ਬਿਲਾਸਪੁਰ (ਡਾ. ਕੁਲਦੀਪ ਸਿੰਘ)

ਇਲਾਕੇ ਦੀ ਸ਼ਖ਼ਸੀਅਤ ਉੱਘੇ ਸਮਾਜ ਸੇਵੀ ਦਿਲਬਾਗ ਸਿੰਘ ਮੇਲਕ ਕੰਗਾਂ ਵੱਲੋਂ ਅੱਜ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਦਫ਼ਤਰ ਨਗਰ ਕੌਾਸਲ ਧਰਮਕੋਟ ਵੱਲੋਂ ਲੋਕਾਂ ਦੀ ਸਹਾਇਤਾ ਲਈ ਬਿਠਾਏ ਗਏ ਡਾ ਸੁਖਦੇਵ ਸਿੰਘ ਨੂੰ ਵੱਖ ਵੱਖ ਬਿਮਾਰੀਆਂ ਦੀਆਂ ਦਵਾਈਆਂ ਭੇਟ ਕੀਤੀਆਂ ਗਈਆਂ ਜ਼ਿਕਰਯੋਗ ਹੈ ਕਿ ਚਾਰ ਧੀਆਂ ਦੇ ਬਾਪ ਦਿਲਬਾਗ ਸਿੰਘ ਮੇਲਕ ਕੰਗਾਂ ਵੱਲੋਂ ਜਿੱਥੇ ਕਰੋਨਾ ਵਾਇਰਸ ਦੇ ਕਾਰਨ ਚੱਲ ਰਹੇ ਪੂਰਨ ਜਨਤਕ ਕਰਫ਼ਿਊ ਦੌਰਾਨ 100 ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਸਤਾਂ ਦਾ ਸਾਮਾਨ ਇਨ੍ਹਾਂ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ ਇਸ ਮੌਕੇ ਉਨ੍ਹਾਂ ਨੇ ਆਪਣੀ ਨੇਕ ਕਮਾਈ ਨੂੰ ਸਫਲਾ ਕਰਦੇ ਹੋਏ ਧਰਮਕੋਟ ਵਿਖੇ ਡਾ ਸੁਖਦੇਵ ਸਿੰਘ ਜੀ ਨੂੰ ਕਈ ਲੋੜਵੰਦ ਦਵਾਈਆਂ ਵੱਡੀ ਮਾਤਰਾ ਵਿੱਚ ਭੇਟ ਕੀਤੀਆਂ ਹਨ ਇਹ ਹਮੇਸ਼ਾ ਹੀ ਸਮੇਂ ਸਮੇਂ ਤੇ ਮਦਦ ਕਰਨ ਲਈ ਅੱਗੇ ਆਉਂਦੇ ਰਹਿੰਦੇ ਹਨ ਬੀਤੇ ਸਮੇਂ ਵਿੱਚ ਉਨ੍ਹਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਦੇ ਅਹਿਮ ਉਪਰਾਲੇ ਕੀਤੇ ਗਏ ਸਨ ਇਸ ਮੌਕੇ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਸੁਧੀਰ ਕੁਮਾਰ ਗੋਇਲ ਮਾਰਕੀਟ ਕਮੇਟੀ ਚੇਅਰਮੈਨ ਨੇ ਗੱਲਬਾਤ ਕਰਦੇ ਹੋਏ ਪ੍ਰੈੱਸ ਨੂੰ ਦੱਸਿਆ ਕਿ ਦਿਲਬਾਗ ਸਿੰਘ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਇਸ ਦੁੱਖ ਦੀ ਘੜੀ ਵਿੱਚ ਜੋ ਉਨ੍ਹਾਂ ਵੱਲੋਂ ਦਵਾਈਆਂ ਦੀ ਸੇਵਾ ਕੀਤੀ ਗਈ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਸੀਂ ਸਮੁੱਚਾ ਸ਼ਹਿਰ ਦਿਲਬਾਗ ਸਿੰਘ ਜੀ ਦੇ ਹਮੇਸ਼ਾ ਹੀ ਰਿਣੀ ਰਹਾਂਗੇ ਕਿਉਂਕਿ ਉਹ ਹਮੇਸ਼ਾ ਹੀ ਸਮੇਂ ਸਮੇਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਯਤਨਸ਼ੀਲ ਰਹਿੰਦੇ ਹਨ ਇਸ ਮੌਕੇ ਨਗਰ ਕੌਂਸਲ ਵੱਲੋਂ ਉਨ੍ਹਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ਦਿਲਬਾਗ ਸਿੰਘ ਨੇ ਵੀ ਕਿਹਾ ਕਿ ਉਹ ਨਗਰ ਕੌਂਸਲ ਦਾ ਬਹੁਤ ਧੰਨਵਾਦ ਕਰਦੇ ਹਨ ਤੇ ਇਹ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਦੀ ਜੋ ਡਿਊਟੀ ਲਗਾਈ ਹੈ ਉਹ ਤਨਦੇਹੀ ਨਾਲ ਨਿਭਾ ਰਹੇ ਹਨ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣਗੇ ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸੁਧੀਰ ਕੁਮਾਰ ਗੋਇਲ ਇੰਦਰਪ੍ਰੀਤ ਸਿੰਘ ਬੰਟੀ ਨਗਰ ਕੌਂਸਲ ਪ੍ਰਧਾਨ ਦਰਸ਼ਨ ਲਾਲ ਅਹੂਜਾ ਪਿੰਦਰ ਚਾਹਲ ਐੱਮ ਸੀ ਸੁਖਦੇਵ ਸਿੰਘ ਸੁੱਖਾ ਐਮ ਸੀ ਆਦਿ ਹਾਜ਼ਰ ਸਨ ।