
ਹਰਮੇਲ ਧਾਲੀਵਾਲ, ਵਿੰਨੀਪੈੱਗ(ਕੈਨੇਡਾ)
ਕਰੋਨਾ ਵਾਇਰਸ ਦੀ ਚਾਰੇ ਪਾਸੇ ਮੱਚੀ ਏ ਦੁਹਾਈ,
ਮੇਰੀ ਗੱਲ ਇਹ ਸੁਣੋ ਤੁਸੀਂ ਸਾਰੇ ਭੈਣ ਭਾਈ
ਨਾ ਤੁਸੀਂ ਸੁਣੋ ਐਂਵੇਂ ਝੂਠੇ ਪਰਚਾਰ ਨੂੰ।
ਹੱਥ ਜੋੜ ਸਾਰਿਆਂ ਨੂੰ ਬੇਨਤੀ ਕਰਾਂ,
ਰਹੋ ਸੇਫ.. ਰੱਖੋ ਸੇਫ.. ਤੁਸੀਂ ਸਾਰੇ ਪ੍ਰੀਵਾਰ ਨੂੰ।
?ਲੋਕਾਂ ਨੂੰ ਡਰਾਈ ਜਾਂਦਾ ਐਂਵੇਂ ਕੁੱਝ ਮੀਡੀਆ,
ਗੱਲ ਵੱਖਰੀ ਹੀ ਦੱਸੇ ਦੂਜੇ ਪਾਸੇ ਵਿੱਕੀਪੀਡੀਆ,
ਰਲ ਬੰਦ ਕਰੋ ਇਸ ਮਾੜੇ ਵਰਤਾਰ ਨੂੰ।
ਹੱਥ ਜੋੜਿਆਂ ਸਾਰਿਆਂ ਨੂੰ ਕਰਾਂ ਬੇਨਤੀ,
ਰਹੋ ਸੇਫ, ਰੱਖੋ ਸੇਫ, ਤੁਸੀਂ ਸਾਰੇ ਪ੍ਰੀਵਾਰ ਨੂੰ।
?ਦਾਤਾ ਚਾਹੂ ਓਹੀ ਹੋਣਾ ਨਾ ਕਰੋ ਐਂਵੇਂ ਵਹਿਮ,
ਔਖਾ ਸੌਖਾ ਆਉਂਦਾ ਰਹਿੰਦਾ ਸਦਾ ਇੱਥੇ ਟਾਇਮ,
ਹੁੰਦਾ ਫਿਕਰ ਏ ਪੂਰਾ ਪਰਵਿਦਗਾਰ ਨੂੰ।
ਹੱਥ ਜੋੜ ਸਾਰਿਆਂ ਨੂੰ ਕਰਾਂ ਬੇਨਤੀ,
ਰਹੋ ਸੇਫ, ਰੱਖੋ ਸੇਫ, ਤੁਸੀਂ ਸਾਰੇ ਪ੍ਰੀਵਾਰ ਨੂੰ।
?ਸਟੋਰਾਂ ਉੱਤੇ ਵੀ ਨਾ ਪਾਓ ਐਂਵੇਂ ਘਮਸਾਨ,
ਬੱਸ ਓਹੀ ਸਾਰੇ ਚੱਕੋ ਜੋ ਲੋੜੀਂਦਾ ਏ ਸਮਾਨ,
ਨਾ ਪਾਓ ਪੈਸਿਆਂ ਦੇ ਵਾਧੂ ਸਿਰ ਭਾਰ ਨੂੰ।
ਹੱਥ ਜੋੜ ਮੈਂ ਤਾਂ ਇਹੀ ਕਰਾਂ ਬੇਨਤੀ
ਰਹੋ ਸੇਫ, ਰੱਖੋ ਸੇਫ, ਤੁਸੀਂ ਸਾਰੇ ਪ੍ਰੀਵਾਰ ਨੂੰ।
?ਕਰੋਨਾ ਵੱਡਾ ਹੈ ਦੁਖਾਂਤ ਤੇ ਮਜ਼ਾਕ ਨਾ ਬਣਾਵੋ,
ਗੱਲ ਚੰਗੀ ਹੀ ਸੁਣੋ ਤੇ ਅੱਗੇ ਚੰਗੀ ਹੀ ਸੁਣਾਵੋ,
ਜਿਹੜੀ ਸੇਧ ਦੇਵੇ ਚੰਗੀ ਸਾਰੇ ਸੰਸਾਰ ਨੂੰ।
ਹੱਥ ਜੋੜ ਸਾਰਿਆਂ ਨੂੰ ਕਰਾਂ ਬੇਨਤੀ,
ਰਹੋ ਸੇਫ, ਰਹੋ ਸੇਫ, ਅਤੇ ਰੱਖੋ ਪਰੀਵਾਰ ਨੂੰ।
?ਨਾ ਲੋਕੋ ਡਰੋ ਕਿਸੇ ਗੱਲੋਂ ਐਂਵੇ ਨਾ ਪੈਨਿਕ ਹੋਵੋ,
ਕੰਮਕਾਰਾਂ ਉੱਤੇ ਜਾਂਦੇ ਆਉਂਦੇ ਸਾਰੇ ਹੱਥ ਮੂੰਹ ਧੋਵੋ,
ਦੇਖ ਹਾਲਾਤ ਪਿਆ ਲਿਖਣਾ ”ਹਰਮੇਲ ਧਾਲੀਵਾਲ” ਨੂੰ।
ਹੱਥ ਜੋੜ ਸਾਰਿਆਂ ਨੂੰ ਕਰਾਂ ਬੇਨਤੀ,
ਰਹੋ ਸੇਫ, ਰੱਖੋ ਸੇਫ, ਸਾਰੇ ਤੁਸੀਂ ਪ੍ਰੀਵਾਰ ਨੂੰ।