7 C
United Kingdom
Wednesday, April 9, 2025

More

    ਐਡਿਨਬਰਾ ਸਥਿਤ ਭਾਰਤੀ ਕੌਂਸਲੇਟ ਜਨਰਲ ਦਫ਼ਤਰ ਵੱਲੋਂ ਕੌਮਾਂਤਰੀ ਦਿਹਾੜਾ ਮਨਾਇਆ ਗਿਆ

    ਔਰਤ ਦੀ ਮਹਾਨਤਾ ਜਾਨਣੀ ਹੈ ਤਾਂ ਆਪਣੇ ਜਨਮ ਸਮੇਂ ਵੇਲੇ ਮਾਂ ਦੇ ਦੁੱਖ ਨੂੰ ਸੋਚੋ- ਹਿਤੇਸ਼ ਰਾਜਪਾਲ
    ਸਕਾਟਿਸ਼ ਇੰਡੀਅਨ ਵੂਮੈਨ ਫੋਰਮ ਦੀ ਸਥਾਪਨਾ ਦਾ ਐਲਾਨ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਐਡਿਨਬਰਾ ਸਥਿਤ ਭਾਰਤੀ ਕੌਂਸਲੇਟ ਜਨਰਲ ਆਫ ਇੰਡੀਆ ਦਫ਼ਤਰ ਵੱਲੋਂ ਕੌਂਸਲ ਜਨਰਲ ਹਿਤੇਸ਼ ਰਾਜਪਾਲ ਦੀ ਅਗਵਾਈ ਵਿੱਚ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ। ਆਪਣੇ ਸਵਾਗਤੀ ਭਾਸ਼ਣ ਦੌਰਾਨ ਸ੍ਰੀ ਹਿਤੇਸ਼ ਰਾਜਪਾਲ ਨੇ ਕਿਹਾ ਕਿ ਸਾਡੁ ਗੁਰੂਆਂ, ਪੀਰ ਪੈਗੰਬਰਾਂ ਨੇ ਔਰਤ ਨੂੰ ਇਸ ਜਗਤ ਦੀ ਜਣਨੀ ਸ਼ਬਦ ਨਾਲ ਸੰਬੋਧਨ ਕਰਕੇ ਉਸਦੀ ਮਹਾਨਤਾ ਦਰਸਾਈ ਹੈ। ਹਰ ਸਖਸ਼ ਦੀ ਜ਼ਿੰਦਗੀ ਵਿੱਚ ਔਰਤ ਦਾ ਅਹਿਮ ਰੋਲ ਹੈ, ਬੇਸ਼ੱਕ ਉਹ ਔਰਤ ਮਾਂ, ਭੈਣ, ਪਤਨੀ, ਬੇਟੀ ਹੋਵੇ। ਹਰ ਮਨੁੱਖ ਦੇ ਜਨਮ ਪਿੱਛੇ ਮਾਂ ਦੇ ਰੂਪ ਵਿੱਚ ਔਰਤ ਆਪਣੇ ਸਰੀਰ ‘ਤੇ ਨੌਂ ਮਹੀਨੇ ਕਸ਼ਟ ਝੱਲਦੀ ਹੈ। ਆਪਣੀ ਜਨਮ-ਪ੍ਰਕਿਰਿਆ ਨੂੰ ਯਾਦ ਕਰਕੇ ਜਿਸ ਮਨੁੱਖ ਦੇ ਮਨ ਵਿੱਚ ਮੱਲੋਮੱਲੀ ਔਰਤ ਦਾ ਸਤਿਕਾਰ ਆਉਂਦਾ ਹੈ, ਉਹ ਮਨੁੱਖ ਹੀ ਅਸਲ ਮਨੁੱਖ ਅਖਵਾਉਣ ਦਾ ਹੱਕਦਾਰ ਹੈ। ਸ੍ਰੀ ਹਿਤੇਸ਼ ਰਾਜਪਾਲ ਨੇ ਦੁਨੀਆ ਭਰ ਦੀ ਹਰ ਔਰਤ ਨੂੰ ਬਹੁਤ ਹੀ ਭਾਵੁਕ ਸਲਾਮ ਪੇਸ਼ ਕੀਤੀ। ਇਸ ਸਮੇਂ ਸਕਾਟਲੈਂਡ ਦੇ ਵੱਖ ਵੱਖ ਸ਼ਹਿਰਾਂ ‘ਚੋਂ ਪਹੁੰਚੀਆਂ ਘਰੇਲੂ ਕੰਮਕਾਜ਼ੀ, ਦਫ਼ਤਰਾਂ ‘ਚ ਕੰਮ ਕਰਦੀਆਂ, ਕਾਰੋਬਾਰੀ ਔਰਤਾਂ ਨੇ ਸਮਾਗਮ ਵਿੱਚ ਹਿੱਸਾ ਲਿਆ।

