*ਬੈਲਜ਼ੀਅਮ ਵਿੱਚ ਨਵੀਆਂ 325 ਮੌਤਾਂ ਬਾਅਦ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 3 ਹਜ਼ਾਰ ਟੱਪੀ
*5568 ਤੰਰਰੁਸਤ ਹੋ ਘਰ ਪਰਤੇ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )
ਬੈਲਜ਼ੀਅਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 462 ਨਵੇਂ ਮਰੀਜ ਹਸਪਤਾਲਾਂ ਵਿੱਚ ਦਾਖਲ ਕੀਤੇ ਗਏ ਹਨ। ਹੁਣ ਤੱਕ ਕੁੱਲ 26667 ਲੋਕ ਕਰੋਨਾ ਪੀੜਤ ਐਲਾਨੇ ਗਏ ਹਨ ਜਿਨ੍ਹਾਂ ਵਿੱਚੋਂ 3019 ਲੋਕ ਵਿਸ਼ਵ ਵਿਆਪੀ ਮਹਾਂਮਾਰੀ ਦੀ ਭੇਟ ਚੜ੍ਹ ਚੁੱਕੇ ਹਨ। ਬੈਲਜ਼ੀਅਮ ਦੇ ਹਸਪਤਾਲਾਂ ਵਿੱਚ ਹੁਣ ਤੱਕ 5610 ਕਰੋਨਾਂ ਵਾਇਰਸ ‘ਤੋਂ ਪੀੜਤ ਮਰੀਜ ਦਾਖਲ ਹਨ ਜਿਨ੍ਹਾਂ ‘ਚੋਂ 1278 ਦੀ ਹਾਲਤ ਗੰਭੀਰ ਹੈ ਤੇ 5568 ਤੰਦਰੁਸਤ ਹੋ ਘਰ ਪਰਤ ਚੁੱਕੇ ਹਨ।