3.5 C
United Kingdom
Sunday, March 8, 2026

More

    ਲਾਇਨਜ਼ ਕਲੱਬ ਨੇ ਪੀ.ਪੀ ਕਿੱਟਾਂ ਤੇ ਸੈਨੇਟਾਈਜ਼ਰ ਮੁਹੱਈਆ ਕਰਵਾਇਆ

    ਅਸ਼ੋਕ ਵਰਮਾ
    ਬਠਿੰਡਾ, 13 ਅਗਸਤ । ਲਾਇਨਜ਼ ਕਲੱਬ ਇੰਟਰਨੈਸ਼ਨਲ ਵੱਲੋਂ ਕੋਵਿਡ 19 ਤਹਿਤ ਲੋਕ ਹਿੱਤਾਂ ਨੂੰ ਮੁੱਖ ਰੱਖ਼ਦੇ ਹੋਏ ਸੂਬਾ ਸਰਕਾਰ ਵਲੋਂ ਚਲਾਏ ਗਏ ਮਿਸ਼ਨ ਫ਼ਤਿਹ ਦੇ ਤਹਿਤ ਸਿਹਤ ਵਿਭਾਗ ਬਠਿੰਡਾ ਨੂੰ 75 ਪੀ.ਪੀ.ਆਈ. ਕਿੱਟਾਂ ਤੇ ਸੈਨੇਟਾਈਜ਼ਰ ਮੁਹੱਈਆ ਕਰਵਾਇਆ ਗਿਆ। ਇਹ ਜਾਣਕਾਰੀ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਸਾਂਝੀ ਕੀਤੀ। ਇਸ ਮੌਕੇ ਸਿਵਲ ਸਰਜਨ ਡਾ. ਸੰਧੂ ਨੇ ਲਾਇਨਜ਼ ਇੰਟਰਨੈਸ਼ਨਲ ਬਠਿੰਡਾ ਦੇ ਸਮੂਹ ਆਹੁਦੇਦਾਰਾਂ ਦਾ ਸਿਹਤ ਵਿਭਾਗ ਦੀ ਮਦਦ ਕਰਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ।  ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ, ਇੰਟਰਨੈਸ਼ਨਲ ਲਾਇਨਜ਼ ਕਲੱਬ ਦੇ ਜ਼ਿਲਾ ਗਵਰਨਰ ਬਾਲ ਿਸ਼ਨ, ਐਕਸ ਆਰ.ਸੀ. ਰਾਜੇਸ਼ ਗੁਪਤਾ, ਅਸ਼ੋਕ ਸਿੰਗਲਾ, ਐਸੋਸੀਏਸ਼ਨ ਦੇ ਮੈਂਬਰ ਡਾ. ਵਰਿੰਦਰ ਸ਼ਰਮਾ, ਅਸ਼ੀਸ਼ ਜਿੰਦਲ, ਐਮ.ਐਸ. ਮੱਕੜ, ਪੰਕਜ਼ ਅਰੋੜਾ ਅਤੇ ਅਸ਼ੋਕ ਕਾਂਸਲ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!