7.5 C
United Kingdom
Sunday, March 8, 2026

More

    ਵਿਸ਼ਵ ਨੂੰ ਦਰਪੇਸ਼ ਚੁਣੌਤੀਆਂ ਤੇ ਖਾਲਸੇ ਦੀ ਭੂਮਿਕਾ

    ਪੂਰਾ ਵਿਸ਼ਵ ਆਦਿ ਕਾਲ ਤੋ ਦਰਪੇਸ਼ ਚੁਣੌਤੀਆਂ ਦੀਆਂ ਮਾਰਾਂ ਸਹਿੰਦਾ ਆ ਰਿਹਾ ਹੈ। ਇਹ ਦਰਪੇਸ਼ ਚੁਣੌਤੀਆਂ ਸਮੇ-ਸਮੇਂ  ਤੇ ਕੁਦਰਤੀ ਆਫਤਾਂ ਦਾ ਰੂਪ ਧਾਰਨ ਕਰਕੇ ਵਿਸ਼ਵ ਅੰਦਰ ਸੰਕਟਮਈ ਹਾਲਾਤ ਪੈਦਾ ਕਰ ਦਿੰਦੀਆ ਹਨ। ਹਰ ਸਾਲ ਬਹੁਤੇ ਦੇਸ਼ਾ ਵਿੱਚ ਭੂਚਾਲ, ਤੂਫਾਨ, ਹੜ, ਸੋਕਾ ਆਦਿ ਕਰੋਪੀਆਂ ਇਨਸਾਨ ਦਾ ਜਾਨੀ-ਮਾਲੀ ਬਹੁਤ ਨੁਕਸਾਨ ਕਰਦੀਆਂ ਹਨ। ਇਸਤੋ ਇਲਾਵਾ ਇਨਸਾਨ ਆਪਸੀ ਹੈਕਂੜਬਾਜੀ  ਅਤੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੇ ਚੱਕਰ ਵਿੱਚ ਵੀ ਵਿਸ਼ਵ ਯੁੱਧ ਲਗਾ ਕੇ ਆਵਦਾ ਆਪ ਹੀ ਬਹੁਤ ਵੱਡਾ ਨੁਕਸਾਨ ਕਰ ਲੈਦਾਂ ਹੈ। ਵਿਗਿਆਨੀ ਸੋਚ ਰੱਖਣ ਵਾਲਾ ਮਨੁੱਖ ਕਈ ਵਾਰ ਕੁਦਰਤ ਤੋ ਉੱਚਾ ਉਠਣ ਲਈ ਕੁਦਰਤੀ ਖਿਲਵਾੜ ਵੀ ਕਰਨ ਲੱਗਦਾ ਹੈ ਤਾਂ ਪੂਰੇ ਵਿਸ਼ਵ ਵਿੱਚ ਦਰਪੇਸ਼ ਚੁਣੋਤੀਆਂ ਪੈਦਾ ਕਰ ਲੈਦਾਂ ਹੈ। ਜਿਸ ਦੇ ਨਤੀਜੇ ਭਿਆਨਕ ਪ੍ਰਸਿਥਤੀਆਂ ਪੈਦਾ ਕਰ ਦਿੰਦੇ ਹਨ। ਮੌਜੂਦਾ ਸਮੇ ਨੂੰ ਦੇਖਦੇ ਹੋਏ ਅੱਜ ਜੋ ਦੁਨੀਆ ਭਰ ਵਿੱਚ ਕੋਰੋਨਾ ਵਰਗੀ ਭਿਆਨਕ ਬਿਮਾਰੀ ਜੋ ਕੁੱਝ ਸਮੇ ਵਿੱਚ ਹੀ ਮਹਾਂਮਾਰੀ ਦਾ ਰੂਪ ਧਾਰਨ ਕਰ ਗਈ ਹੈ, ਬੰਦੇ ਦੇ ਬੁਰੇ ਕਰਮਾਂ ਦੀ ਹੀ ਦੇਣ ਹੈ। ਇਸਤੋ ਪਹਿਲਾ ਵੀ ਕੋਰੋਨਾ ਵਾਂਗ ਪਲੇਗ, ਸਾਰਸ, ਵਰਗੀਆਂ ਬਿਮਾਰੀ ਨੇ ਪੂਰੇ ਵਿਸ਼ਵ ਵਿੱਚ ਅਨੇਕਾਂ ਘਰਾਂ ਵਿੱਚ ਸੱਥਰ ਵਿਛਾ ਕੇ ਪਿੰਡਾਂ ਦੇ ਪਿੰਡਾਂ ਉਜਾੜ ਦਿੱਤੇ ਸਨ।
    ਅਜਿਹੇ ਭਿਆਨਕ ਸੰਕਟ ਅਤੇ ਕਠਿਨਾਈ ਭਰੇ ਹਲਾਤਾ ਨਾਲ ਸੰਘਰਸ਼ ਕਰਕੇ ਬਹਾਦਰੀ ਨਾਲ ਦੁਨੀਆਂ ਨੂੰ ਸੁਖਦਾਈ ਜੀਵਨ ਦੇਣ ਵਾਲਾ ਬਹਾਦਰ ਯੋਧਾ, ਨਿਡਰ, ਹਿੰਮਤੀ, ਸੱਚਾ-ਸੇਵਕ, ਗਊ ਗਰੀਬ ਦਾ ਰੱਖਿਅਕ, ਵੱਖਰੀ ਪਹਿਚਾਣ ਵਾਲਾ ਅਤੇ ਦਸਵੇ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਗੁਰੂ ਦਾ ਸਿੰਘ ਰੂਪੀ ਖਾਲਸਾ ਆਪਣੀ ਸੇਵਾ ਨਿਭਾਉਣ ਲਈ ਹਮੇਸ਼ਾ ਕਮਰ ਕੱਸਾ ਕਰਕੇ ਰੱਖਦਾ ਹੈ। ਦਸਵੇ ਪਾਤਿਸ਼ਾਹ ਗੁਰੂ ਗੋਬਿੰਦ ਜੀ ਵੱਲੋ ਮਨੁੱਖਤਾਂ ਦੀ ਸੇਵਾ ਸਭ ਤੋ ਉੱਤਮ ਹੈ ਅਤੇ ਇਸਤਰੀ ਰੂਪੀ ਜਗ ਜਨਣੀ ਦੀ ਰੱਖਿਆ ਦੀ ਦਿੱਤੀ ਹੋਈ ਗੁੜਤੀ ਦੀ ਪਾਲਣਾ

