12.5 C
United Kingdom
Sunday, June 7, 2026

More

    ਸੱਚੇ ਰੱਬ ਕੋਲੋਂ ਡਰੀਏ

    ਬੱਚਾ ਮਾਂ ਦੀ ਗੋਦ ਵਿੱਚ ਪੁੱਠਾ ਲਟਕਦਾ ਸੀ, ਨੌਂ ਮਹੀਨੇ ਰੱਬ ਦੀਆਂ ਮਿੰਨਤਾਂ ਕੀਤੀਆਂ, ਰੱਬ ਦੀਆਂ ਮਿੰਨਤਾਂ ਕਰ ਕਰ ਕੇ ਇਹ ਦੁਨੀਆਂ ਦੇਖੀ। ਜਦੋਂ ਮਾਂ ਦੀ ਗੋਦ ਵਿੱਚ ਪੁੱਠਾ ਲਟਕਦਾ ਸੀ ਤਾਂ ਰੱਬ ਨੂੰ ਕਹਿੰਦਾ ਕੇ ਮੈ ਤੇਰੇ ਅਸੂਲ ਕਦੇ ਨਾਂ ਭੁੱਲਾਂਗਾ। ਬੱਸ ਗੱਲ ਕੀ ਬੱਚਾ ਇਸ ਦੁਨੀਆਂ ਵਿੱਚ ਆਇਆ ਤਾਂ ਆਉਂਦੇ ਹੀ ਰੱਬ ਦੇ ਨਾਲ ਇਕਰਾਰ ਕੀਤਾ ਭੁੱਲ ਗਿਆ। ਪਹਿਲਾਂ ਬੱਚਾ ਰਿੜਦਾ ਹੈ ਬਾਅਦ ਵਿੱਚ ਤੁਰਨ ਲੱਗਦਾ ਹੈ ਫਿਰ ਸਕੂਲ ਜਾਂਦਾ ਹੈ, ਬਹੁਤ ਕੁੱਝ ਪੜ ਗਿਆ ਪਰ ਰੱਬ ਦੇ ਘਰ ਜੋ ਪੜਿਆ ਉਹ ਭੁੱਲ ਗਿਆ। ਪੜ ਲਿਖ ਕਿ ਨੌਕਰੀ ਲੱਭੀ, ਨੌਕਰੀ ਵਿੱਚ ਰਿਸ਼ਵਤ ਲੈਣੀ ਗਿੱਝ ਗਿਆ। ਹਮੇਸ਼ਾਂ ਮੇਰਾ ਮੇਰਾ ਦਾ ਰਾਗ ਹੀ ਗਾਉਂਦਾ, ਪਰ ਤੇਰਾ ਤੇਰਾ ਭੁੱਲ ਗਿਆ। ਬਾਅਦ ਵਿੱਚ ਵਿਆਹ ਹੁੰਦਾ ਫਿਰ ਬੱਚਿਆਂ ਵਾਲਾ ਹੋ ਗਿਆ। ਜੋ ਰੱਬ ਦੇ ਨਾਲ ਵਾਅਦਾ ਕੀਤਾ ਸੀ ਉਹ ਭੁੱਲ ਗਿਆ। ਸਾਡੇ ਗੁਰੂ ਸਾਹਿਬ ਐਨੀਆਂ ਕੁਰਬਾਨੀਆਂ ਕਰ ਗਏ ਜੋ ਆਪਣਾ ਸਰਬੰਸ ਵੀ ਸਾਡੀ ਖਾਤਿਰ ਵਾਰ ਗਏ ਅਤੇ ਨਾਲ ਸਾਨੂੰ ਕਹਿੰਦੇ ਰਹੇ ਕਿ ਮਾੜਿਆਂ ਕੰਮਾਂ ਤੋਂ ਬਚੋ। ਪਰ ਬੰਦਾ ਗੁਰੂ ਸਾਹਿਬਾਂ ਦਾ ਕਹਿਣਾ ਵੀ ਨਾਂ ਮੰਨਿਆ। ਬੰਦਾ ਆਪਣੇ ਆਪਣੇ ਕੰਮਾਂ ਵਿੱਚ ਰੁੱਝ ਗਿਆ, ਗੁਰੂ ਸਾਹਿਬ ਦੇ ਆਖੇ ਵੀ ਨਾਂ ਲੱਗਾ ਜ਼ਿਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ। ਬੰਦਾ ਬੱਚਿਆਂ ਦੇ ਵਿਆਹ ਵੇਲੇ ਤਾਂ ਹਜ਼ਾਰ ਹਜ਼ਾਰ ਦਾ ਇਕੱਠ ਕਰ ਲੈਂਦਾ ਪਰ ਇਹ ਭੁੱਲ ਗਿਆ ਕਿ ਸਮਾਂ ਕਦੇ ਵੀ ਬਦਲ ਸਕਦਾ ਹੈ। ਕਦੇ ਬੰਦਾ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਇਕੱਠੇ ਕਰਕੇ ਚੌੜ ਵਿਖਾਲ਼ਦਾ ਹੈ, ਪਰ ਆਪਣੇ ਗੁਰੂਆਂ ਦਾ ਕਹਿਣਾ ਭੁੱਲ ਗਿਆ। ਅਸੀਂ ਪੰਜਾਬ ਨੂੰ ਗੁਰੂਆਂ ਦੀ ਧਰਤੀ ਕਹਿੰਦੇ ਹਾਂ ਪਰ ਅਸੀਂ ਗੁਰੂਆਂ ਦੀਆਂ ਲੀਹਾਂ ਤੋ ਕੋਹਾਂ ਦੂਰ ਹਾਂ।ਅਸੀਂ ਉਹਨਾ ਸ਼ਹੀਦਾਂ ਦਾ ਸਤਿਕਾਰ ਭੁੱਲ ਗਏ ਜ਼ਿਹਨਾਂ ਨੇ ਸਾਡੇ ਲਈ ਜਿੰਦ ਜਾਨ ਵਾਰੀ। ਅਸੀਂ ਰੱਬ ਦੇ ਹੁਕਮ ਨਾਲ਼ੋਂ ਵੱਧ ਕਰੋਨਾਂ ਵਾਇਰਸ ਤੋਂ ਡਰੇ ਹਾਂ, ਕਰੋਨਾ ਵਾਇਰਸ ਤੋਂ ਇਸ ਕਰਕੇ ਜ਼ਿਆਦਾ ਡਰੇ ਹਾਂ ਕਿ ਸਾਨੂੰ ਸਾਡੀ ਜਾਨ ਚਾਹੀਦੀ ਹੈ। ਸਾਨੂੰ ਮੌਤ ਨਾਂ ਘੇਰੇ ਪਰ ਮੌਤ ਨੇ ਤਾਂ ਵੱਡੇ ਵੱਡੇ ਨਹੀਂ ਛੱਡੇ। ਭਾਵੇਂ ਬੰਦਾ ਦੱਸ ਦਰਵਾਜ਼ੇ ਬੰਦ ਕਰ ਲਵੇ ਪਰ ਜਦ ਮੌਤ ਨੇ ਆਉਣਾ ਸਭ ਦਰਵਾਜ਼ੇ ਭੰਨ ਕਿ ਆ ਜਾਣਾ ਹੈ। ਮੈ ਗੱਲ ਕਰ ਰਿਹਾ ਸੀ ਕਿ ਅਸੀਂ ਰੱਬ ਅਤੇ ਗੁਰੂਆਂ ਦੇ ਹੁਕਮ ਤੋਂ ਲਾਂਭੇ ਹੋ ਗਏ, ਜ਼ਿਹਨਾਂ ਗੁਰੂਆਂ ਨੇ ਸਾਡੇ ਲਈ ਸਰਬੰਸ ਵਾਰ ਦਿੱਤਾ ਪਰ ਅਸੀਂ ਨਿੱਕੇ ਜਿਹੇ ਕੀੜੇ ਤੋਂ ਡਰੀ ਜਾਂਦੇ ਹਾਂ।
