ਦੁੱਖਭੰਜਨ ਰੰਧਾਵਾ
091920036369
ਜਾ ਨੀ ਸ਼ੁਦੈੈੈਣੇ ਤੇਰੇ ਸਾਹਵਾਂ ਵਿੱਚ ਸਾਹ ਨੇ,
ਤੇਰੇ ਕਰਕੇ ਤਾਂ ਸਾਡੇ ਵੱਧ ਗਏ ਭਾਅ ਨੇ,
ਜਾ ਨੀ ਸ਼ੁਦੈੈੈਣੇ ਤੇਰੇ ਸਾਹਵਾਂ ਵਿੱਚ ਸਾਹ ਨੇ |
ਚਾਨਣੀਅਾਂ ਰਾਤਾਂ ਵਿੱਚ ਬਹਿ ਕੇ ਗੱਲਾਂ ਕੀਤੀਅਾਂ,
ਸਾਡੇ ਨਾਲ ਸੋਹਣੀਅਾਂ ਰਾਤਾਂ ਵੀ ਸੀ ਬੀਤੀਅਾਂ,
ਚੰਨ ਤਾਰੇ ਵੇਖ ਸਾਡੇ ਪਿਅਾਰ ਦੇ ਗਵਾਹ ਨੇ |
ਜਾ ਨੀ ਸ਼ੁਦੈੈੈਣੇ ਤੇਰੇ ਸਾਹਵਾਂ ਵਿੱਚ ਸਾਹ ਨੇ,
ਤੂੰ ਕਿੱਥੇ ਮੈਂ ਕਿੱਥੇ ਅਸੀਂ ਦੋਵੇਂ ਦੂਰ-ਦੂਰ ਨੀਂ,
ਜਿੰਨੇਂ ਮੇਲਣਾਂ ਸੀ ਮੇਲਿਅਾ ਮਿਲ ਗਏ ਜਰੂਰ ਨੀ,
ਸਾਨੂੰ ਆਣ ਮਿਲਾਇਅਾ ਸਾਡੇ ਆਪ ਖੁਦਾ ਨੇ |
ਜਾ ਨੀ ਸ਼ੁਦੈੈੈਣੇ ਤੇਰੇ ਸਾਹਵਾਂ ਵਿੱਚ ਸਾਹ ਨੇ,
ਤੇਰੇ ਮੇਰੇ ਪਿਅਾਰ ਤੇ ਪਹਿਰੇ ਲੱਗੇ ਰਹਿਣੇ ਨੇਂ,
ਚਾਅ ਹੋਣੇਂ ਲੋਕਾਂ ਨੂੰ ਦੁਸ਼ਹਿਰੇ ਲੱਗੇ ਰਹਿਣੇ ਨੇ,
ਜ਼ਮੀਨ ਤੋਂ ਪਾਤਾਲ ਜਾਣਾਂ ਸਾਡੀ ਵੱਜੀ ਹਾਅ ਨੇ |
ਜਾ ਨੀ ਸ਼ੁਦੈੈੈਣੇ ਤੇਰੇ ਸਾਹਵਾਂ ਵਿੱਚ ਸਾਹ ਨੇ,
ਬੱਝ ਜਾਂਦੀ ਆਸ ਜਦੋਂ ਚੇਤਾ ਤੇਰਾ ਆਂਵਦਾ,
ਦਿਲ ਦੇ ਤਹਿਖਾਨੇਂ ਵਿੱਚ ਸ਼ਬਦ ਕੋਈ ਗਾਂਵਦਾ,
ਦੋਵਾਂ ਨੂੰ ਬਚਾਇਅਾ ਮਿਲਦੀ ਇੱਕੋ ਹੀ ਦੁਆ ਨੇ |
ਜਾ ਨੀ ਸ਼ੁਦੈੈੈਣੇ ਤੇਰੇ ਸਾਹਵਾਂ ਵਿੱਚ ਸਾਹ ਨੇ |
ਤੇਰੀ ਯਾਦ ਦੇ ਮੋਤੀਅਾਂ ਦੀ ਭਰੀ ਹੋਈ ਮਾਲਾ ਏ,
ਤੈਨੂੰ ਲੱਗਿਅਾ ਗ੍ਰਹਿਣ ਛੇਤੀ ਪੂਰਾ ਹੋਣ ਵਾਲਾ ਏ,
ਦੁੱਖਭੰਜਨ ਮਾਰ ਮੁਕਾਇਅਾ ਤੇਰੀ ਵੱਜੀ ਧਾਹ ਨੇ|
ਜਾ ਨੀ ਸ਼ੁਦੈੈੈਣੇ ਤੇਰੇ ਸਾਹਵਾਂ ਵਿੱਚ ਸਾਹ ਨੇ |