    ਪੂਰੀ ਤਨਦੇਹੀ ਨਾਲ ਕਰਨ ਲਈ ਖਾਲਸਾ ਵਚਨਬੱਧ ਹੈ। ਵਿਸ਼ਵ ਜੰਗ ਵਿੱਚ ਸਿੱਖ ਲਾਈ ਇੰਨਫਨੈਟਰੀ ਫੌਜ ਦੇ ਰੂਪ ਵਿੱਚ ਖਾਲਸਾ ਆਪਣਾ ਬਲੀਦਾਨ ਅਤੇ ਯੋਗਦਾਨ ਪਾ ਕੇ ਸਿੱਖ ਕੌਮ ਦਾ ਮਾਣ ਵਧਾ ਰਿਹਾ ਹੈ। ਖਾਲਸੇ ਰੂਪੀ 21 ਸਿੱਖ ਸਿੰਘਾਂ ਨੇ ਸਾਰਾਗੜੀ ਦੀ ਲੜਾਈ ਵਿੱਚ ਸ਼ਹਾਦਤ ਦੇ ਕੇ ਵਿਸ਼ਵ ਯੁੱਧ ਵਿੱਚ ਵੱਡਮੁੱਲੀ ਭੂਮਿਕਾ ਨਿਭਾਈ ਹੈ। ਭੂਚਾਲ, ਤੂਫਾਨ, ਹੜ ਆਦਿ ਸੋਕੇ ਦੀ ਮਾਰ ਵਰਗੀਆਂ ਮੁਸੀਬਤ ਵਿੱਚ ਫਸੇ ਲੋਕਾਂ ਲਈ ਦਸਵੰਧ ਇੱਕਠਾ ਕਰਕੇ ਉਨ੍ਹਾਂ ਲਈ ਲੰਗਰ, ਰਹਿਣ ਦਾ ਪ੍ਰਬੰਧ, ਦਵਾ-ਬੂਟੀ ਦਾ ਇੰਤ॥ਾਮ ਦੇ ਨਾਲ-ਨਾਲ ਜਾਨਵਰਾਂ ਦਾ ਢਿੱਡ ਭਰਨ ਤੱਕ ਦਾ ਜੁੰਮਾਂ ਉਠਾਉਦਾ ਹੋਇਆ ਗੁਰੂ ਦਾ ਖਾਲਸਾ ਮੁੱਢਲਾ ਫਰਜ  ਨਿਭਾਉਦਾ ਹੋਇਆ ਸੇਵਾਦਾਰ ਬਣ ਕੇ ਹਰ ਲੋੜਵੰਦ ਲਈ ਮੱਦਦਗਾਰ ਦਾ ਰੂਪ ਧਾਰਨ ਕਰਦਾ ਹੈ। ਮੌਜੂਦਾ ਸਮੇ ਦੇ ਮੁਤਾਬਕ ਪੂਰੇ ਵਿਸ਼ਵ ਵਿੱਚ ਕੋਰੋਨਾ ਵਰਗੀ ਮਹਾਂਮਾਰੀ ਦਾ ਪ੍ਰਭਾਵ ਬਹੁਤਾਂਤ ਨਾਲ ਫੈਲਣ ਕਰਕੇ ਪੂਰੇ ਸੰਸਾਰ ਅੰਦਰ ਸਭ ਇਨਸਾਨਾ ਨੂੰ ਘਰ ਅੰਦਰ ਸੁਰੱਖਿਅਤ ਰਹਿਣ ਦੀ ਸਥਿਤੀ ਵਿੱਚ ਗੁਰੂ ਦਾ ਸਿੱਖ ਲੋੜਵੰਦਾਂ ਨੂੰ ਲੰਗਰ ਦੀ ਸੇਵਾ ਦੇ ਨਾਲ-ਨਾਲ ਮੁੱਢਲੀਆ ਸਹੂਲਤਾਂ ਦੀ ਸੇਵਾ ਵੀ ਪ੍ਰਦਾਨ ਕਰ ਰਿਹਾ ਹੈ। ਗੁਰੂ ਦਾ ਖਾਲਸਾ ਏਸ ਔਖੀ ਘੜੀ ਵਿੱਚ ਵੀ ਸੰਸਾਰ ਦੇ ਕੋਨੇ-ਕੋਨੇ ਤੇ ਬੈਠਾ ਚੜਦੀ ਕਲਾ ਚ ਰਹਿ ਕੇ ਹਰ ਮੋਰਚੇ ਨੂੰ ਫਤਿਹ ਕਰਕੇ ਹੀ ਸਾਹ ਲੈਦਾਂ ਹੈ। ਹਰ ਦਰਪੇਸ਼ ਚੁਣੌਤੀਆਂ ਤੋ ਬਚਾਉਣ ਲਈ ਗੁਰੂ ਦਾ ਖਾਲਸਾ ਸਰਬ ਸਾਂਝੀ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗਦਾ ਹੋਇਆ ਵੀ ਸਾਰੀ ਸ਼੍ਰਿਸ਼ਟੀ ਨੂੰ ਜੀਵਨਦਾਨ ਦੀ ਬੇਨਤੀ ਪ੍ਰਾਮਤਮਾ ਅੱਗੇ ਕਰਕੇ ਯੋਗਦਾਨ ਪਾ ਰਿਹਾ ਹੈ। ਏਸ ਵੱਖਰੀ ਪਛਾਣ ਵਾਲੇ ਖਾਲਸੇ ਨੇ ਜਦ ਵੀ ਕਿਤੇ ਵਿਸ਼ਵ ਅੰਦਰ ਕਿਸੇ ਵੀ ਤਰ੍ਹਾ ਦੀ ਮੁਸੀਬਤ ਆਈ ਹੈ ਤਾਂ ਸਭ ਤੋ ਮੂਹਰੇ ਹੋ ਕੇ ਪੂਰੇ ॥॥ਬੇ ਨਾਲ ਦਲੇਰ ਬਣ ਕੇ ਉਸਦਾ ਟਾਕਰਾ ਕਰਕੇ ਉਸ ਹੋਣੀ ਨੂੰ ਟਾਲਿਆ ਅਤੇ ਹਮੇਸ਼ਾ ਟਾਲਦਾ ਰਹੇਗਾ। ਤਾਂਹੀ ਤਾਂ ਹਰ ਮੋਰਚਾ ਫਤਿਹ ਕਰਦਾ ਹੋਇਆ ਖਾਲਸਾ ਗੁਰੂਆਂ ਦਾ ਬਖਸ਼ਿਆ ਹੋਇਆ ਨਾਅਰਾ ਬੁਲੰਦ ਕਰਦਾ ਹੈ- ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ।।
    ਅਰਵਿੰਦਰ ਸਿੰਘ

    ਪਿੰਡ ਤੇ ਡਾਕ ਡਰੋਲੀ ਭਾਈ, ਜਿਲ੍ਹਾ ਮੋਗਾ। ਮੋਬਾਈਲ ਨੰਬਰ-99155-47728,

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!