17 C
United Kingdom
Sunday, June 21, 2026

More

    ਸੁਨੀਲ ਦੁੱਗਲ ਨੇ ਵੇਦਾਂਤਾ ਦੇ ਸੀਈਓ ਵਜੋਂ ਅਹੁਦਾ ਸੰਭਾਲਿਆ

    ਅਸ਼ੋਕ ਵਰਮਾ
    ਬਠਿੰਡਾ,14 ਅਗਸਤ। ਹਿੰਦੁਸਤਾਨ ਜਿੰਕ ਲਿਮਟਡ ਦੇ ਸਾਬਕਾ ਸੀਈਓ ਸੁਨੀਲ ਦੁੱਗਲ ਨੂੰ ਵੇਦਾਂਤਾ ਲਿਮਟਡ ਦਾ ਨਵਾਂ ਸੀਈਓ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲਾਂ ਸੁਨੀਲ ਦੁੱਗਲ ਨੂੰ ਕੰਪਨੀ ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਦੁੱਗਲ ਪਿਛਲੇ 10 ਵਰਿਆਂ ਤੋਂ ਵੇਦਾਂਤਾ ਨਾਲ ਜੁੜੇ ਹੋਏ ਹਨ। ਉਨਾਂ ਕੋਲ 35 ਵਰਿਆਂ ਦਾ ਵਿਸ਼ਾਲ ਤਜਰਬਾ ਹੈ। ਦੁੱਗਲ ਕਈ ਸਨਅਤੀ ਮੰਚਾਂ ਦੇ ਸਰਗਰਮ ਮੈਂਬਰ ਵਜੋਂ ਕੰਮ ਕਰਦੇ ਰਹੇ ਹਨ।ਉਹ ਮਾਈਨਿੰਗ ਇੰਡਸਟਰੀਜ ਫੈਡਰੇਸ਼ਨ (ਐਫਆਈਐਮਆਈ) ਦੇ ਪ੍ਰਧਾਨ ਅਤੇ ਸੀਆਈਆਈ ਦੀ ਮਾਈਨਿੰਗ ਕਮੇਟੀ ਦੇ ਚੇਅਰਮੈਨ ਹਨ। ਵੇਦਾਤਾਂ ਲਿਮਟਿਡ ਦੇ ਚੇਅਰਮੈਨ ਅਨਿਲ ਅਗਰਵਾਲ ਦਾ ਕਹਿਣਾ ਸੀ ਕਿ ਅਸੀਂ ਸੁਨੀਲ ਦੁੱਗਲ ਨੂੰ ਆਪਣੇ ਸੀਈਓ ਵਜੋਂ ਨਿਯੁਕਤ ਕਰਕੇ ਬਹੁਤ ਖੁਸ਼ ਹਾਂ। ਦੁੱਗਲ ਰਣਨੀਤਕ ਤਜਰਬੇ ਦੇ ਭੰਡਾਰ ਨਾਲ ਮਾਲਾਮਾਲ ਹੈ ਜਿਸ ਨੇ ਵੱਖ ਵੱਖ ਖੇਤਰਾਂ ’ਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।  
                 ਸੁਨੀਲ ਦੁੱਗਲ ਨੇ ਟੈਕਨਾਲੋਜੀ, ਸੁਰੱਖਿਆ, ਈਐਸਜੀ ਅਤੇ ਕਾਰਬਨ ਫੁੱਟਪਿ੍ਰੰਟ ਦੇ ਉੱਚ ਮਿਆਰ ਪ੍ਰਦਾਨ ਕਰਨ ਲਈ ਟੀਮਾਂ ਦੀ ਅਗਵਾਈ ਕੀਤੀ ਹੈ। ਉਨਾਂ ਆਖਿਆ ਕਿ ਦੁੱਗਲ ਨੇ ਉਸ ਸਮੇਂ ਸੀਈਓ ਦਾ ਅਹੁਦਾ ਸੰਭਾਲਿਆ ਹੈ ਜਦੋਂ ਵੇਦਾਂਤਾ ਵਿਕਾਸ ਦੇ ਅਗਲੇ ਪੜਾਅ ‘ਤੇ ਪੂਰੇ ਦੇਸ਼ ਪ੍ਰਤੀ ਸਮਰਪਣ ਅਤੇ ਪੂਰਨ ਵਚਨਬੱਧਤਾ ਨਾਲ ਆਤਮਿਰਭਾਰ ਭਾਰਤ ‘ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ। ਆਪਣੀ ਨਿਯੁਕਤੀ ‘ਤੇ ਟਿੱਪਣੀ ਕਰਦਿਆਂ ਸੁਨੀਲ ਦੁੱਗਲ ਨੇ ਕਿਹਾ, ਵੇਦਾਂਤਾ ਇੱਕ ਮੰਤਵ ਨੂੰ ਨਾਲ ਲੈਕੇ ਚੱਲਣ ਵਾਲੀ ਕੰਪਨੀ ਹੈ ਜਿਸ ਨੇ ਦੇਸ਼ ਦੀ ਆਰਥਿਕ ਤਰੱਕੀ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਹੈ। ਉਨਾਂ ਆਖਿਆ ਕਿ ਉਹ ਵੀ ਇਸੇ ਉਦੇਸ਼ ਨਾਲ ਕੰਮ ਕਰਨ ਲਈ ਵਚਨਬੱਧ ਹਨ ਅਤੇ ਸਮਾਜ ਤੇ ਭਾਰਤ ਨੂੰ ਸਵੈਨਿਰਭਰ ਤੇ ਖੁਸਹਾਲ ਬਨਾਉਣ ਲਈ ਲੁੜੀਂਦੇ ਕਦਮ ਚੁੱਕਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!