8.5 C
United Kingdom
Wednesday, April 16, 2025
More

    ਬਰਤਾਨੀਆ ਭਰ ਵਿੱਚ 20000 ਸੈਨਿਕ ਗਲੀਆਂ, ਹਸਪਤਾਲਾਂ ਤੇ ਹੋਰ ਸੇਵਾ ਖੇਤਰਾਂ ‘ਚ ਹੋਣਗੇ ਤਾਇਨਾਤ

    65000 ਸੇਵਾਮੁਕਤ ਡਾਕਟਰਾਂ ਤੇ ਨਰਸਾਂ ਨੂੰ ਸੇਵਾ ਕਾਰਜਾਂ ‘ਚ ਪਰਤਣ ਦਾ ਸੱਦਾ
    ਹੋਟਲਾਂ ਨੂੰ ਆਰਜ਼ੀ ਹਸਪਤਾਲਾਂ ‘ਚ ਕੀਤਾ ਜਾ ਸਕਦਾ ਹੈ ਤਬਦੀਲ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਸਮੁੱਚੇ ਵਿਸ਼ਵ ਵਿੱਚ ਕੋਰੋਨਾਵਾਇਰਸ ਪੀੜਤਾਂ ਦਾ ਅੰਕੜਾ ਢਾਈ ਲੱਖ ਤੋਂ ਟੱਪਣ ਕਿਨਾਰੇ ਹੈ ਜਦ ਕਿ ਮੌਤਾਂ ਦੀ ਗਿਣਤੀ 10 ਹਜਾਰ ਤੋਂ ਵਧ ਚੁੱਕੀ ਹੈ। 88 ਹਜਾਰ ਤੋਂ ਵਧੇਰੇ ਲੋਕ ਤੰਦਰੁਸਤ ਹੋ ਚੁੱਕੇ ਹਨ। ਸ਼ੁੱਕਰਵਾਰ ਦੁਪਹਿਰ ਤੱਕ ਬਰਤਾਨੀਆ ਵਿੱਚ ਮੌਤਾਂ ਦੀਕੁੱਲ ਗਿਣਤੀ 144 ਤੱਕ ਪੁੱਜ ਗਈ ਸੀ, ਜਿਹਨਾਂ ਵਿੱਚੋਂ ਸਕਾਟਲੈਂਡ ਵਿੱਚ 6, ਉੱਤਰੀ ਆਇਰਲੈਂਡ ਵਿੱਚ 1 ਤੇ ਵੇਲਜ਼ ਵਿੱਚ 1 ਮੌਤ ਦਰਜ ਹੋਈ ਹੈ। ਬਰਤਾਨੀਆ ਭਰ ਵਿੱਚ ਸਕੂਲ ਬੰਦ ਹੋ ਚੁੱਕੇ ਹਨ। ਫਿਲਹਾਲ ਸਕੂਲਾਂ ਵਿੱਚ ਸਿਹਤ ਵਿਭਾਗ ਜਾਂ ਹੋਰ ਅਦਾਰਿਆਂ ਵਿੱਚ ਕੰਮ ਕਰਦੇ ਕਾਮਿਆਂ ਦੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇਗੀ ਤੇ ਬਾਕੀ ਬੱਚਿਆਂ ਨੂੰ ਘਰਾਂ ਵਿੱਚ ਰਹਿ ਕੇ ਇੰਟਰਨੈੱਟ ਰਾਹੀਂ ਪੜ•ਾਈ ਕਰਦੇ ਰਹਿਣ ਲਈ ਕਿਹਾ ਗਿਆ ਹੈ। 1888 ਤੋਂ ਬਾਅਦ ਸਕਾਟਲੈਂਡ ਦੇ ਇਤਿਹਾਸ ‘ਚ ਪਹਿਲੀ ਵਾਰ ਹੈ ਕਿ ਬੱਚਿਆਂ ਦੇ ਇਮਤਿਹਾਨ ਰੱਦ ਕਰਨੇ ਪਏ ਹਨ। ਪੱਬ, ਕਲੱਬ, ਰੈਸਟੋਂਰੈਂਟਾਂ ਦਾ ਕੰਮ ਇੱਕ ਤਰ•ਾਂ ਝੰਜੋੜਿਆ ਗਿਆ ਹੈ।

