ਹੇਲਸਿੰਕੀ ( ਵਿੱਕੀ ਮੋਗਾ)
ਫ਼ਿੰਨਲੈਂਡ ਦੀ ਕੌਮੀ ਐਮਰਜੈਂਸੀ ਸਪਲਾਈ ਏਜੰਸੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਫ਼ਿੰਨਲੈਂਡ ਵਲੋਂ ਚੀਨ ਨੂੰ ਆਡਰ ਕੀਤੇ ਗਏ ਲੱਗਭੱਗ ਦੋ ਮਿਲੀਅਨ ਸਾਹ ਲੈਣ ਵਾਲੇ ਮਾਸਕ ਯੂਰਪ ਵਿੱਚ ਹਸਪਤਾਲ ਦੀ ਵਰਤੋਂ ਦੇ ਲਈ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ ਅਤੇ ਇਨ੍ਹਾਂ ਮਾਸਕਾਂ ਨੂੰ ਫ਼ਿੰਨਲੈਂਡ ਦੇ ਹਸਪਤਾਲਾਂ ਵਿੱਚ ਨਹੀਂ ਵਰਤਿਆ ਜਾ ਸਕਦਾ। ਫ਼ਿੰਨਲੈਂਡ ਦੇ ਵੀਟੀਟੀ ਰਿਸਰਚ ਸੈਂਟਰ ਦੁਆਰਾ ਸਾਹ ਲੈਣ ਵਾਲੇ ਮਾਸਕ ਦੀ ਜਾਂਚ ਕੀਤੀ ਗਈ ਜੋਕਿ ਯੂਰੋਪ ਦੇ ਸੁਰਖਿਆ ਪੱਧਰ ‘ਤੇ ਖਰੇ ਨਹੀਂ ਉਤਰਦੇ ਪਰ ਇਨ੍ਹਾਂ ਉਪਕਰਣਾਂ ਦੀ ਵਰਤੋਂ ਘਰ ਦੀ ਦੇਖਭਾਲ ਅਤੇ ਨਰਸਿੰਗ ਹੋਮ ਵਿੱਚ ਜ਼ਰੂਰਤ ਨੂੰ ਪੂਰਾ ਕਰਨ ਲਈ ਕੀਤੀ ਜਾ ਸਕਦੀ ਹੈ। ਇਨ੍ਹਾਂ ਮਸ਼ਕਾਂ ਨੂੰ ਹਸਪਤਾਲਾਂ ਵਿੱਚ ਵਰਤਣਾ ਮਤਲਬ ਸਟਾਫ਼ ਦੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਉਣਾ ਹੈ। ਏਜੰਸੀ ਨੇ ਦੱਸਿਆ ਕੇ ਕੋਰੋਨਾ ਵਾਇਰਸ ਦੇ ਕਾਰਣ ਸੁਰੱਖਿਆ ਉਪਕਰਣਾਂ ਦੀ ਘਾਟ ਸਾਰੀ ਦੁਨੀਆਂ ਵਿੱਚ ਹੈ ਅਤੇ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਹਨ। ਫ਼ਿੰਨਲੈਂਡ ਇਸ ਘਾਟ ਨੂੰ ਪੂਰਾ ਕਰਨ ਲਈ ਨਵੇਂ ਆਰਡਰ ਦੇ ਰਿਹਾ ਹੈ।