ਸੋਨੀ ਠੁੱਲੇਵਾਲ”
ਸਾਡੀ ਮੁੱਢ ਤੋਂ ਹੀ ਨਿਭੀ ਅੰਗਿਆਰਿਆਂ ਦੇ ਨਾਲ।
ਭਾਵੇਂ ਉੱਬਲੇ ਦੇਗਾਂ ‘ਚ ਚੀਰੇ ਆਰਿਆਂ ਦੇ ਨਾਲ।
ਮੁੱਲ ਸਿਰਾਂ ਦੇ ਪਏ ਸੀ ਅਸੀਂ ਫੇਰ ਵੀ ਨਾ ਮੁੱਕੇ,
ਖੜਾ ਖ਼ਾਲਸਾ ਅਜੇ ਵੀ ਬੇਸਹਾਰਿਆਂ ਦੇ ਨਾਲ।
ਅਸੀਂ ਦੁਨੀਆਂ ਦੀ ਹਰ ਜੰਗ ਜਿੱਤੀ ਜ਼ੋਰ ਹਿੱਕ ਦੇ,
ਪਰ ਮਾੜੀ ਨਹੀਂਉਂ ਕੀਤੀ ਕਦੇ ਹਾਰਿਆਂ ਦੇ ਨਾਲ।
ਕੀਤਾ ਹੋਇਆ ਫਤਿਹ ਅਸੀਂ ਕਾਬਲ ਕੰਧਾਰ ਨੂੰ ਵੀ,
ਅਸੀਂ ਸਮੇਂ ਸਮੇਂ ਲਾਇਆ ਮੱਥਾ ਸਾਰਿਆਂ ਦੇ ਨਾਲ।
ਕਿਵੇਂ ਟੁੱਟਦੇ ਇਹ ਸਾਨੂੰ ਬੜੀ ਚੰਗੀ ਤਰ੍ਹਾਂ ਪਤਾ,
ਰਾਤਾਂ ਜੰਗਲਾਂ ‘ਚ ਕੱਟੀਆਂ ਨੇ ਤਾਰਿਆਂ ਦੇ ਨਾਲ।
ਇੱਕੀਆਂ ਨੇ ਦੱਸ ਲੱਖ ਨੇੜੇ ਨਹੀ ਸੀ ਆਉਣ ਦਿੱਤਾ,
ਅਸੀਂ ਵੈਰੀ ਨੂੰ ਡਰਾ ਦਈਏ ਜੈਕਾਰਿਆਂ ਦੇ ਨਾਲ।
ਲਿਖੇ ਸੋਨੀ ਠੁੱਲੇਵਾਲ ਦੱਸ ਕੀ ਇਸ ਕੌਮ ਬਾਰੇ,
ਨੀਂਹ ਰੱਖੀ ਸੀ ਗੀ ਜੀਹਦੀ ਪੰਜ ਪਿਆਰਿਆਂ ਦੇ ਨਾਲ।
