11.4 C
United Kingdom
Sunday, June 7, 2026

More

    ਗ਼ਜ਼ਲ-ਪਿਆਰ ਦੀ ਗੱਲ

    ਕਿ ਇਹ ਜੋ ਪਿਆਰ ਦੀ ਗੱਲ ਹੈ,
    ਬੱਸ ਇੱਕ ਇਤਬਾਰ ਦੀ ਗੱਲ ਹੈ।

    ਜਦੋਂ ਜ਼ਿਕਰ-ਏ ਦਵਾ ਆਇਆ
    ਸਮਝੀਂ, ਬੀਮਾਰ ਦੀ ਗੱਲ ਹੈ।

    ਹੈ ਇਸ਼ਕ , ਕੰਮ ਹੀ ਫ਼ੱਕਰਾਂ ਦਾ,
    ਨਾ ਕਿ, ਹੁਸ਼ਿਆਰ ਦੀ ਗੱਲ ਹੈ।

    ਬੋਲ਼ੇ ਵਜ਼ੀਰਾਂ ਦਾ,ਹੈ ਸ਼ਾਹ ਵੀ ਅੰਨ੍ਹਾ,
    ਚੁਫੇਰੇ ਜੋ ਮੱਚੀ, ਹਾਹਾਕਾਰ ਦੀ ਗੱਲ ਹੈ।

    ਹੈ ਗੱਲ ਹੋਣ ਦੀ ਕਾਬਲ,
    ਨਾ ਕਿ ਹੱਕਦਾਰ ਦੀ ਗੱਲ ਹੈ।

    ਲੰਘਾਵਾਂ ਕਿਸ ਤਰ੍ਹਾਂ ਇਸ ਨੂੰ ,
    ਵਕ਼ਤ-ਏ ਦੁਸ਼ਵਾਰ ਦੀ ਗੱਲ ਹੈ।

    ਖ਼ੁਦਾ ਹਾਜ਼ਰ ਹਜ਼ੂਰ , ਲੇਕਿਨ,
    ਭਿੱਜ ਕੇ ਕੀਤੀ ਇੱਕ ਪੁਕਾਰ ਦੀ ਗੱਲ ਹੈ।

    “ਅਮਨ” ਨਾ ਤੇਰੇ ਵਾਂਗ ਸਾਰੇ ਸਵਾਰਥੀ,
    ਜੋ ਸਦਾ ਨਿਭਦਾ, ਉਸ ਯਾਰ ਦੀ ਗੱਲ ਹੈ।।

    ਬਾਕੀ”ਅਮਨ” ਛੱਡ ਦੇ ਆਪਣੇ ਉੱਦਮ ਤੇ,
    ਭਰੀ ਜੋ ਮਨ ਵਿੱਚ, ਉਸ ਡਾਰ ਦੀ ਗੱਲ ਹੈ।

    ਪ੍ਰੀਤਅਮਨ, ਮੋਰਿੰਡਾ
    6280932905

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!