22.5 C
United Kingdom
Sunday, June 21, 2026

More

    ਹਰਿਆਣਾ ਸਿੱਖ ਗੁ: ਕਮੇਟੀ ਦੀ ਚੋਣ ਵਿੱਚ ਬਾਦਲ ਦਲ ਨੂੰ ਦਾਦੂਵਾਲ ਨੇ ਕਰਾਰੀ ਹਾਰ ਦਿੱਤੀ- ਬ੍ਰਹਮਪੁਰਾ

    ਬ੍ਰਹਮਪੁਰਾ, ਪੀਰ ਮੁਹੰਮਦ ਅਤੇ ਜਗਰੂਪ ਸਿੰਘ ਚੀਮਾ ਨੇ ਸਿੰਘ ਨੇ ਦਿੱਤੀ ਜਥੇਦਾਰ ਦਾਦੂਵਾਲ ਨੂੰ ਦਿੱਤੀ ਵਧਾਈ
    ਜਲੰਧਰ 14 ਅਗਸਤ (ਪੰਜ ਦਰਿਆ ਬਿਊਰੋ)

    ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪ ਫੋਨ ਕਰਕੇ ਜਥੇਦਾਰ ਦਾਦੂਵਾਲ ਨੂੰ ਵਧਾਈ ਦਿੱਤੀ , ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਸ੍ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ ਜਗਰੂਪ ਸਿੰਘ ਚੀਮਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਵਧਾਈ ਦਿੰਦਿਆ ਕਿਹਾ ਕਿ ਹਰਿਆਣਾ ਕਮੇਟੀ ਦੀਆ ਚੋਣਾਂ ਜਿੱਤ ਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੈਮੀਫਾਈਨਲ ਜਿੱਤ ਲਿਆ ਹੈ ਤੇ ਆਉਣ ਵਾਲੇ ਸਮੇ ਵਿੱਚ ਪੰਥਕ ਜਥੇਬੰਦੀਆ ਇਕਜੁੱਟ ਹੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਾਈਨਲ ਵੀ ਉਹ ਬੜੀ ਸ਼ਾਨ ਨਾਲ ਜਿੱਤਣਗੀਆਆਂ ।
    ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਸ੍ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਲੀਗਲ ਸੈੱਲ ਦੇ ਚੇਅਰਮੈਨ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਵੱਲੋ ਜਾਰੀ ਸਾਝੇ ਬਿਆਨ ਬਿਆਨ ਰਾਹੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਚੀਮਾ ਨੇ ਕਿਹਾ ਕਿ ਅਸਲ ਅਸਲ ਵਿੱਚ ਬਾਦਲ ਦਲ ਦੀ ਹਾਰ ਹੋਈ ਹੈ ਝੀਡੇ ਨੂੰ ਤਾ ਸਿਰਫ ਵਰਤਿਆ ਗਿਆ ਹੈ । ਉਹਨਾਂ ਕਿਹਾ ਕਿ ਹਰਿਆਣਾ ਕਮੇਟੀ ਦੀ ਚੋਣ ਉਹਨਾਂ ਲਈ ਸੈਮੀਫਾਇਨਲ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਉਹਨਾਂ ਲਈ ਫਾਈਨਲ ਹੈ ਤੇ ਉਹ ਫਾਈਨਲ ਵੀ ਇਸੇ ਤਰਾ ਹੀ ਸ਼ਾਨ ਨਾਲ ਜਿੱਤਣਗੇ। ਉਹਨਾਂ ਕਿਹਾ ਕਿ ਸ੍ਰ ਜਗਦੀਸ਼ ਸਿੰਘ ਝੀਡਾ ਇੱਕ ਬੜੇ ਹੀ ਸਿਆਣੇ ਤੇ ਸੁਲਝੇ ਹੋਏ ਵਿਅਕਤੀ ਹਨ ਤੇ ਉਹ ਪੰਥ ਦੋਖੀ ਬਾਦਲਾਂ ਦੇ ਟੇਟੇ ਕਿਵੇ ਚੜ ਗਏ ਇਸ ਦੀ ਕੋਈ ਜਾਣਕਾਰੀ ਨਹੀ । ਜਥੇਦਾਰ ਬ੍ਰਹਮਪੁਰਾ ਅਤੇ ਫੈਡਰੇਸ਼ਨ ਨੇਤਾਵਾ ਨੇ ਆਸ ਪ੍ਰਗਟਾਈ ਕਿ ਜਥੇਦਾਰ ਦਾਦੂਵਾਲ ਆਉਣ ਵਾਲੇ ਸਮੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਲੰਦੀਆ ਤੇ ਲਿਜਾਣਗੇ ਤੇ ਹਰਿਆਣਾ ਗੁਰਦੁਆਰਾ ਪ੍ਰਬੰਧ ਵਿੱਚ ਵੱਡਾ ਸੁਧਾਰ ਕਰਨਗੇ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!