9.6 C
United Kingdom
Saturday, March 7, 2026

More

    ਅਯੁੱਧਿਅਾ

    ਰਜਨੀ ਵਾਲੀਅਾ, ਕਪੂਰਥਲਾ

    ਰਾਮ ਦੇ ਨਾਂ ਤੇ ਅਯੁੱਧਿਅਾ ਦੇ ਵਿੱਚ,
    ਮੰਦਰ ਬਣ-ਬਣ ਢਹਿੰਦੇ ਰਹੇ |
    ਦਿੱਲੀ ਵਿੱਚ ਸੰਸਦ ਦੇ ਅੰਦਰ,
    ਮੰਦਰ ਤੋਂ ਈਂ ਰੌਲੇ ਪੈਂਦੇ ਰਹੇ|
    ਰਾਮ ਦੇ ਨਾਂ ਤੇ ਅਯੁੱਧਿਅਾ ਦੇ ਵਿੱਚ,
    ਮੰਦਰ ਬਣ-ਬਣ ਢਹਿੰਦੇ ਰਹੇ |

    ਹੁਣ ਪੰਜ ਸੌ ਸਾਲ ਦੇ ਮਗਰੋਂ ਉਥੇ,
    ਮੰਦਰ ਬਣਕੇ ਤਿਅਾਰ ਹੋਵੇਗਾ |
    ਉਸ ਧਰਤੀ ਨੂੰ ਪ੍ਰਣਾਮ ਏ ਸ਼ਤ-ਸ਼ਤ,
    ਹੁਣ ਦੂਣਾਂ-ਤੀਣਾਂ ਸਤਿਕਾਰ ਹੋਵੇਗਾ |
    ਰਾਮ ਭਗਤ ਸਨ ਜਿਹੜੇ-ਜਿਹੜੇ,
    ਸਭ ਕੁਝ ਚੁੱਪ ਕਰ ਸਹਿੰਦੇ ਰਹੇ |
    ਰਾਮ ਦੇ ਨਾਂ ਤੇ ਅਯੁੱਧਿਅਾ ਦੇ ਵਿੱਚ,
    ਮੰਦਰ ਬਣ-ਬਣ ਢਹਿੰਦੇ ਰਹੇ |

    ਹਿੰਦੂ ਮੁਸਲਿਮ ਜੁੜ ਨਈਂ ਬਹਿੰਦੇ,
    ਕੋਈ ਮਸਜਿਦ ਢਾਹਵੇ ਕੋਈ ਮੰਦਰ ਨੂੰ |
    ਇਥੇ ਤੱਕੇ ਹਰ ਕੋਈ ਅਾਪਣਾ ਫਾਇਦਾ,
    ਤੇ ਅਾਣ ਢਾਹ ਦੇਵੇ ਅੰਦਰ ਨੂੰ |
    ਜਿਸ-ਜਿਸ ਦਾ ਵੀ ਅੰਦਰ ਟੁੱਟਿਅਾ,
    ਉਸ-ਉਸ ਦੇ ਹੰਝੂ ਵਹਿੰਦੇ ਰਹੇ |
    ਰਾਮ ਦੇ ਨਾਂ ਤੇ ਅਯੁੱਧਿਅਾ ਦੇ ਵਿੱਚ,
    ਮੰਦਰ ਬਣ-ਬਣ ਢਹਿੰਦੇ ਰਹੇ |

    ਰਾਮ ਅਯੁੱਧਿਅਾ ਜਿੱਤਣ ਮਗਰੋਂ,
    ਦਿੱਲੀ ਤੇ ਵੀ ਹੁਣ ਜਿੱਤ ਪਾ ਲਈ ਏ |
    ਹਰ ਗਲੀ ਵਿੱਚ ਮਹਿਕ ਖਿਲਾਰਨੀ,
    ਰਾਮ ਦੇ ਭਗਤਾਂ ਸੌਂਹ ਖਾ ਲਈ ਏ |
    ਰਜਨੀ ਵੀ ਹੁਣ ਰਾਮ ਜੀ ਕਰਦੀ,
    ਤੇ ਪਲ ਖੁ਼ਸੀਆਂ ਦੇ ਖਹਿੰਦੇ ਰਹੇ |
    ਰਾਮ ਦੇ ਨਾਂ ਤੇ ਅਯੁੱਧਿਅਾ ਦੇ ਵਿੱਚ,
    ਮੰਦਰ ਬਣ-ਬਣ ਢਹਿੰਦੇ ਰਹੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!