15.9 C
United Kingdom
Monday, September 7, 2026

More

    ਸਰਕਾਰੀ ਪਾਲੀਟੈਕਨਿਕ ਕਾਲਜ ਦੇ 105 ਵਿਦਿਆਰਥੀ ਨੌਕਰੀ ਲਈ ਚੁਣੇ

    ਅਸ਼ੋਕ ਵਰਮਾ
    ਬਠਿੰਡਾ,7 ਜੁਲਾਈ। ਸਰਕਾਰੀ ਪਾਲੀਟੈਕਨਿਕ ਕਾਲਜ, ਬਠਿੰਡਾ ਦੇ 105 ਵਿਦਿਆਰਥੀਆਂ ਦੀ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀਆਂ ਲਈ ਚੋਣ ਹੋਈ ਹੈ।  ਇਹ ਵਿਦਿਆਰਥੀ ਕਾਲਜ ਵਿੱਚ ਚੱਲ ਰਹੇ ਵੱਖ-ਵੱਖ 9 ਕੋਰਸਾਂ ਦੇ ਆਖਰੀ ਸਾਲ ਨਾਲ ਸਬੰਧਤ ਹਨ।  ਇਨਾਂ ਚੋਂ ਬਹੁਤੇ  ਦੇ ਵਿਦਿਆਰਥੀਆਂ ਨੂੰ ਕੋਵਿਡ-19 ਦੀ ਮਹਾਂਮਾਰੀ ਦੌਰਾਨ ਆਨਲਾਈਨ ਤਰੀਕੇ ਨਾਲ ਚੁਣਿਆ ਗਿਆ ਹੈ। ਇਹਨਾਂ ਵਿਚੋਂ ਕੁਝ ਵਿਦਿਆਰਥੀਆਂ ਨੇ ਆਪਣੀ ਨੌਕਰੀ ਜੁਆਇੰਨ ਵੀ ਕਰ ਲਈ ਹੈ ਜਦੋਂਕਿ ਬਾਕੀ ਵਿਦਿਆਰਥੀ ਆਖਰੀ ਸਾਲ ਦਾ ਰਿਜਲਟ ਆਉਣ ਉਪਰੰਤ ਆਪਣੀ ਨੌਕਰੀ ਸੰਭਾਲਣਗੇ। ਉਹਨਾਂ ਦੱਸਿਆ ਕਿ ਕਾਲਜ ਵੱਲੋਂ ਵਿਦਿਆਰਥੀਆਂ ਦੀ ਪੜਾਈ ਦੇ ਨਾਲ-ਨਾਲ ਪਲੇਸਮੈਂਟ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਸਾਲ ਨੌਕਰੀ ਦੇ ਚਾਹਵਾਨ ਸਾਰੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਵਿਦਿਆਰਥੀਆਂ ਦੀ ਟ੍ਰੇਨਿੰਗ ਅਤੇ ਪਲੇਸਮੈਂਟ ਦੇ ਮੱਦੇਨਜ਼ਰ ਕਾਲਜ ਤਰਫੋਂ ਵੱਖੋ-ਵੱਖਰੀਆਂ ਕੰਪਨੀਆਂ ਅਤੇ ਅਦਾਰਿਆਂ ਨਾਲ 54 ਐਮ.ਓ.ਯੂ ਸਾਈਨ ਕੀਤੇ ਹੋਏ ਹਨ ਜਿੰਨਾਂ ਦਾ ਵਿਦਿਆਰਥੀਆਂ ਨੂੰ ਪੂਰਾ ਪੂਰਾ ਲਾਹਾ ਮਿਲ ਰਿਹਾ ਹੈ।
    ਇਸ ਮੌਕੇ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਡਾ. ਸੁਸ਼ੀਲ ਕੁਮਾਰ ਸਿੰਗਲਾ ਨੇ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਵਿੱਚ ਇਲੈਕਟ੍ਰੀਕਲ ਇੰਜੀ: ਦੇ 16, ਮਕੈਨੀਕਲ ਇੰਜੀ: ਦੇ 23, ਸਿਵਲ ਇੰਜੀ: ਦੇ 18, ਫਾਰਮੇਸੀ ਦੇ 10, ਆਰਕੀਟੈਕਚਰ ਅਸਿਸਟੈਂਟਸ਼ਿੱਪ ਦੇ 9, ਆਈ.ਟੀ ਦੇ 8, ਪ੍ਰੋਡਕਸ਼ਨ ਇੰਜੀ: ਦੇ 5, ਈ.ਸੀ.ਈ ਦੇ 5 ਅਤੇ ਕੰਪਿਊਟਰ ਸਾਇੰਸ ਇੰਜੀ: ਦੇ 11 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਹੋਈ ਹੈ। ਇਹਨਾਂ ਵਿਦਿਆਰਥੀਆਂ ਦੀ ਚੋਣ ਨਾਮੀ ਕੰਪਨੀਆਂ ਜਿਵੇਂ ਕਿ ਕੋਯੋ ਬੀਅਰਿੰਗ, ਸਵਰਾਜ ਇੰਜਣ, ਕਿ੍ਰਸ਼ਨਾ ਮਾਰੂਤੀ, ਏਰੀਅਲ ਟੈਲੀਕਾਮ ਸਲਿਊਸ਼ਨਜ਼, ਸਟਾਰ ਟ੍ਰਾਂਸਫਾਰਮਰਜ਼ ਲਿਮਟਿਡ, ਐਮ.ਆਰ ਕੰਡਕਟਰਜ਼, ਜੇ.ਆਰ.ਟ੍ਰਾਂਸਫਾਰਮਰਜ਼, ਗਲੋਬਲ ਹੈਲਥਕੇਅਰ ਬਠਿੰਡਾ ਆਦਿ ਵਿੱਚ ਚੋਣ ਹੋਈ ਹੈ। ਉਹਨਾਂ ਇਹ ਵੀ ਦੱਸਿਆ ਕਿ ਕਾਲਜ ਦੇ ਪਾਸ ਆਊਟ ਵਿਦਿਆਰਥੀ ਪਹਿਲਾਂ ਵੀ ਦੇਸ਼, ਵਿਦੇਸ਼ ਦੀਆਂ ਨਾਮੀ ਕੰਪਨੀਆਂ ਅਤੇ ਸਰਕਾਰੀ ਅਦਾਰਿਆਂ ਵਿੱਚ ਉੱਚ ਅਹੁਦਿਆਂ ਤੇ ਨੌਕਰੀ ਕਰ ਰਹੇ ਹਨ। ਉਹਨਾਂ ਚੁਣੇ ਗਏ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਿਹਨਤ ਅਤੇ ਲਗਨ ਨਾਲ ਆਪਣੇ ਮਾਪਿਆਂ ਅਤੇ ਕਾਲਜ ਦਾ ਨਾਂ ਰੌਸ਼ਨ ਕਰਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!