15.9 C
United Kingdom
Monday, September 7, 2026

More

    ਕੋਵਿਡ-19 ਸੰਕਟ ਦੇ ਚਲਦਿਆਂ ਰਹਿਣ ਬਸੇਰਾ ‘ਚ ਸੋਡੀਅਮ ਹਾਈਪੋਕਲੋਰਾਈਡ ਦਾ ਕਰਵਾਇਆ ਛਿੜਕਾਅ

    ਸ਼ਹਿਰ ਦੇ ਕੂੜਾ ਕਰਕਟ ਦੀ ਸਾਂਭ ਸੰਭਾਲ ਲਈ ਨਗਰ ਕੋਸਲ ਵੱਲੋਂ 2 ਐਮ.ਆਰ.ਐਮ ਸੈਡ ਬਣਾਏ
    ਮਲੇਰਕੋਟਲਾ, 07 ਅਗਸਤ (ਜਮੀਲ ਜੌੜਾ)

    ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਨੇ ਦੱਸਿਆ ਕਿ ਐਸ.ਡੀ.ਐਮ ਮਲੇਰਕੋਟਲਾ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਕੌਂਸਲ ਮਲੇਰਕੋਟਲਾ ਵਲੋਂ ਆਮ ਲੋਕਾਂ ਦੀ ਸਹੂਲਤ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਇਲਾਕੇ ਦੇ ਵਸਨੀਕਾਂ ਨੂੰ ਸਾਫ਼ ਸੁਥਰਾ ਅਤੇ ਸਹੂਲਤਾਂ ਨਾਲ ਭਰਪੂਰ ਮਾਹੌਲ ਪ੍ਰਦਾਨ ਕੀਤਾ ਜਾ ਸਕੇ । ਸ੍ਰੀ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਨਗਰ ਕੌਸ਼ਲ ਮਲੇਰਕੋਟਲਾ ਵਿਖੇ ਟਰੱਕ ਯੂਨੀਅਨ ਦੇ ਨੇੜੇ ਬੇਸਹਾਰਾ ਲੋਕਾਂ ਦੇ ਲਈ ਰਾਤ ਗੁਜ਼ਾਰਨ ਵਾਸਤੇ ਨਾਈਟ ਸੈਲਟਰ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਸੰਕਟ ਦੇ ਚਲਦਿਆਂ ਨਾਈਟ ਸੈਲਟਰ ‘ਚ ਸਮੇਂ ਸਮੇਂ ਸੋਡੀਅਮ ਹਾਈਪੋਕਲੋਰਾਈਡ ਸਪਰੇਅ ਦਾ ਛਿੜਕਾਅ ਵੀ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਹਿਣ ਬਸੇਰੇ ਅੰਦਰ ਵਿਸ਼ੇਸ ਤੌਰ ਤੇ ਸਾਮਾਜਿਕ ਦੂਰੀ ਬਣਾ ਕੇ ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਹਿਣ ਬਸਰੇ ਅੰਦਰ 2 ਹਾਲ ਕਮਰੇ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਹਾਲ ਕਮਰਿਆਂ ‘ਚ ਤਕਰੀਬਨ 40 ਵਿਅਕਤੀਆਂ ਦੇ ਰਹਿਣ ਦੀ ਵਿਵਸਥਾ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸੈਲਟਰ ਅੰਦਰ 24 ਘੰਟੇ ਨਿਗਰਾਨੀ ਲਈ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਹਨ। ਸ਼ਹਿਰ ਦੇ ਕੂੜਾ ਕਰਕਟ ਦੀ ਸਾਂਭ ਸੰਭਾਲ ਲਈ ਸ਼ਹਿਰ ਅੰਦਰ ਨਗਰ ਕੋਸਲ ਵੱਲੋਂ 2 ਐਮ.ਆਰ.ਐਮ ਸੈਡ ਬਣਾਏ ਹੋਏ ਹਨ, ਜਿਥੇ ਸੁੱਕੇ ਕੂੜੇ ਨੂੰ ਸੈਗਰੀਗੇਟ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਵਿੱਚੋਂ ਪਲਾਸਟਿਕ ਦੀਆਂ ਬੋਤਲਾਂ, ਕੱਚ ਦਾ ਸਾਮਾਨ, ਕਾਗਜ ਆਦਿ ਨੂੰ ਵੱਖਰਾ ਕਰਕੇ ਡਿਸਪੋਸ ਆਫ ਕੀਤਾ ਜਾਦਾਂ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!