14.8 C
United Kingdom
Monday, June 22, 2026

More

    ਵਾਤਾਵਰਣ ਦੀ ਸ਼ੁੱਧਤਾ ਲਈ ਨਾਨਕਸਰ ਸੰਪ੍ਰਦਾ ਵੱਲੋਂ ਰੁੱਖ ਲਗਾਉ ਮੁਹਿੰਮ ਆਰੰਭ

    ਸੰਤ ਬਾਬਾ ਲੱਖਾ ਸਿੰਘ ਦੀ ਪ੍ਰੇਣਾ ਸਦਕਾ ਫੌਜ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਵੱਡੀ ਗਿਣਤੀ ‘ਚ ਲਗਾਏ ਪੌਦੇ

    ਲੁਧਿਆਣਾ, 12 ਅਗਸਤ (ਖਾਲਸਾ)

    ਨਾਨਕਸਰ ਸੰਪ੍ਰਦਾ ਦੇ ਮੁੱਖੀ ਸੰਤ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਕੁਦਰਤੀ ਸਮਤੋਲ ਨੂੰ ਕਾਇਮ ਰੱਖਣ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਵਿਅਕਤੀ ਆਪੋ ਆਪਣੇ ਤੋਰ ਤੇ ਵੱਡੇ ਪੱਧਰ ਤੇ ਰੁੱਖ ਲਗਾਵੇ ਤਾਂ ਕਿ ਸਮੁੱਚੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ।ਮਿਲਟਰੀ ਕੈਂਪ ਬੱਦੋਵਾਲ ਵਿਖੇ ਫੌਜੀ ਅਧਿਕਾਰੀਆਂ ਦੇ ਨਿੱਘੇ ਸਹਿਯੋਗ ਨਾਲ ਆਰੰਭ ਕੀਤੀ ਗਈ ਰੁੱਖ ਲਗਾਉ ਵਾਤਾਵਰਨ ਬਚਾਉ ਦੀ ਮੁਹਿੰਮ ਨੂੰ ਆਰੰਭ ਕਰਨ ਲਈ ਪੁੱਜੇ ਸੰਤ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਮਨੁੱਖ ਦੀ ਲਾਹਪ੍ਰਵਾਈ ਸਦਕਾ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਸਮੁੱਚੇ ਸੰਸਾਰ ਲਈ ਖਤਰੇ ਦੀ ਘੰਟੀ ਹੈ। ਜਿਸ ਤੋ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ।ਉਨਾਂ ਨੇ ਕਰਨਲ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸਾਡੀ ਇਸ ਮੁਹਿੰਮ ਨੂੰ ਸਫਲ ਕਰਨ ਵਿਚ ਜੋ ਨਿੱਘਾ ਸਹਿਯੋਗ ਉਨ੍ਹਾਂ ਦੀ ਅਗਵਾਈ ਹੇਠ ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਦਿੱਤਾ ਹੈ।ਉਹ ਆਪਣੇ ਆਪ ਵਿੱਚ ਇਕ ਮਿਸਾਲੀ ਕਾਰਜ ਹੈ।ਇਸ ਦੌਰਾਨ.ਕਰਨਲ ਕਲਦੀਪ ਸਿੰਘ ਧਾਲੀਵਾਲ ਨੇ ਸੰਤ ਬਾਬਾ ਲੱਖਾ ਸਿੰਘ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਆਰੰਭ ਹੋਈ ਰੁੱਖ ਲਗਾਉਣ ਦੀ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਮਿਲਟਰੀ ਕੈਂਪ ਬੱਦੋਵਾਲ ਦੇ ਸਮੁੱਚੇ ਜਵਾਨ ਆਪਣਾ ਭਰਵਾ ਸਹਿਯੋਗ ਦੇਣਗੇ ਅਤੇ ਸਮੁੱਚੇ ਇਲਾਕੇ ਨੂੰ ਹਰਿਆ ਭਰਿਆ ਬਣਾ ਕੇ ਵਾਤਾਵਰਨ ਦੀ ਸ਼ੁੱਧਤਾ ਅਤੇ ਸੰਭਾਲ ਕਰਨ ਦੀ ਅਪਣੀ ਭਰਪੂਰ ਕੋਸ਼ਿਸ਼ ਵੀ ਕਰਨਗੇ।ਇਸ ਤੌ ਪਹਿਲਾਂ ਮਿਲਟਰੀ ਕੈਂਪ ਬੱਦੋਵਾਲ ਵਿਖੇ ਸੰਤ ਬਾਬਾ ਲੱਖਾ ਸਿੰਘ ਤੇ.ਕਰਨਲ ਕੁਲਦੀਪ ਸਿੰਘ ਧਾਲੀਵਾਲ ਨੇ ਸਾਂਝੇ ਰੂਪ ਵਿੱਚ ਰੁੱਖ ਲਗਾ ਕੇ ਰੁੱਖ ਲਗਾਉਣ ਦੀ ਮੁਹਿੰਮ ਆਰੰਭ ਕੀਤੀ ।ਇਸ ਮੌਕੇ ਉਨ੍ਹਾਂ ਦੇ ਨਾਲ ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਸ. ਰਣਜੀਤ ਸਿੰਘ ਖਾਲਸਾ, ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ, ਸ.ਪ੍ਰਿਤਪਾਲ ਸਿੰਘ, ਸ.ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ, ਗੁਰਪ੍ਰੀਤ ਸਿੰਘ ਪ੍ਰਿੰਸ,ਸੁਖਪ੍ਰੀਤ ਸਿੰਘ ਮਨੀ, ਮੇਜਰ ਆਸ਼ਾ ਕੂੰਤਲ,ਲੈਫਟੀਨੈਂਟ ਕਰਨਲ ਆਈ.ਐਸ ਪ੍ਰੋਹਿਤ, ਮੇਜਰ ਅਰਪਨਾ ਸਲਵਾਨ, ਸੂਬੇਦਾਰ ਮੇਜਰ ਦਲਬੀਰ ਸਿੰਘ ਸਮੇਤ ਕਈ ਪ੍ਰਮੁੱਖ ਸਖਸ਼ੀਅਤਾਂ ਹਾਜ਼ਿਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!