17 C
United Kingdom
Sunday, June 21, 2026

More

    ਸ਼ਹੀਦਾਂ ਨੂੰ

    ਬਸ ਦਿਨ ਦਿਹਾੜੇ ਯਾਦ ਕਰਦੇ ਹਾਂ ਸ਼ਹੀਦਾਂ ਨੂੰ।
    ਕਦਮਾਂ ‘ਚ ਸ਼ਰਧਾ ਦੇ ਫੁੱਲ ਧਰਦੇ ਹਾਂ ਸ਼ਹੀਦਾਂ ਨੂੰ।

    ੳੁਹਨਾਂ ਦੀ ਕੁਰਬਾਨੀ ਸੁਪਨੇ ਵਾਂਗ ਭੁਲਾ ਦਿੱਤੀ,
    ਭਾਂਵੇ ਕਿਤਾਬਾਂ ਵਿੱਚ ਰੋਜ਼ ਪੜਦੇ ਹਾਂ ਸ਼ਹੀਦਾਂ ਨੂੰ।

    ਮਜ਼ਬਾਂ ਧਰਮਾਂ ਦਾ ਪਿੱਟ ਸਿਅਾਪਾ ਕਰ ਕਰ ਕੇ,
    ਨਾਲ ਹੀ ਅਲੱਗ ਅਲੱਗ ਕਰਦੇ ਹਾਂ ਸ਼ਹੀਦਾਂ ਨੂੰ।

    ਨਾਅਰੇ ਲਾੳੁਦੇ ਪਰ ਹੱਥਾਂ ਵਿੱਚ ੳੁਹ ਜੋਸ਼ ਨਹੀ,
    ੳੁਪੱਰੋ ੳੁਪੱਰੋ ਹੀ ਸਲਾਮ ਕਰਦੇ ਹਾਂ ਸ਼ਹੀਦਾਂ ਨੂੰ।

    ੳੁਂਂਝ ਤਾ ਅਾਪਾਂ ਸ਼ਹੀਦਾਂ ਦੇ ਵਾਰਿਸ ਅਖਵਾੳੁਦੇ,
    ਸੋਚ ੳੁੱਤੇ ਕਿੰਨੀ ਕੁ ਹਾਮੀ ਭਰਦੇ ਹਾਂ ਸ਼ਹੀਦਾਂ ਨੂੰ।

    ਮੋਬਾੲੀਲਾਂ ਤੇ ਤਸਵੀਰਾਂ ਨਾਲ ਵਾਹਵਾ ਖੱਟ ਲੈਦੇ,
    ਦੋ ਦਿਨ ਪਿੱਛੋ ਅੱਖੋ ਓਹਲੇ ਕਰਦੇ ਹਾਂ ਸ਼ਹੀਦਾਂ ਨੂੰ।

    ਸੱਤੀ ਸਾਡੀ ਚੋਧਰ ਦੀ ਭੁੱਖ ਕਿੰਨੀ ਵੱਧ ਗੲੀ,
    ਫਿਰ ਵੋਟਾਂ ਲੲੀ ਵੀ ਅੱਗੇ ਕਰਦੇ ਹਾਂ ਸ਼ਹੀਦਾਂ ਨੂੰ।

    ਸੱਤੀ ੳੁਟਾਲਾਂ ਵਾਲਾ

    ਸ਼ਹੀਦ ਭਗਤ ਸਿੰਘ ਨਗਰ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!