ਦੁੱਖਭੰਜਨ ਰੰਧਾਵਾ
0351920036369
ਜੰਗਲ,ਬੇਲੇ ਬੜੇ ਮੈਂ ਗਾਹੇ,
ਰੱਬਾ ਓਏ ਤੇਰੀ ਸਮਝ ਨਾ ਅਏ |
ਜੋ ਸਨ ਗਲ ਲਗ-ਲਗ ਕੇ ਮਿਲਦੇ,
ਓ ਬੰਦਾ ਤਾਂ ਬੰਦਿਓਂ ਘਬਰਾਏ |
ਕੈਸਾ ਤੂੰ ਇੱਕ ਪਿੰਜਰਾ ਬਣਾਇਅਾ,
ਹਰ ਬੰਦੇ ਨੂੰ ਘਰੇ ਕੈਦ ਕਰਵਾਇਅਾ,
ਹੁਣ ਸਾਥ ਬੰਦੇ ਦਾ ਛੱਡ ਗਏ ਸਾਏ |
ਜੰਗਲ,ਬੇਲੇ ਬੜੇ ਮੈਂ ਗਾਹੇ,
ਰੱਬਾ ਓਏ ਤੇਰੀ ਸਮਝ ਨਾ ਅਏ |
ਸੁੰਨ ਮਸੁੰਨੀਅਾਂ ਗਲੀਅਾਂ ਹੋਈਅਾਂ,
ਕੰਧਾਂ-ਕੰਧਾਂ ਦੇ ਗਲ ਲਗ ਰੋਈਅਾਂ,
ਕਿਸੇ ਨੇ ਕਿਸੇ ਨੂੰ ਨਾ ਦੁੱਖ ਸੁਣਾਏ |
ਜੰਗਲ,ਬੇਲੇ ਬੜੇ ਮੈਂ ਗਾਹੇ,
ਰੱਬਾ ਓਏ ਤੇਰੀ ਸਮਝ ਨਾ ਅਏ |
ਪਾਉਣੀਂ ਚਿੜੀਅਾਂ ਕਾਵਾਂ ਨੇ ਰੌਲੀ ਛੱਡੀ,
ਕਿਸੇ ਨੇ ਵੀ ਉੱਚੀ ਅਾਵਾਜ਼ ਨਾ ਕੱਢੀ,
ਸੋਗਾਂ ਨੇਂ ਤਾਂ ਘੇਰੇ ਘਰ-ਘਰ ਪਾਏ |
ਜੰਗਲ,ਬੇਲੇ ਬੜੇ ਮੈਂ ਗਾਹੇ,
ਰੱਬਾ ਓਏ ਤੇਰੀ ਸਮਝ ਨਾ ਅਏ |
ਮੌਲਾ ਭੁੱਖੀਅਾਂ ਨੇ ਮਾਵਾਂ ਤੇ ਭੁੱਖੇ ਨੇ ਬੱਚੇ,
ਮੌਲਾ ਭੁੱਖੇ ਨੇਂ ਝੂਠੇ ਤੇ ਭੁੱਖੇ ਨੇਂ ਸੱਚੇ,
ਮੌਲਾ ਦਮ-ਦਮ ਕਾਹਤੋਂ ਹਰਦਾ ਜਾਏ |
ਜੰਗਲ,ਬੇਲੇ ਬੜੇ ਮੈਂ ਗਾਹੇ,
ਰੱਬਾ ਓਏ ਤੇਰੀ ਸਮਝ ਨਾ ਅਏ |
ਸਾਈਂਅਾ ਕੈਸੀ ਤੂੰ ਚੁੱਪ ਪਸਾਰ ਕੇ ਰੱਖੀਤੀ,
ਤੂੰ ਤਾਂ ਮੈਂ ਹੀ ਬੰਦੇ ਦੀ ਮਾਰ ਕੇ ਰੱਖਤੀ ,
ਬੜੀ ਮੈਂ-ਮੈਂ ਕਰਦੈ ਮੈਂ ਹੀ ਵਜਾਹ ਏ |
ਜੰਗਲ,ਬੇਲੇ ਬੜੇ ਮੈਂ ਗਾਹੇ,
ਰੱਬਾ ਓਏ ਤੇਰੀ ਸਮਝ ਨਾ ਅਏ |
ਮੌਲਾ ਕੇਹੀ ਹਰ ਬੰਦੇ ਨੂੰ ਮਿਲੀ ਸਜ਼ਾ,
ਸਭ ਚੁੱਲਿਅਾਂ ਦੇ ਵਿੱਚ ਉੱਗ ਪਏ ਘਾਹ,
ਦੁੱਖਭੰਜਨ ਨੂੰ ਹਰ ਕੋਈ ਸੋਚੀਂ ਪਾਏ,
ਜੰਗਲ,ਬੇਲੇ ਬੜੇ ਮੈਂ ਗਾਹੇ,
ਰੱਬਾ ਓਏ ਤੇਰੀ ਸਮਝ ਨਾ ਅਏ |