ਮਾਂ ਦਾ ਕਰਜ਼ਾ ਲਾਹੁੰਦੇ ਲਾਹੁੰਦੇ , ਉਮਰ ਬੀਤ ਜੂ ਸਾਰੀ।
ਇੱਕ ਕਿਸ਼ਤ ਜਦੋਂ ਲਾਹ ਦੇਈ ਦੀ, ਆਜੇ ਅਗਲੀ ਕਿਸ਼ਤ ਦੀ ਵਾਰੀ।
?ਪਹਿਲਾਂ ਪੇਟ ਚ’ ਸਾਂਭਿਆ ਸਭ ਨੂੰ , ਮਾਂ ਨੇ 9 ਮਹੀਨੇ ,
ਬਹਿ ਕੇ ਸੋਚ ਵਿਚਾਰ ਜੇ ਕਰੀਏ , ਛੁੱਟ ਦੇ ਜਾਣ ਪਸੀਨੇ ।
ਸਾਰੀ ਪੀੜ ਭੁਲਾ ‘ਤੀ ਮਾਂ ਨੇ ਸੁਣ ਸਾਡੀ ਕਿਲਕਾਰੀ।
ਮਾਂ ਦਾ ਕਰਜ਼ਾ ਲਾਹੁੰਦੇ ਲਾਹੁੰਦੇ ਉਮਰ ਬੀਤ ਜੂ ਸਾਰੀ।
?ਅੰਮ੍ਰਿਤ ਵਰਗਾ ਦੁੱਧ ਪਿਆ ਕੇ , ਕੀਤੇ ਚੌਂਕੇ ਚੁੱਲ੍ਹੇ,
ਕੰਮ ਦੇ ਵਿੱਚ ਗੁਆਚੀ ਮਾਂ ਨੇ, ਫਰਜ਼ ਨੀ ਆਪਣੇ ਭੁੱਲੇ,
ਵਰਦੀ ਵਿੱਚ ਸਜਾ ਕੇ ਸਾਡੇ ਕਰੀ ਟਿਫ਼ਨ ਦੀ ਤਿਆਰੀ।
ਮਾਂ ਦਾ ਕਰਜ਼ਾ ਲਾਹੁੰਦੇ ਲਾਹੁੰਦੇ ਉਮਰ ਬੀਤ ਜੂ ਸਾਰੀ।
?ਪੈਰਾਂ ਉੱਤੇ ਖੜੋ ਜਾਈਏ ਇਹ ਕਰਦੀ ਰਹੀ ਦੁਆਵਾਂ,
ਹਰ ਪਲ ਇਹ ਅਰਦਾਸਾਂ ਕਰੀਆਂ, ਦੂਰ ਹੀ ਰਹਿਣ ਬਲਾਂਵਾਂ,
ਨਿੱਤਨੇਮ ਦੀ ਮੇਰੇ ਦੁਆਲ਼ੇ ਕਰਤੀ ਚਾਰ ਦੀਵਾਰੀ।
ਮਾਂ ਦਾ ਕਰਜ਼ਾ ਲਾਹੁੰਦੇ ਲਾਹੁੰਦੇ ਉਮਰ ਬੀਤ ਜੂ ਸਾਰੀ।
?”ਰਜਨੀ ” ਅੱਜ ਵੀ ਰੋ ਪੈਦੀਂ ਆ, ਮਾਂ ਦੀ ਤੱਕ ਕਰਬਾਨੀ,
ਰੁਲ਼ ਨਾ ਜਾਏ ਬੁਢਾਪਾ ਮਾਂ ਦਾ, ਕਰਿਓ ਨਾ ਨਾਦਾਨੀ,
ਆਸ ਨਾ ਰੱਖਿਓ ਸੁੱਖਾਂ ਦੀ “ਜੈਨ” ਜਿੰਨਾਂ ਨੇ ਮਾਂ ਵਿਸਾਰੀ।
ਮਾਂ ਦਾ ਕਰਜ਼ਾ ਲਾਹੁੰਦੇ ਲਾਹੁੰਦੇ ਉਮਰ ਬੀਤ ਜੂ ਸਾਰੀ।
ਇੱਕ ਕਿਸ਼ਤ ਜੇ ਲਾਹ ਦੇਈ ਦੀ ਆਜੇ ਅਗਲੀ ਕਿਸ਼ਤ ਦੀ ਵਾਰੀ।