ਇਟਲੀ (ਸਿੱਕੀ ਝੱਜੀ ਪਿੰਡ ਵਾਲ਼ਾ)
ਰਣਜੀਤ ਸਿੰਘ ਮਠਾਰੂ ਯੂਕੇ ਦੀ ਪੇਸ਼ਕਸ਼ ਗੀਤ ਮਹਾਂਰਾਣੀ ਜਿਸ ਨੂੰ ਪ੍ਰਸਿੱਧ ਗਾਇਕਾ ਆਰ ਕੌਰ ਨੇ ਗਾਇਆ ਹੈ। ਜਸਟ ਫਾਰ ਯੂ ਕੰਪਨੀ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਦਾ ਪੋਸਟਰ ਅੰਤਰਰਾਸ਼ਟਰੀ ਗਾਇਕ ਲੇੰਹਿੰਬਰ ਹੂਸੈਨਪੁਰੀ ਵਲੋਂ ਰਿਲੀਜ਼ ਕੀਤਾ ਗਿਆ। ਆਰ ਕੌਰ ਦੇ ਇਸ ਗੀਤ ਨੂੰ ਸਰੋਤਿਆਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਟੀਮ ਅੇਮ ਸਟੂਡੀਓ ਤੋਂ ਰਾਜਾ ਮੱਟੂ ਜੀ ਦਾ ਸੰਗੀਤਬੱਧ ਕੀਤਾ ਇਹ ਗੀਤ ਜਿਸ ਨੂੰ ਗੀਤਕਾਰ ਕਰਨ ਬੁੱਟਰ ਨੇ ਲਿਖਿਆ ਹੈ ਸ਼ੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਸ ਪੋਸਟਰ ਨੂੰ ਜਾਰੀ ਕਰਨ ਸਮੇੰ ਗਾਇਕ ਲੇੰਹਿੰਬਰ ਹੂਸੈਨਪੁਰੀ ਜੀ ਦੇ ਗੀਤਕਾਰ ਨੇਕ ਬੇਰੰਗ ਵੀ ਹਾਜਿਰ ਸਨ। ਆਰ ਕੌਰ ਨੂੰ ਪੰਜਾਬੀ ਸੰਗੀਤ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਜਿਹਨਾਂ ਵਿੱਚ ਘੁੱਲੇ ਸ਼ਾਹ, ਫਿਰੋਜ ਖਾਨ, ਗੁਰਮੀਤ ਮੀਤ, ਦਲਵਿੰਦਰ ਦਿਆਲਪੁਰੀ ਵਰਗੇ ਹੋਰ ਬਹੁਤ ਸਾਰੇ ਨਾਮਵਰ ਕਲਾਕਾਰਾਂ ਵਲੋਂ ਵਧਾਈ ਸੰਦੇਸ਼ ਦੇ ਕੇ ਵੀਡੀਓ ਰਾਂਹੀ ਸੁਨੇਹੇ ਭੇਜੇ ਜਾ ਰਹੇ ਹਨ। ਜਿਸ ਦੇ ਲਈ ਸਾਰੀ ਹੀ ਟੀਮ ਵਧਾਈ ਦੀ ਪਾਤਰ ਹੈ।