    ਜਿੱਥੇ ਇਸ ਸਮੇਂ ਵੱਖ ਵੱਖ ਫਿਰਕਿਆਂ, ਖੇਤਰਾਂ ਨਾਲ ਸੰਬੰਧਤ ਔਰਤਾਂ ਨੂੰ ਦਫ਼ਤਰ ਵੱਲੋਂ ਯਾਦਗਾਰੀ ਚਿੰਨ•ਾਂ ਨਾਲ ਨਿਵਾਜਿਆ ਗਿਆ ਉੱਥੇ ਸਕਾਟਲੈਂਡ ਵਿੱਚ ਔਰਤਾਂ ਲਈ ਬਿਹਤਰ ਮੰਚ ਪ੍ਰਦਾਨ ਕਰਨ ਦੇ ਮਨਸ਼ੇ ਤਹਿਤ ਸ੍ਰੀਮਤੀ ਭਾਵਨਾ ਚੋਪੜਾ ਰਾਜਪਾਲ ਨੇ ਨਵੀ ਸਕਾਟਿਸ਼ ਇੰਡੀਅਨ ਵੂਮੈਨ ਫੋਰਮ ਨਾਮੀ ਸੰਸਥਾ ਦਾ ਰਸਮੀ ਐਲਾਨ ਕੀਤਾ। ਸਕਾਟਲੈਂਡ ਫਰੈਂਡਜ਼ ਆਫ ਇੰਡੀਆ ਦੇ ਚੇਅਰਮੈਨ ਨੀਲ ਲਾਲ ਨੇ ਕਿਹਾ ਕਿ ਇਹ ਫੋਰਮ ਸਕਾਟਲੈਂਡ ਵਿੱਚ ਔਰਤਾਂ ਨੂੰ ਇੱਕਮੁੱਠ ਕਰਨ ਵਿੱਚ ਬੇਹੱਦ ਸਹਾਈ ਸਾਬਤ ਹੋਵੇਗੀ। ਸਮਾਗਮ ਦੌਰਾਨ ਪੂਨਮ ਗੁਪਤਾ, ਬਸ਼ਾਬੀ ਫਰੇਜ਼ਰ, ਕਰਾਂਤੀ ਹਿਰੇਮਥ ਵੱਲੋਂ ਆਪਣੇ ਭਾਸ਼ਣਾਂ ਰਾਂਹੀਂ ਭਾਵਪੂਰਤ ਵਿਚਾਰ ਪੇਸ਼ ਕੀਤੇ ਅਤੇ ਨੇਹਾ ਚੌਹਾਨ ਨੇ ਕਵਿਤਾ ਸੁਣਾ ਕੇ ਵਾਹ ਵਾਹ ਖੱਟੀ। ਇਸ ਤੋਂ ਇਲਾਵਾ ਲਘੂ ਫਿਲਮ, ਪ੍ਰਦਰਸ਼ਨੀ ਅਤੇ ਵਿਚਾਰ ਚਰਚਾ ਦੇ ਸ਼ੈਸ਼ਨ ਵੀ ਆਯੋਜਿਤ ਕੀਤੇ ਗਏ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!