12.5 C
United Kingdom
Monday, September 7, 2026

More

    ਚੇਅਰਮੈਨ ਦੇ ਤਾਜਪੋਸ਼ੀ ਸਮਾਰੋਹ ’ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੋਏ ਸ਼ਾਮਲ

    ਅਸ਼ੋਕ ਵਰਮਾ
            ਬਠਿੰਡਾ, 7 ਅਗਸਤ  : ਯੋਜਨਾਬੰਦੀ ਦੀ ਵਿਕੇਂਦਰੀਕਰਨ ਹਿੱਤ ਭਾਰਤੀ ਸੰਵਿਧਾਨ ਦੀ 74ਵੀਂ ਸੋਧ 1992 ਦੀ ਧਾਰਾ 243 ਜੈਡ.ਡੀ. ਅਨੁਸਾਰ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿਚ ਸਰਕਾਰੀ ਯੋਜਨਾਵਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਲਈ ਜ਼ਿਲਾ ਯੋਜਨਾ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ਤਹਿਤ ਜ਼ਿਲਾ ਯੋਜਨਾ ਕਮੇਟੀ ਵਲੋਂ ਲੋਕਾਂ ਹਿੱਤ ਵਿਚ ਸਰਕਾਰੀ ਯੋਜਨਾ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਲਈ ਵਡਮੁੱਲਾ ਯੋਗਦਾਨ ਪਾਇਆ ਜਾਵੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾਂ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੇ ਜ਼ਿਲਾ ਯੋਜਨਾ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਸ. ਜਗਰੂਪ ਸਿੰਘ ਗਿੱਲ ਦੇ ਤਾਜਪੋਸ਼ੀ ਸਮਾਰੋਹ ਦੌਰਾਨ ਕੀਤਾ।
    ਇਸ ਮੌਕੇ ਕੈਬਨਿਟ ਮੰਤਰੀ ਸ. ਬਾਦਲ ਨੇ ਚੇਅਰਮੈਨ ਦਾ ਅਹੁਦਾ ਸੰਭਾਲਣ ’ਤੇ ਸ. ਜਗਰੂਪ ਸਿੰਘ ਗਿੱਲ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਜ਼ਿਲੇ ’ਚ 2030 ਤੱਕ ਦੀ ਪਲੈਨਿੰਗ ਇਸ ਤਰੀਕੇ ਨਾਲ ਤਿਆਰ ਕਰਨਗੇ ਕਿ ਇਸ ਨਾਲ ਹਰ ਪੱਧਰ ’ਤੇ ਹਰ ਵਰਗ ਲਈ ਢੁੱਕਵੇਂ ਵਿਕਾਸ ਕਾਰਜ ਕਰਵਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ। ਸ. ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਠਿੰਡਾ ਦੇ ਸਰਵਪੱਖੀ ਵਿਕਾਸ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਸ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਉਨਾਂ ਪੂਰੇ ਦਾਅਵੇ ਨਾਲ ਕਿਹਾ ਕਿ ਭਵਿੱਖ ਵਿਚ ਬਠਿੰਡਾ ਵਿਕਾਸ ਕਾਰਜਾਂ ਪੱਖੋਂ ਪੰਜਾਬ ਦੇ ਮੋਹਰੀ ਸ਼ਹਿਰਾਂ ਵਿਚ ਸੁਮਾਰ ਹੋਵੇਗਾ।
    ਇਸ ਮੌਕੇ ਚੇਅਰਮੈਨ ਸ. ਜਗਰੂਪ ਗਿੱਲ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਉਨਾਂ ਵਿੱਤ ਮੰਤਰੀ ਸ. ਬਾਦਲ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵਿੱਤ ਮੰਤਰੀ ਸ. ਬਾਦਲ ਦੀ ਯੋਗ ਅਗਵਾਈ ਹੇਠ ਜ਼ਿਲਾ ਯੋਜਨਾ ਕਮੇਟੀ ਵਲੋਂ ਬਠਿੰਡਾ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 38.48 ਕਰੋੜ ਰੁਪਏ ਜਾਰੀ ਕੀਤਾ ਜਾ ਚੁੱਕੇ ਹਨ।
            ਇਸ ਮੌਕੇ ਜ਼ਿਲਾ ਯੋਜਨਾ ਕਮੇਟੀ ਦੇ ਨਵ-ਨਿਯੁਕਤ ਦੀ ਤਾਜਪੋਸ਼ੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਚੇਅਰਮੈਨ ਸ੍ਰੀ ਜਗਰੂਪ ਗਿੱਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਯੋਜਨਾ ਕਮੇਟੀ ਦੇ ਕਾਰਜਾਂ ਨੂੰ ਪੂਰੀ ਜੁੰਮੇਵਾਰੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਸੀਨੀਅਰ ਆਗੂ ਸ਼੍ਰੀ ਅਰੁਣ ਵਧਾਵਨ, ਸ੍ਰੀ ਪਵਨ ਮਾਨੀ, ਸ਼੍ਰੀ ਅਸ਼ੋਕ ਪ੍ਰਧਾਨ, ਸ੍ਰੀ ਰਾਜੂ ਭੱਠੇ ਵਾਲਾ, ਐਡਵੋਕੇਟ ਸ਼੍ਰੀ ਰਾਜਨ ਗਰਗ, ਸ੍ਰੀ ਟਹਿਲ ਸਿੰਘ ਸੰਧੂ, ਸ਼੍ਰੀ ਰਾਜ ਨੰਬਰਦਾਰ, ਮਾਸਟਰ ਹਰਮੰਦਰ ਸਿੱਧੂ, ਸ਼੍ਰੀ ਹਰਵਿੰਦਰ ਸਿੰਘ ਲੱਡੂ ਆਦਿ ਕਾਂਗਰਸੀ ਆਗੂ ਹਾਜ਼ਰ ਸਨ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!