    ਮੈਕਡਾਨਲਡ, ਕੇਐੱਫਸੀ ਸਮੇਤ ਹੋਰ ਰੈਸਟੋਰੈਂਟਾਂ ਨੇ ਅੰਦਰ ਬੈਠ ਕੇ ਖਾਣ ਨਾਲੋਂ ਭੋਜਨ ਖਰੀਦ ਕੇ ਲਿਜਾਣ ਜਾਂ ਡਲਿਵਰੀ ਰਾਹੀਂ ਮੰਗਵਾਉਣ ਦੇ ਬਦਲ ਅਪਨਾਉਣ ਦੀ ਸਲਾਹ ਦਿੱਤੀ ਹੈ। ਜਿੱਥੇ ਵੱਡੇ ਸੁਪਰਸਟੋਰਾਂ ਵੱਲੋਂ ਵਸਤਾਂ ਦੀਆਂ ਕੀਮਤਾਂ Ḕਚ ਕੋਈ ਵਾਧਾ ਨਹੀਂ ਕੀਤਾ, ਉੱਥੇ ਏਸ਼ੀਅਨ ਮੂਲ ਦੇ ਜਿਆਦਾਤਰ ਕਾਰੋਬਾਰੀਆਂ ਵੱਲੋਂ ਮਨਚਾਹੀਆਂ ਕੀਮਤਾਂ ਵਸੂਲ ਕੇ ਲੋਕਾਂ ਦੀ ਔਖੇ ਦੌਰ ਵਿੱਚ ਖੂਬ ਛਿੱਲ ਲਾਹੀ ਜਾ ਰਹੀ ਹੈ। ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰ ਵੱਲੋਂ 65000 ਸੇਵਾ ਮੁਕਤ ਡਾਕਟਰਾਂ ਤੇ ਨਰਸਾਂ ਨੂੰ ਬੇਨਤੀ ਕਰਕੇ ਮੁੜ ਸਿਹਤ ਸੇਵਾ ਦੇ ਖੇਤਰ ‘ਚ ਪਰਤਣ ਲਈ ਕਿਹਾ ਹੈ। ਗਲਾਸਗੋ ਵਿਖੇ ਬੇਘਰੇ ਲੋਕਾਂ ਲਈ ਰਾਤ ਨੂੰ ਸੌਣ ਦਾ ਪ੍ਰਬੰਧ ਕਰਦੀ ਸੰਸਥਾ ਗਲਾਸਗੋ ਸਿਟੀ ਮਿਸ਼ਨ ਵੱਲੋਂ ਚਲਾਈ ਜਾਂਦੀ “ਸ਼ੈਲਟਰ“ ਵੀ ਬੰਦ ਕਰ ਦਿੱਤੀ ਹੈ ਕਿਉਂਕਿ ਇੱਕ ਕਰਮਚਾਰੀ ਤੇ ਇੱਕ ਬੇਘਰੇ ਸੱਜਣ ਦੇ ਟੈਸਟ ਪੌਜੇਟਿਵ ਆਏ ਸਨ। ਬਰਤਾਨੀਆ ਭਰ ਵਿੱਚ ਲਗਭਗ 20000 ਸੈਨਿਕ ਗਲੀਆਂ, ਹਸਪਤਾਲਾਂ ਅਤੇ ਹੋਰ ਸੇਵਾ ਖੇਤਰਾਂ ਵਿੱਚ ਤਾਇਨਾਤ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਹਸਪਤਾਲਾਂ ਦੀ ਕਮੀ ਨੂੰ ਮੱਦੇਨਜ਼ਰ ਰੱਖਦਿਆਂ ਹੋਟਲਾਂ ਨੂੰ ਆਰਜ਼ੀ ਹਸਪਤਾਲਾਂ ‘ਚ ਬਦਲਿਆ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!
    12:08