ਸਿੱਕੀ ਝੱਜੀ ਪਿੰਡ ਵਾਲਾ (ਇਟਲੀ)
ਬਹੁਤ ਸਾਰੇ ਗਾਇਕਾਂ ਨਾਲ ਦੁਗਾਣਿਆਂ ਵਿੱਚ ਕੋ ਸਿੰਗਰ ਵਜੋਂ ਆਪਣੀ ਅਵਾਜ ਦਾ ਜਾਦੂ ਬਿਖੇਰਨ ਵਾਲੀ ਗਾਇਕਾ ਆਰ ਕੌਰ ਆਪਣੇ ਨਵੇੰ ਗੀਤ ਮਹਾਂਰਾਣੀ ਨਾਲ ਸਰੋਤਿਆਂ ਦੇ ਜਲਦ ਰੂਬਰੂ ਹੋ ਰਹੀ ਹੈ। ਬਹੁਤ ਸਾਰੇ ਦੋਗਾਣੇ ਮੇਰਾ ਮਾਹੀਆ, ਢੋਲਨਾ, ਸੋਹਣੀ ਦਾ ਘੜਾ ਜਿਹੇ ਅਨੇਕਾਂ ਗੀਤਾਂ ਨਾਲ ਦਿਲਾਂ ‘ਤੇ ਰਾਜ ਕਰਨ ਵਾਲੀ ਸੁਰਾਂ ਦੀ ਮਲਿਕਾ ਆਰ ਕੌਰ ਦਾ ਇਹ ਨਵਾਂ ਗੀਤ ਜਿਸ ਦਾ ਟਾਈਟਲ “ਮਹਾਂਰਾਣੀ” ਹੈ, ਪ੍ਰੋਡਿਊਸਰ ਰਣਜੀਤ ਮਠਾਰੂ ਯੂਕੇ ਦੀ ਦੇਖ ਰੇਖ ‘ਚ ਵਿਸ਼ਵ ਪ੍ਰਸਿੱਧ ਕੰਪਨੀ ਜਸਟ ਫਾਰ ਯੂ ਵਲੋਂ ਕੁਝ ਕੁ ਦਿਨਾਂ ਚ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਗੀਤਕਾਰ ਕਰਨ ਬੁੱਟਰ ਨੇ ਲਿਖਿਆ ਹੈ ਅਤੇ ਸੰਗੀਤਕ ਧੁਨਾਂ ‘ਚ ਟੀਮ ਐਮ ਸਟੂਡੀਓ ਰਾਜਾ ਮੱਟੂ ਵਲੋਂ ਸ਼ਿੰਗਾਰਿਆ ਗਿਆ ਹੈ। ਜਿਕਰਯੋਗ ਹੈ ਕਿ ਪਿਛਲੇ ਵਰ੍ਹੇ ਯੂਕੇ ਦੀ ਧਰਤੀ ‘ਤੇ ਹੋਏ ਸਫਲ ਸ਼ੋਆਂ ਨੇ ਆਰ ਕੌਰ ਦੀ ਇੰਗਲੈਂਡ ਵਸਦੇ ਪੰਜਾਬੀਆਂ ਦੇ ਦਿਲਾਂ ‘ਚ ਵੀ ਵੱਖਰੀ ਥਾਂ ਬਣਾਈ ਹੈ। ਆਸ ਹੈ ਕਿ ਮਹਾਂਰਾਣੀ ਗੀਤ ਵੀ ਪਹਿਲੇ ਗੀਤਾਂ ਵਾਂਗ ਗਾਇਕਾ ਆਰ ਕੌਰ ਦੀ ਅਵਾਜ ਨੂੰ ਚਾਹੁੰਣ ਵਾਲੇ ਜਰੂਰ ਪਸੰਦ ਕਰਨਗੇ।