14.8 C
United Kingdom
Monday, June 22, 2026

More

    ਵੇ ਤੇਰਾ ਚੇਤਾ

    ਰਜਨੀ ਵਾਲੀਅਾ, ਕਪੂਰਥਲਾ

    ਮੈਨੂੰ ਤੇਰਾ ਚੇਤਾ ਹੁਣੇਂ-ਹੁਣੇਂ ਆ ਕੇ ਗਿਆ ਏ,
    ਹਾਏ ਮਿਲਜਾ ਵੇ ਦੁੱਖ ਤੇਰਾ ਖਾ ਕੇ ਗਿਆ ਏ,
    ਮੈਨੂੰ ਤੇਰਾ ਚੇਤਾ ਹੁਣੇਂ-ਹੁਣੇਂ ਆ ਕੇ ਗਿਆ ਏ |

    ਜਿੰਨਾਂ ਕਰਦੀ ਮੈਂ ਤੇਰਾ ਓਨਾਂ ਕਰਦਾ ਏਂ ਤੂੰ,
    ਵੇ ਹੌਕਾ ਜੇ ਮੈਂ ਭਰਾਂ ਪੀੜਾਂ ਜਰਦਾ ਏਂ ਤੂੰ,
    ਰਾਤ ਰੋਣੇਂ ਨੂੰ ਕੋਈ ਮਨਾ ਕੇ ਗਿਆ ਏ |
    ਮੈਨੂੰ ਤੇਰਾ ਚੇਤਾ ਹੁਣੇਂ-ਹੁਣੇਂ ਆ ਕੇ ਗਿਆ ਏ ,

    ਮਿਲਿਅਾ ਤੂੰ ਐਂਵੇ ਨਈਂ ਗੱਲ ਕੋਈ ਜਰੂਰ ਏ,
    ਕੋਈ ਹੋਵੇ ਨਾ ਹੋਵੇ ਰੱਬਾ ਵੱਲ ਕੋਈ ਜਰੂਰ ਏ,
    ਦੁੱਖ ਦੀ ਕੋਈ ਰਗ ਨੂੰ ਦਬਾ ਕੇ ਗਿਆ ਏ |
    ਮੈਨੂੰ ਤੇਰਾ ਚੇਤਾ ਹੁਣੇਂ-ਹੁਣੇਂ ਆ ਕੇ ਗਿਆ ਏ ,

    ਦੂਰ ਏਂ ਤੂੰ ਮੈਥੋਂ ਬੜਾ ਮਨ ਸਮਝਾਨੀ ਆਂ,
    ਰੋਜ਼ ਬੁਰਕੀਆਂ ਦੋ ਤੇਰੇ ਨਾਂ ਦੀਆਂ ਖਾਨੀ ਆਂ,
    ਕੋਈ ਨੀਂਦ ਵਿੱਚ ਮੈਨੂੰ ਸਮਝਾ ਕੇ ਗਿਆ ਏ |
    ਮੈਨੂੰ ਤੇਰਾ ਚੇਤਾ ਹੁਣੇਂ-ਹੁਣੇਂ ਆ ਕੇ ਗਿਆ ਏ ,

    ਆਜਾ ਮਾਹੀ ਸੋਹਣਿਅਾਂ ਵੇ ਤੈਨੂੰ ਰਹਾਂ ਟੋਲਦੀ,
    ਘਰ ਦਿਲ ਦਾ ਏ ਤੇਰਾ ਮੈਂ ਤਾਂ ਨਹੀਂ ਕੁੰਡਾ ਖੋਲਦੀ
    ਬਾਗੀਂ ਦਿਲ ਦੇ ਕੋਈ ਅੱਜ ਫੇਰਾ ਪਾ ਕੇ ਗਿਆ ਏ
    ਮੈਨੂੰ ਤੇਰਾ ਚੇਤਾ ਹੁਣੇਂ-ਹੁਣੇਂ ਆ ਕੇ ਗਿਆ ਏ ,

    ਤੇਹ ਕਿੰਨਾਂ ਤੇਰੇ ਨਾਲ ਬੋਲਣਾਂ ਵੀ ਔਖਾ ਏ,
    ਹੱਟ ਇਸ਼ਕੇ ਦੀ ਵੜ ਮੋਹ ਤੋਲਣਾ ਵੀ ਔਖਾ ਏ,
    ਕੋਈ ਲੱਭ ਕੇ ਗਿਆ ਕੋਈ ਗਵਾ ਕੇ ਗਿਆ ਏ |
    ਮੈਨੂੰ ਤੇਰਾ ਚੇਤਾ ਹੁਣੇਂ-ਹੁਣੇਂ ਆ ਕੇ ਗਿਆ ਏ ,

    ਰਜਨੀ ਨੇ ਤੇਰੇ ਹਿੱਸੇ ਸਾਹਾਂ ਦੀ ਸੌਗਾਤ ਰੱਖੀ,
    ਤੇਰੇ ਨਾਲ ਬੈਠਣੇਂ ਨੂੰ ਉਹਨੇ ਇੱਕ ਰਾਤ ਰੱਖੀ,
    ਹੰਝੂਆਂ ਨਾ ਮੁੱਖ ਕੋਈ ਧਵਾ ਕੇ ਗਿਆ ਏ |
    ਮੈਨੂੰ ਤੇਰਾ ਚੇਤਾ ਹੁਣੇਂ-ਹੁਣੇਂ ਆ ਕੇ ਗਿਆ ਏ ,

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!