹੈ । ਉਨਾਂ ਕਿਹਾ ਕਿ ਹੁਣ ਇਸ ਮਸਲੇ ਦੀ ਜਾਂਚ ਕਰ ਰਹੇ ਪੰਜਾਬ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜੱਜ ਵੱਲੋਂ ਜਾਂਚ ਮੁਕੰਮਲ ਕਰਨ ਤੋਂ ਪਹਿਲਾਂ ਹੀ ਜਾਂਚ ਛੱਡ ਦੇਣਾ ਉਸ ‘ਤੇ ਵੀ ਵੱਡੇ ਸਵਾਲ ਖੜੇ ਕਰਦਾ ਹੈ ਕਿ ਉਨਾਂ ‘ਤੇ ਜਾਂਚ ਨੂੰ ਕਥਿਤ ਤੌਰ ਤੇ ਪ੍ਰਭਾਵਿਤ ਕਰਨ ਸਬੰਧੀ ਦਬਾਅ ਬਣਾਇਆ ਜਾਂਦਾ ਹੋਵੇਗਾ। ਵਫਦ ਵਿਚ ਸ਼ਾਮਿਲ ‘ਆਪ’ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਐਸਜੀਪੀਸੀ ਦੀਆਂ ਹੀ ਕਮੇਟੀਆਂ ਜਾਂ ਸਬ ਕਮੇਟੀਆਂ ਦਾ ਗਠਨ ਕਰਨ ਨਾਲੋਂ ਸਭ ਤੋਂ ਪਹਿਲਾਂ ਪੁਲਿਸ ਪਰਚਾ ਦਰਜ ਕਰਵਾ ਕੇ ਇਸ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਜੋ ਸਿਆਸੀ ਸਿਫ਼ਾਰਸ਼ਾਂ ‘ਤੇ ਗੁਰੂ ਸਾਹਿਬ ਜੀ ਦੇ ਪਵਿੱਤਰ ਸਰੂਪ ਅਣਅਧਿਕਾਰਤ ਲੋਕਾਂ ਨੂੰ ਦਿੰਦਾ ਰਿਹਾ ਹੈ ‘ਤੇ ਸੁਪਰਵਾਈਜ਼ਰ ਵੱਲੋਂ ਦੱਸੇ ਐਸਜੀਪੀਸੀ ਮੈਂਬਰ, ਜਿਸ ਨੇ ਉਕਤ ਸਰੂਪ ਦੇਣ ਸਬੰਧੀ ਦਬਾਅ ਬਣਾਇਆ ਹੈ। ਉਸ ਮੈਂਬਰ ‘ਤੇ ਵੀ ਪਰਚਾ ਦਰਜ ਕਰਵਾ ਕੇ, ਮਸਲਾ ਸਿੱਖ ਸੰਗਤ ਦੇ ਸਨਮੁੱਖ ਰੱਖਿਆ ਜਾਵੇ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!