3.8 C
United Kingdom
Friday, March 6, 2026

More

    ਬਰੈਂਪਟਨ ‘ਚ ਹਿੰਦੂ ਸਭਾ ਮੰਦਰ ਦੇ ਪੁਜਾਰੀ ਦੀ ਪਤਨੀ ਦਾ ਗੋਲੀਅਾਂ ਮਾਰ ਕੇ ਕਤਲ

    ਬਰੈਂਪਟਨ / ਮਨਜੀਤ ਸਿੰਘ ਸਰਾਂ
    ਟਰੈਲੰਗ ਬੋਵਾਰਡ ਤੇ ਲਿਨਸਟਾਕ ਡਰਾਈਵ ਬਰੈਂਪਟਨ ‘ਚ ਇੱਕ ਔਰਤ ਨੂੰ ੳਸ ਦੇ ਘਰ ਗੈਰਾਜ ਵਿੱਚ ਕੁੱਝ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਮਰਨ ਵਾਲੀ ਔਰਤ ਇੱਥੋ ਦੇ ਇੱਕ ਸਥਾਨਿਕ ਹਿੰਦੂ ਸਭਾ ਮੰਦਰ ਦੇ ਪੁਜਾਰੀ ਦੀ ਪਤਨੀ ਹੈ ਪਰ ਇਸ ਬਾਰੇ ਪੁੱਖਤਾ ਕਾਰਣ ਸਾਹਮਣੇ ਨਹੀ ਆਏ ਕਿ ੳੁਕਤ ਕਤਲ ਕਿਉ ਤੇ ਕਿਸ ਨੇ ਕੀਤਾ ਹੈ ?
    ਇਸ ਬਾਰੇ ਗੱਲ ਕਰਨ ਤੇ ਪੀਲ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਅਾ ਕਿ ਇਸ ਬਾਰੇ ਜਾਂਚ ਚੱਲ ਰਹੀ ਹੈ ਤੇ ਹਾਲ ਦੀ ਘੜੀ ਇਸ ਬਾਰੇ ਕੁੱਝ ਨਹੀ ਕਿਹਾ ਜਾ ਸਕਦਾ ਕਿ ਕਤਲ ਕਿਉ ਤੇ ਕਿਸ ਨੇ ਕੀਤਾ ਹੈ ? ਇਸੇ ਦਿਨ ਬਰੈਂਪਟਨ ‘ਚ ਇੱਕ ਹੋਰ 23 ਸਾਲ ਦੇ ਪੰਜਾਬੀ ਵਿਦਿਅਾਰਥੀ ਦੀ ਵੀ ਚਾਕੂ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ | ਇਸ ਵੇਲੇ ਬਰੈਂਪਟਨ ‘ਚ ਪੂਰਾ ਦਹਿਸ਼ਤ ਦਾ ਮਹੌਲ ਬਣਿਅਾ ਹੋਇਅਾ ਹੈ ? ਪੀਲ ਪੁਲਿਸ ਨੇ ਆਪਣੇ ਬਚਾਅ ਲਈ ਸਭ ਨੂੰ ਖਬਰਦਾਰ ਕੀਤਾ ਹੈ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!