    ਅਸੀਂ ਪਹਿਲਾਂ ਹਜ਼ਾਰ ਹਜ਼ਾਰ ਦਾ ਇਕੱਠ ਕਰਦੇ ਸੀ, ਅਸੀਂ ਗੁਰੂਆਂ ਦਾ ਕਹਿਣਾ ਨਹੀਂ ਮੰਨਿਆ ਪਰ ਅੱਜ ਸਾਡੇ ਦਿਨ ਸੁੱਧ ਵੀਹ ਵੀਹ ਬੰਦਿਆਂ ਨਾਲ ਹੋਣ ਲੱਗ ਪਏ? ਦੁਨੀਆਂ ਵਾਲਿਉ ਆਉ ਆਪਾਂ ਇਕ ਦੂਸਰੇ ਦਾ ਸਤਿਕਾਰ ਕਰੀਏ, ਸ਼ਹੀਦਾਂ ਦਾ ਸਤਿਕਾਰ ਕਰੀਏ, ਧੀਆਂ ਨੂੰ ਕੁੱਖਾਂ ਵਿੱਚ ਨਾਂ ਮਾਰੀਏ, ਇਹ ਸਜ਼ਾ ਸਾਨੂੰ ਸਾਡੇ ਪਾਪਾਂ ਦੀ ਹੀ ਮਿਲੀ ਹੈ। ਅਸੀਂ ਇਕ ਪਲ ਵੀ ਅੰਦਰ ਨਹੀਂ ਸਨ ਕੱਡਦੇ ਪਰ ਅੱਜ ਸਾਨੂੰ ਚਾਰ ਮਹੀਨੇ ਅੰਦਰ ਬੈਠਿਆਂ ਨੂੰ ਹੋ ਗਏ ਹਨ, ਹੁਣ ਵੀ ਦੁਨੀਆਂ ਦੇ ਕੰਮ ਚੱਲਦੇ ਹਨ।
    ਦੁਨੀਆਂ ਵਾਲਿਉ ਜਿਸ ਕੁਦਰਤ ਨੇ ਸਾਨੂੰ ਸਭ ਕੁੱਝ ਦਿੱਤਾ ਉਸ ਕੁਦਰਤ ਰੱਬ ਗੁਰੂ ਸ਼ਹੀਦਾਂ ਦਾ ਸਤਿਕਾਰ ਕਰੀਏ, ਉਸ ਸੱਚੇ ਰੱਬ ਕੋਲੋਂ ਡਰੀਏ।
    ਉਸ ਸੱਚੇ ਰੱਬ ਕੋਲੋਂ ਡਰ ਜਿਸਦੀ ਮਿਹਰ ਨਾਲ ਚੱਲੇ ਤੇਰਾ ਕਿੱਤਾ।
    ਐਵੇਂ ਭੁੱਖ ਨਾਂ ਦਿਖਾਅ, ਉਸ ਰੱਬ ਨੇ ਤੈਨੂੰ ਕੀ ਨਹੀਉਂ ਦਿੱਤਾ।
    ਅਸੀਂ ਦੇਸ਼ ਛੱਡ ਪ੍ਰਦੇਸ਼ ਆਏ ਧੰਨਵਾਦ ਕਰੀਏ ਉਸ ਰੱਬ ਦਾ, ਜਿਸ ਦੁਨੀਆਂ ਹੈ ਸਾਜੀ ਜੋ ਰੱਬ ਰਾਖਾ ਹੈ ਸੱਭ ਦਾ॥

    ਲੇਖਕ:- ਤਾਰਾ ਸਿੰਘ ਤਾਰਾ “ਆਧੀਵਾਲਾ”

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!