ਸਾਨੂੰ ਅਪਣਾ ਕਹਿ ਕੇ ਪਿਆਰ ਜਤਾਉਂਦੇ ਰਹੇ।
ਪੀਂਘ ਵਫ਼ਾ ਦੀ ਗ਼ੈਰਾਂ ਨਾਲ ਚੜ੍ਹਾਉਂਦੇ ਰਹੇ।
ਉਹਨਾਂ ਤੋਂ ਕੰਡਿਆਂ ਵਰਗੇ ਇਲਜ਼ਾਮ ਮਿਲੇ,
ਜਿੰਨ੍ਹਾਂ ਦੇ ਰਾਹਾਂ ਵਿਚ ਫ਼ੁੱਲ ਵਿਛਾਉਂਦੇ ਰਹੇ।
ਮਿਸ਼ਰੀ ਤੋਂ ਵੀ ਮਿੱਠੇ ਲਗਦੇ ਸੀ ਜਿਹੜੇ,
ਉਹ ਸੱਜਣ ਪਿੱਠ ਪਿੱਛੇ ਤੀਰ ਚਲਾਉਂਦੇ ਰਹੇ।
ਉਸ ਦਾ ਆਉਣਾ ਨਾ ਸੀ ਅਪਣੀ ਕਿਸਮਤ ਵਿਚ,
ਜਿਸ ਨੂੰ ਚੇਤੇ ਕਰ ਕਰ ਜੂਨ ਹੰਢਾਉਂਦੇ ਰਹੇ।
ਉਹਨਾਂ ਸਧਰਾਂ ਨੂੰ ਦਫ਼ਨਾਇਆ ਦਿਲ ਵਿਚ ਹੀ,
ਜਿੰਨ੍ਹਾਂ ਖ਼ਾਤਿਰ ਗੀਤ ਖੁਸ਼ੀ ਦੇ ਗਾਉਂਦੇ ਰਹੇ।
ਅਕਵੀਰ ਕੌਰ
ਮੋਬਾਇਲ: 9888698810
email: akvir0186@gmail.com