10.2 C
United Kingdom
Monday, May 20, 2024

More

    ਗਲਾਸਗੋ ਵਿਖੇ ਹੋਏ ਸਕਾਟਲੈਂਡ ਸੁਤੰਤਰਤਾ ਮਾਰਚ ਦੇ ਪ੍ਰਬੰਧਕ ਮਨਦੀ ਸਿੰਘ ਨੇ ਲੱਗਿਆ ਚਾਰਜ ਕੀਤਾ ਸਵੀਕਾਰ।

    ਕੌਂਸਲ ਵੱਲੋਂ ਪ੍ਰਦਰਸ਼ਨ ਲਈ ਦਿੱਤੇ ਸਮੇਂ ਨੂੰ ਕੀਤਾ ਸੀ ਨਜ਼ਰਅੰਦਾਜ਼

    ਗਲਾਸਗੋ/ਲੰਡਨ (ਮਨਦੀਪ ਖੁਰਮੀ) ਗਲਾਸਗੋ ਵਿਚ ਸਕਾਟਲੈਂਡ ਦੀ ਆਜ਼ਾਦੀ ਪੱਖੀ ਮਾਰਚ ਦੇ ਪ੍ਰਬੰਧਕਾਂ ਵਿਚੋਂ ਇਕ ਨੇ ਜਲੂਸ ਵਿਚ ਲਗਾਈਆਂ ਗਈਆਂ ਸ਼ਰਤਾਂ ਦੀ ਪਾਲਣਾ ਕਰਨ ਵਿਚ ਅਸਫਲ ਹੋਣ ਦਾ ਦੋਸ਼ ਸਵੀਕਾਰ ਕੀਤਾ ਹੈ। ਗਲਾਸਗੋ ਸਿਟੀ ਕੌਂਸਲ ਪਿਛਲੇ ਸਾਲ ਮਈ ਮਹੀਨੇ ਵਿਚ ਸ਼ਹਿਰ ਦੇ ਕੇਂਦਰ ਵਿਚ ਭੀੜ ਨੂੰ ਕਾਬੂ ਹੇਠ ਲਈ “ਆਲ ਅੰਡਰ ਵਨ ਬੈਨਰ“ ਪ੍ਰੋਗਰਾਮ  11:00 ਵਜੇ ਸ਼ੁਰੂ ਕਰਨਾ ਚਾਹੁੰਦੀ ਸੀ। ਪਰ ਪ੍ਰਬੰਧਕ ਮਨਦੀਪ ਸਿੰਘ ਨੇ ਸਮੁੱਚੇ ਸਕਾਟਲੈਂਡ ਵਿੱਚੋਂ ਪਹੁੰਚਣ ਵਾਲੇ ਪ੍ਰਦਰਸ਼ਨਕਾਰੀਆਂ ਲਈ 13:30 ਵਜੇ ਰੈਲੀ ਦੀ ਸ਼ੁਰੂਆਤ ਕਰ ਕੀਤੀ ਸੀ। ਮਾਰਚ ਤੋਂ ਅਗਲੇ ਦਿਨ ਹੀ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਗਲਾਸਗੋ ਸ਼ੈਰਿਫ ਕੋਰਟ ਵਿਖੇ ਮਨਦੀਪ ਸਿੰਘ ਨੇ ਮੰਨਿਆ ਕਿ ਉਸਨੇ ਪ੍ਰਦਰਸ਼ਨ ਦੇ ਸੰਬੰਧ ਵਿਚ ਲਾਈ ਗਈ ਇਕ ਸ਼ਰਤ ਦੀ ਉਲੰਘਣਾ ਕੀਤੀ ਸੀ। ਵਕੀਲ ਜੌਹਨ ਬੈੱਡਫੋਰਡ ਨੇ ਕਿਹਾ ਕਿ ਮਨਦੀਪ ਸਿੰਘ ਨੇ ਕੌਂਸਲ ਵੱਲੋਂ ਰੱਖੀ ਸਿਫਾਰਸ਼ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਸ਼ਾਇਦ ਇਸ ਨੂੰ 13:00 ਵਜੇ ਲੈ ਆਵੇਗਾ। ਉਹ ਸਮੇਂ ਦੀ ਤਬਦੀਲੀ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ।

