ਚੌਂਕੀ ਇੰਚਾਰਜ ਦਾ ਤਬਾਦਲੇ ਦਾ ਇਸ ਕੇਸ ਨਾਲ ਕੋਈ ਸਬੰਧ ਨਹੀਂ – ਡੀ.ਐੱਸ.ਪੀ. ਟੀਵਾਣਾ
ਹੰਡਿਆਇਆ (ਕਰਨ ਬਾਵਾ,ਲਿਆਕਤ ਅਲੀ)
ਕਰੀਬ ਤਿੰਨ ਦਿਨ ਪਹਿਲਾਂ ਇੱਕ ਔਰਤ ਦੀ ਹੋਈ ਮੌਤ ਤੋਂ ਬਾਅਦ ਮ੍ਰਿਤਕ ਦੇਹ ਨੂੰ ਦੇਰ ਸ਼ਾਮ ਤੋਂ ਚੜ੍ਹਦੀ ਸਵੇਰ ੯ਵਜੇ ਤੱਕ ਪੁਲੀਸ ਚੌਂਕੀ ਹੰਡਿਆਇਆ ਅੱਗੇ ਰੱਖ ਕੀਤੀ ਨਾਅਰੇਬਾਜ਼ੀ ਤੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਧਰਨਾਕਰੀਆਂ ਨੇ ਮ੍ਰਿਤਕ ਦੀ ਲਾਸ਼ ਚੁੱਕ ਪਹਿਲਾਂ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ, ਵਾਰਡ ਨੰਬਰ ੧੩ ਦੇ ਕੌਂਸਲਰ ਸਮਿੰਦਰ ਸਿੰਘ ਦੇ ਘਰ ਅੱਗੇ ਤੋਂ ਬਾਅਦ ਵਾਰਡ ਨੰਬਰ ੫ ਦੀ ਮਹਿਲਾ ਕੌਂਸਲਰ ਅਰਸਦੀਪ ਕੌਰ ਕਾਂਗਰਸੀ ਆਗੂ ਕੁਲਦੀਪ ਸਿੰਘ ਤਾਜ਼ਪੁਰੀਆਂ ਦੇ ਘਰ ਅੱਗੇ ਧਰਨਾ ਲਗਾ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਮ੍ਰਿਤਕ ਦਾ ਅੰਤਿਮ ਸਸਕਾਰ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਹੰਡਿਆਇਆ ਦੇ ਸੈਦੋ ਪੱਤੀ ਮੁਹੱਲੇ ਦੀ ਇੱਕ ਲੱਛਮੀ ਕੌਰ ਨਾਮਕ ਨੇ ਗੁਆਂਢਣ ਔਰਤਾਂ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ਲਈ ਸੀ। ਜਿਸ ਤੋਂ ਬਾਅਦ ਮ੍ਰਿਤਕ ਦੇ ਪਤੀ ਗੁਰਮੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਪਰਮਜੀਤ ਕੌਰ, ਵੀਰਪਾਲ ਕੌਰ, ਬਿੰਦਰ ਕੌਰ ਅਤੇ ਚਮਕੌਰ ਸਿੰਘ ਖਿਲਾਫ਼ ੩੦੬ ਧਾਰਾ ਆਈ.ਪੀ. ਸੀ ਤਹਿਤ ਕੇਸ ਦਰਜ਼ ਕਰਕੇ ਨਾਮਜ਼ਦਾਂ ਵਿਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਚੌਥੀ ਮਹਿਲਾ ਦੀ ਗ੍ਰਿਫਤਾਰੀ ਕਰਾਉਣ ਲਈ ਲੰਘੀਂ ਦੇਰ ਸ਼ਾਮ ਕਰੀਰ ੫-੬ ਦੇ ਆਸ ਪਾਸ ਪੁਲੀਸ ਚੌਂਕੀ ਹੰਡਿਆਇਆ ਦੇ ਗੇਟ ਅੱਗੇ ਮ੍ਰਿਤਕ ਦੀ ਲਾਸ਼ ਨੂੰ ਰੱਖ ਕੇ ਸਾਰੀ ਰਾਤ ਨਾਅਰੇਬਾਜ਼ੀ ਕਰਦੇ ਰਹੇ।ਉਕਤ ਧਰਨਾਕਾਰੀਆਂ ਦੇ ਦਬਾਅ ਹੇਠ ਚੱਲਦਿਆਂ ਚੜ•ਦੀ ਸਵੇਰ ਕਰੀਬ ੩-੪ ਵਜੇ ਪੁਲੀਸ ਵਲੋਂ ਚੌਥੀ ਨਾਮਜ਼ਦ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਪਰਚਾ ਨਾ ਦਰਜ ਕਰਨ ਲਈ ਕਾਂਗਰਸ਼ੀ ਆਗੂ ਮੇਰੇ ਤੇ ਦਬਾਅ ਬਣਾ ਰਹੇ ਹਨ- ਐੱਸ. ਆਈ ਗੁਰਵਿੰਦਰ ਸਿੰਘ ਸੰਧੂ
