?ਹੁਣ ਤੱਕ 5311 ਬਿਮਾਰ ਕੈਨੇਡਾ ਵਾਸੀ ਹੋਏ ਠੀਕ
?ਅਗਲੇ ਕੁਝ ਦਿਨਾਂ ਵਿੱਚ ਘੱਟ ਸਕਦੇ ਨਵੇਂ ਸਾਹਮਣੇ ਆਉਣ ਵਾਲੇ ਕੇਸ
ਐਡਮਿੰਟਨ (ਬਲਜਿੰਦਰ ਸੇਖਾ)
ਕੋਰੋਨਾ ਵਾਇਰਸ ਨੂੰ ਲੈਕੇ ਮਾਹੌਲ ਭਾਂਵੇ ਅਜੇ ਤਣਾਅ ਭਰਿਆ ਬਣਿਆ ਹੋਇਆ ਹੈ, ਪਰ ਆਂਕੜਿਆਂ ਤੋਂ ਕੁਝ ਚੰਗੀ ਖਬਰ ਵੀ ਸਾਹਮਣੇ ਆਈ ਹੈ।
ਆਂਕੜੇ ਦੱਸਦੇ ਹਨ ਕਿ ਕੈਨੇਡਾ ਵਿੱਚ ਇਸ ਵੇਲੇ ਕੋਰੋਨਾਗ੍ਰਸਤ ਲੋਕਾਂ ਦੀ ਗਿਣਤੀ 20748 ਹੈ, ਪਰ ਇਨ੍ਹਾਂ ਵਿੱਚ 5311 ਵਾਸੀ ਠੀਕ ਵੀ ਹੋ ਗਏ ਹਨ ਮਤਲਬ ਕਿ ਲਗਭਗ 25% ਕੈਨੇਡਾ ਵਾਸੀਆਂ ਨੇ ਇਸ ਨਾਮੁਰਾਦ ਬਿਮਾਰੀ ‘ਤੇ ਜਿੱਤ ਪਾ ਲਈ ਹੈ। ਅਤੇ ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ 15437 ਹੈ।
ਮਾਹਿਰ ਇਹ ਵੀ ਦੱਸਦੇ ਹਨ ਕਿ ਆਉਂਦੇ ਕੁਝ ਦਿਨਾਂ ਵਿੱਚ ਸੂਬਾ ਸਰਕਾਰਾਂ ਸਖਤਾਈਆਂ ਤਾਂ ਵਧਾਉਣਗੀਆਂ, ਪਰ ਨਾਲ ਹੀ ਕੋਰੋਨਾ ਦੇ ਨਵੇਂ ਸਾਹਮਣੇ ਆ ਰਹੇ ਮਾਮਲਿਆਂ ਦੀ ਗਿਣਤੀ ਵੀ ਘੱਟ ਸਕਦੀ ਹੈ। ਸੋ ਘਰ ਰਹੋ, ਸੁਰੱਖਿਅਤ ਰਹੋ, ਸਭ ਠੀਕ ਹੋ ਜਾਏਗਾ।