    ਪ੍ਰਦਰਸ਼ਨ ਦੇ ਪ੍ਰਬੰਧਕਾਂ ਨੇ ਆਪਣੇ ਸਮਰਥਕਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੁਰੂਆਤੀ ਸਮਾਂ ਵੀ ਦੱਸ ਦਿੱਤਾ ਸੀ। ਗਲਾਸਗੋ ਸ਼ੈਰਿਫ ਕੋਰਟ ਨੇ ਇਹ ਵੀ ਸੁਣਿਆ ਕਿ ਸਿੰਘ ਨੂੰ ਕਿਹਾ ਗਿਆ ਸੀ ਕਿ ਉਹ ਸਮੂਹਾਂ ਦੇ ਨਾਲ-ਨਾਲ ਮਾਰਚ ਕਰਨ ਵਾਲੀਆਂ ਸੜਕਾਂ ਨੂੰ ਬੰਦ ਕਰਨ ਲਈ ਇੱਕ ਅਸਥਾਈ ਆਦੇਸ਼ ਵੀ ਪੇਸ਼ ਕਰੇ। ਬੈੱਡਫੋਰਡ ਨੇ ਕਿਹਾ ਕਿ “ਸਿੰਘ ਨੇ ਕਦੇ ਵੀ ਹੁਕਮ ਦੀ ਪਾਲਣਾ ਨਹੀਂ ਕੀਤੀ ਅਤੇ ਇਸ ਨੂੰ ਲਾਗੂ ਨਹੀਂ ਕੀਤਾ।“ ਸਿੰਘ ਦਾ ਬਚਾਅ ਕਰਦਿਆਂ ਵਕੀਲ ਬੌਬ ਮੈਕਕੋਰਮੈਕ ਨੇ ਅਦਾਲਤ ਨੂੰ ਦੱਸਿਆ ਕਿ ਕੌਂਸਲ ਵੱਲੋਂ ਦਿੱਤਾ 11:00 ਵਜੇ ਦਾ ਸਮਾਂ ਉਚਿਤ ਨਹੀਂ ਸੀ, ਕਿਉਂਕਿ ਦੂਰ ਦੁਰਾਡੇ ਤੋਂ ਪਹੁੰਚਣ ਵਾਲੇ ਪ੍ਰਦਰਸ਼ਨਕਾਰੀ ਉਸ ਸਮੇਂ ਪਹੁੰਚਣੋਂ ਅਸਮਰੱਥ ਸਨ। ਉਸ ਨੇ ਕਿਹਾ ਕਿ ਸਿੰਘ ਨੇ ਰਸਤੇ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ ਅਤੇ ਪੁਲਿਸ ਨੇ ਉਸ ਰਸਤੇ ਦਾ ਪ੍ਰਬੰਧ ਵੀ ਕੀਤਾ ਸੀ। ਇਹ ਰਸਤਾ ਲਿਖਤੀ ਤੌਰ ‘ਤੇ ਨਹੀਂ ਸੀ, ਪਰ ਇਹ ਉਹ ਰਸਤਾ ਸੀ ਜੋ ਉਸਦੇ ਅਤੇ ਪੁਲਿਸ ਦੁਆਰਾ ਸਹਿਮਤ ਸੀ। ਸ੍ਰੀ ਮੈਕਕਰਮੈਕ ਨੇ ਅੱਗੇ ਕਿਹਾ ਕਿ 40 ਸਾਲਾ ਸਿੰਘ ਸਜ਼ਾ ਦੇ ਨਤੀਜੇ ਵਜੋਂ ਟੈਕਸੀ ਡਰਾਈਵਰ ਦਾ ਲਾਇਸੰਸ ਗੁਆ ਸਕਦਾ ਹੈ। ਉਸਨੇ ਸ਼ੈਰਿਫ ਪਾਲ ਬ੍ਰਾਨ ਨੂੰ ਇਸ ਮਾਮਲੇ ਸੰਬੰਧੀ ਨਰਮਾਈ ਦੀ ਬੇਨਤੀ ਕੀਤੀ, ਜਿਸਨੇ ਅਗਲੇ ਮਹੀਨੇ ਤੱਕ ਸਜ਼ਾ ਟਾਲ ਦਿੱਤੀ ਹੈ।

    PUNJ DARYA

    Leave a Reply

    Latest Posts

    error: Content is protected !!