ਵੀਡਿਓ ਹੋਈ ਵਾਇਰਲ
ਦੇਰ ਰਾਤ ਧਰਨੇ ਵਿਚ ਸ਼ਾਮਿਲ ਹੋ ਕੇ ਥਾਣਾ ਚੌਂਕੀ ਇੰਚਾਰਜ ਐਸ.ਆਈ. ਗੁਰਵਿੰਦਰ ਸਿੰਘ ਸੰਧੂ ਕੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਕੇਸ ਨੂੰ ਨਾ ਦਰਜ਼ ਕਰਾਉਣ ਲਈ ਵਾਰਡ ਨੰਬਰ ੫ ਦੀ ਮਹਿਲਾ ਕੌਂਸਲਰ ਦੇ ਪਤੀ ਕਾਂਗਰਸੀ ਆਗੂ ਕੁਲਦੀਪ ਸਿੰੰਘ ਤਾਜਪੁਰੀਆ ਵਲੋਂ ਦਬਾਅ ਪਾਇਆ ਜਾ ਰਿਹਾ ਸੀ ਕਿ ਜੇਕਰ ਇਹ ਪਰਚਾ ਦਰਜ਼ ਹੁੰਦਾ ਹੈ ਤਾਂ ਤੁਹਾਡੀ ਬਦਲੀ ਕਰਵਾ ਦਿੱਤੀ ਜਾਵੇਗੀ ਅਤੇ ਮੈਂ ਪਰਚਾ ਦਰਜ਼ ਕਰ ਦਿੱਤਾ ਤੇ ਜਿਸ ਕਾਰਨ ਮੇਰੀ ਬਦਲੀ ਵੀ ਹੋ ਗਈ ਹੈ।ਜਿਸ ਦੀ ਵੀਡਿਓ ਸ਼ੋਸਲ ਮੀਡਿਆ ਤੇ ਵਾਇਰਲ ਹੋ ਗਈ ।
ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਪੁਲੀਸ ਚੌਂਕੀ ਅੱਗੋਂ ਧਰਨਾ ਚੁੱਕ ਪਹਿਲਾਂ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ, ਵਾਰਡ ਨੰਬਰ 13 ਦੇ ਕੌਂਸਲਰ ਸਮਿੰਦਰ ਸਿੰਘ ਤੋਂ ਇਲਾਵਾ ਕਾਂਗਰਸੀ ਆਗੂ ਕੁਲਦੀਪ ਸਿੰਘ ਤਾਜਪੁਰੀਆ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਰਵਿਦਾਸ ਮੰਦਿਰ ਵਿਚ ਮ੍ਰਿਤਕ ਦੀਆਂ ਅੰਤਿਮ ਅਰਦਾਸਾਂ ਕਰਨ ਉਪਰੰਤ ਸਬੰਧਿਤ ਰਾਮਬਾਗ ਵਿਚ ਅੰਤਿਮ ਸਸਕਾਰ ਕੀਤਾ ਗਿਆ।
ਇਸ ਮੌਕੇ ਪਹੁੰਚੇ ਹਲਕਾ ਬਰਨਾਲਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਜਦੋਂ ਚੌਂਕੀ ਇੰਚਾਰਜ ਦੇ ਤਬਾਦਲੇ ਕੀ ਗੱਲ ਪਤਾ ਲਗੀ ਤਾਂ ਉਨ•ਾਂ ਨੇ ਬਾਅਦ ਦੁਪਹਿਰ 1ਵਜੇ ਤੋਂ ਬਾਅਦ ਤਬਾਦਲਾ ਰੁਕਵਾਉਣ ਲਈ ਧਰਨਾ ਲਗਾ ਦਿੱਤਾ।ਇਸ ਧਰਨੇ ਨੂੰ ਸ਼ਾਂਤ ਕਰਾਉਣ ਲਈ ਪਹੁੰਚੇ ਡੀ.ਐਸ.ਪੀ.ਲਖਵੀਰ ਸਿੰਘ ਟਿਵਾਣਾ ਨੇ ਜਦੋਂ ਤਬਾਦਲੇ ਸਬੰਧੀ ਕੁੱਝ ਆਪਣੀ ਵਿਭਾਗੀ ਅਤੇ ਅਦਾਲਤੀ ਕਾਰਵਾਈ ਦੀ ਕਹਾਣੀ ਦੱਸੀ ਤਾਂ ਧਰਨਾਕਾਰੀਆਂ ਨੇ ਇਸ ਧਰਨੇ ਨੂੰ ਚੁੱਕ ਲਿਆ।