ਬਰਮਿੰਘਮ (ਬਲਵਿੰਦਰ ਸਿੰਘ ਚਾਹਲ)
ਆਵਾਜਾਈ ਬੰਦ ਹੋਣ ਕਰਕੇ ਇੰਗਲੈਂਡ ਵਿੱਚ ਮੌਸਮੀ ਕਾਮਿਆਂ ਦੀ ਆ ਰਹੀ ਕਮੀ ਨੂੰ ਦੇਖਦਿਆਂ ਬਹੁਤ ਸਾਰੇ ਲੋਕਾਂ ਨੇ ਖੇਤਾਂ ਵਿੱਚ ਕੰਮ ਕਰਨ ਲਈ ਆਪਣੀਆਂ ਅਰਜ਼ੀਆਂ ਦਿੱਤੀਆਂ ਹਨ। ਕੰਮ ਤਲਾਸ਼ ਕਰਨ ਅਤੇ ਕੰਮ ਦੇਣ ਵਾਲੀਆਂ ਬਹੁਤ ਸਾਰੀਆਂ ਵੈਬਸਾਈਟਾਂ ਨੇ ਦੱਸਿਆ ਹੈ ਕਿ ਇਨੀ ਦਿਨੀ ਬਹੁਤ ਸਾਰੀਆਂ ਅਜਿਹੀਆਂ ਅਰਜੀਆ ਆ ਰਹੀਆਂ ਜਿਹਨਾਂ ਵਿੱਚ ਖੇਤਾਂ ਦੇ ਕੰਮਾਂ ਦੇ ਨਾਲ ਨਾਲ ਸਬਜੀਆਂ ਤੇ ਫਲਾਂ ਦੀ ਸਾਂਭ ਸੰਭਾਲ ਤੇ ਪੈਕਿੰਗ ਕਰਨ ਵਾਲੇ ਕੰਮਾਂ ਲਈ ਵੀ ਲੋਕ ਅਰਜੀਆਂ ਦੇ ਰਹੇ ਹਨ।
ਇੱਕ ਵੈਬਸਾਈਟ ਅਨੁਸਾਰ ਹੁਣ ਤੱਕ ਇੱਕ ਹਫ਼ਤੇ ਵਿੱਚ 50000 ਲੋਕ ਖੇਤਾਂ ਵਿੱਚ ਕੰਮ ਕਰਨ ਤੇ ਫਲ ਸਬਜੀਆਂ ਦੀ ਸਾਂਭ ਸੰਭਾਲ ਲਈ ਅਰਜੀਆਂ ਦੇ ਚੁੱਕੇ ਹਨ। ਇਸ ਵੈਬਸਾਈਟ ਵਿੱਚ 83 ਪ੍ਰਤੀਸ਼ਤ ਅਰਜੀਆਂ ਸਿਰਫ਼ ਉਪਰੋਕਤ ਕੰਮਾਂ ਲਈ ਹੀ ਹਨ। ਇੱਕ ਹੋਰ ਕੰਮ ਵਾਲੀ ਕੰਪਨੀ ਦੀ ਵੈਬਸਾਈਟ ਦੇ ਸੰਚਾਲਕ ਦਾ ਕਹਿਣਾ ਹੈ ਬਹੁਤ ਸਾਰੇ ਲੋਕ ਦੇਸ਼ ਤੇ ਆਏ ਸੰਕਟ ਸਮੇਂ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ ਅਤੇ ਬਹੁਤ ਲੋਕ ਅਜਿਹੇ ਵੀ ਹਨ ਜਿਹਨਾਂ ਦਾ ਕੰਮ ਹੋਰ ਥਾਵਾਂ ਤੋਂ ਬੰਦ ਹੋਣ ਕਰਕੇ ਖੇਤੀ ਜਾਂ ਇਸ ਨਾਲ ਸੰਬੰਧਤ ਕੰਮਾਂ ਉੱਪਰ ਹੀ ਨਿਰਭਰ ਹੋ ਗਿਆ ਹੈ। ਕਿਉਂਕਿ ਇੰਗਲੈਂਡ ਵਿੱਚ ਅਗਲੇ ਮਹੀਨੇ ਮਈ ਨੂੰ ਇੰਗਲੈਂਡ ਵਿੱਚ ਮੌਸਮੀ ਕੰਮਾਂ ਦਾ ਸੀਜ਼ਨ ਚੱਲਣਾ ਹੈ ਪਰ ਕਾਮਿਆਂ ਦੀ ਜਬਰਦਸਤ ਕਮੀ ਦੇਖਣ ਨੂੰ ਮਿਲ ਰਹੀ ਹੈ। ਬਾਹਰੋਂ ਆਉਣ ਵਾਲੇ ਕਾਮਿਆਂ ਦਾ ਆਉਣਾ ਬਹੁਤ ਮੁਸ਼ਕਿਲ ਲੱਗ ਰਿਹਾ ਹੈ। ਇਸ ਲਈ ਸਰਕਾਰ ਵੱਲੋਂ ਇੱਕ ਆਨ ਲਾਈਨ ਮੁਹਿੰਮ ਤਹਿਤ ਹੀ ਲੋਕਾਂ ਨੇ ਆਪਣੀਆਂ ਦਿੱਤੀਆ ਹਨ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਹਫਤਿਆਂ 10 ਲੱਖ ਤੋਂ ਵੱਧ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਆਪਣਾ ਦਾਅਵਾ ਪੇਸ਼ ਕੀਤਾ ਹੈ