ਚੰਡੀਗੜ੍ਹ (ਪੰਜ ਦਰਿਆ ਬਿਊਰੋ)
ਦੱਸਿਆ ਜਾ ਰਿਹਾ ਹੈ ਕਿ ਆਰ ਨੇਤ ਵਲੋਂ ਜਿਨ੍ਹਾਂ ਵਿਅਕਤੀਆਂ ‘ਤੇ ਮਾਮਲਾ ਦਰਜ ਕਰਵਾਇਆ ਗਿਆ ਹੈ, ਉਨ੍ਹਾਂ ਨੇ ਗਾਇਕ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ ਸਾਡੇ 3 ਲੱਖ ਰੁਪਏ ਰੋਕੇ ਹਨ। ਇਹ ਪੈਸੇ ਕਿਸੇ ਪ੍ਰਾਜੈਕਟ ਨੂੰ ਲੈ ਕੇ ਦਿੱਤੇ ਜਾਣੇ ਸਨ। ਹਾਲਾਂਕਿ ਆਰ ਨੇਤ ਇਸ ਪ੍ਰਾਜੈਕਟ ਲਈ ਡੇਢ ਲੱਖ ਰੁਪਏ ਦੇ ਦਿੱਤੇ ਹਨ। ਇਸ ਤੋਂ ਇਲਾਵਾ ਗਾਇਕ ‘ਤੇ ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ 15 ਅਗਸਤ ਨੂੰ ਆਪਣਾ ਇੱਕ ਗੀਤ ਰਿਲੀਜ਼ ਕਰਨ ਜਾ ਰਿਹਾ ਹੈ, ਜਿਸ ‘ਚ ਉਹ ਆਪਣੇ ਨਾਲ 3-4 ਵਿਅਕਤੀਆਂ ਵਲੋਂ ਕੀਤੇ ਗਏ ਧੋਖੇ ਨੂੰ ਬਿਆਨ ਕਰੇਗਾ। ਇਸ ਗੀਤ ਨੂੰ ਲੈ ਕੇ ਬਹਿਸਬਾਜ਼ੀ ਸ਼ੁਰੂ ਹੋਈ, ਜੋ ਕਿ ਵਧ ਗਈ ਤੇ ਗੱਲ ਕੁੱਟਮਾਰ ਤੱਕ ਪਹੁੰਚ ਗਈ।
ਕਿਹਾ ਜਾ ਰਿਹਾ ਹੈ ਕਿ ਆਰ ਨੇਤ ਦੇ ਫਲੈਟ ‘ਚ ਕੁਝ ਅਣਪਛਾਤੇ ਵਿਅਕਤੀਆਂ ਨੇ ਵੜ੍ਹ ਕੇ ਉਨ੍ਹਾਂ ਨਾਲ ਵਲੋਂ ਕੁੱਟਮਾਰ ਕੀਤੀ ਗਈ। ਇਨ੍ਹਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਮਟੌਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਨੌਜਵਾਨਾਂ ਦੀ ਪਛਾਣ ਅਰਮਾਨ, ਮਾਹੀ, ਜੋਬਨ, ਸਹਿਜਪਾਲ, ਮੰਗਲ ਵਜੋਂ ਹੋਈ ਹੈ, ਜਦੋਂਕਿ ਉਕਤ ਨੌਜਵਾਨਾਂ ਸਮੇਤ ਉਨ੍ਹਾਂ ਦੇ 10-15 ਅਣਪਛਾਤੇ ਸਾਥੀਆਂ ਖ਼ਿਲਾਫ਼ ਵੀ ਧਾਰਾ-295ਏ, 323, 452, 506, 149, 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ।