ਗਲਾਸਗੋ/ਲੰਡਨ (ਪੰਜ ਦਰਿਆ ਬਿਊਰੋ)
ਬਰਤਾਨੀਆ ਵਿੱਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਵਿੱਚ ਦਿਨੋ ਦਿਨ ਤੇਜ਼ੀ ਆ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 938 ਹੋਰ ਮੌਤਾਂ ਹੋਣ ਕਰਕੇ ਕੁੱਲ ਗਿਣਤੀ 8931 ‘ਤੇ ਜਾ ਪਹੁੰਚੀ ਹੈ। ਇੰਗਲੈਂਡ ਵਿੱਚ ਹੋਈਆਂ ਨਵੀਆਂ ਮੌਤਾਂ 866, ਸਕਾਟਲੈਂਡ ਵਿੱਚ 48, ਵੇਲਜ਼ ਵਿੱਚ 29 ਤੇ ਉੱਤਰੀ ਆਇਰਲੈਂਡ ਵਿੱਚ 10 ਨਵੀਆਂ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਮੇਂ ਦੇਸ਼ ਭਰ ਵਿੱਚ 65077 ਪੌਜੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਵਿਸ਼ਵ ਭਰ ਵਿੱਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 97205 ਹੋ ਗਈ ਹੈ। ਜਿੱਥੇ ਪੀੜਤਾਂ ਦੀ ਗਿਣਤੀ 1622778 ਹੈ, ਉੱਥੇ ਤੰਦਰੁਸਤ ਹੋਣ ਵਾਲਿਆਂ ਦਾ ਅੰਕੜਾ ਵੀ 366335 ਹੈ।