
ਮੋਗਾ ( ਮਿੰਟੂ ਖੁਰਮੀ)
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸ਼ਦੀਪ ਹੰਸ ਵੱਲੋ ਜ਼ਿਲ੍ਹੇ ਵਿੱਚ ਕਰੋਨਾ ਦੇ ਪ੍ਰਭਾਵ ਨੂੰ ਰੋਕਣ ਅਤੇ ਇਸਦੀ ਚੇਨ ਨੂੰ ਤੋੜਨ ਲਈ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਕੋਈ ਸਰਕਾਰੀ ਮੱਛੀ ਪੂੰਗ ਫਾਰਮ ਨਾ ਹੋਣ ਕਰਕੇ ਇਸ ਜ਼ਿਲ੍ਹੇ ਦੇ ਮੱਛੀ ਪਾਲਣ ਵਾਲੇ ਕਿਸਾਨ ਨਾਲ ਲੱਗਦੇ ਜ਼ਿਲ੍ਹਿਆਂ ਦੇ ਸਰਕਾਰੀ ਮੱਛੀ ਪੂੰਗ ਫਾਰਮਾਂ ਤੋ ਪੂੰਗ ਲਿਆ ਕੇ ਆਪਣੇ ਛੱਪੜਾਂ ਵਿੱਚ ਸਟਾਕ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੱਛੀ ਪੂੰਗ ਸਟਾਕ ਕਰਨ ਦਾ ਇਹ ਢੁੱਕਵਾਂ ਸਮਾਂ ਹੈ ਇਸ ਲਈ ਜ਼ਿਲ੍ਹਾ ਮੋਗਾ ਦੇ ਮੱਛੀ ਪਾਲਣ ਵਾਲੇ ਕਿਸਾਨਾਂ ਨੂੰ ਕਰਫਿਊ ਦੌਰਾਨ ਸਰਕਾਰੀ ਮੱਛੀ ਫਾਰਮ ਮੋਹੀ, ਜ਼ਿਲ੍ਹਾ ਲੁਧਿਆਣਾ, ਫਿਰੋਜ਼ਪੁਰ ਅਤੇ ਫਰੀਦਕੋਟ ਦੇ ਫਾਰਮਾਂ ਤੋ ਪੂੰਗ ਲਿਆ ਕੇ ਆਪਣੇ ਤਲਾਬਾਂ ਵਿੱਚ ਸਟਾਕ ਕਰਨ ਦੀ, ਮੱਛੀ ਫੀਡ ਸਟੋਰਾਂ ਤੋ ਫੀਡ ਖ੍ਰੀਦ ਕੇ ਤਲਾਬ ਵਿੱਚ ਪਾਉਣ ਲਈ ਅਤੇ ਮੱਛੀ ਦੇ ਹੋਲਸੇਲ ਮੰਡੀਆਂ ਲੁਧਿਆਣਾ, ਜਲੰਧਰ ਅਤੇ ਬਠਿੰਡਾ ਦੇ ਸ਼ਹਿਰਾਂ ਵਿਖੇ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋ ਜਾਰੀ ਹਦਾਇਤਾਂ ਅਨੁਸਾਰ ਜਰੂਰੀ ਵਸਤਾਂ ਅਤੇ ਸੇਵਾਵਾਂ ਸਬੰਧੀ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ ਉਪਰੋਕਤ ਦਰਸਾਏ ਕੰਮਾਂ ਦੀ ਮਨਜ੍ਵਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਸਕੱਤਰ ਪੰਜਾਬ ਸਰਕਾਰ , ਪਸ਼ੂ ਪਾਲਣ, ਮੱਛ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਚੰਡੀਗੜ੍ਹ ਦਫ਼ਤਰ ਵੱਲੋ ਪ੍ਰਾਪਤ ਹੁਕਮਾਂ ਅਤੇ ਉਕਤ ਨੋਟੀਫਿਕੇਸ਼ਨ ਦੀ ਪਾਲਣਾ ਵਿੱਚ ਜ਼ਿਲ੍ਹੇ ਦੇ ਮੱਛੀ ਪਾਲਣ, ਮੱਛੀ ਦੀ ਪੂੰਗ, ਮੱਛੀ ਦੀ ਫੀਡ, ਅਤੇ ਖਾਦ ਵਾਲੇ ਵਹੀਕਲਾਂ ਦੀ ਮੂਵਮੈਟ ਨੂੰ ਕਰਫਿਊ ਦੌਰਾਨ ਛੋਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਹੀ਼ਕਲਾਂ ਨੂੰ ਸਹਾਇਕ ਪ੍ਰੋਜੈਕਟ ਅਫ਼ਸਰ ਮੱਛੀ ਪਾਲਣ ਮਸਗਾ ਵੱਲੋ ਇੱਕ ਸਟਿੱਕਰ ਨੁਮਾ ਮੂਵਮੈਟ ਪਾਸ ਜਾਰੀ ਕੀਤਾ ਜਾਵੇਗ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪਰਕੋਤ ਹੁਕਮ ਮੱਛੀ ਪਾਲਕਾਂ ਦੀਆਂ ਲੋੜਾਂ ਅਤੇ ਉਨ੍ਹਾਂ ਨੂੰ ਜੋ ਵੀ ਪ੍ਰਸ਼ਾਸ਼ਨ ਪਾਸੋ ਐਮਰਜੈਸੀ ਸੇਵਾਵਾਂ ਚਾਹੀਦੀਆਂ ਹਨ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਨਾਲ ਮੱਛੀ ਪਾਲਕਾਂ ਤੇ ਇਸ ਕਰਫਿਊ ਦੌਰਾਨ ਉਨ੍ਹਾ ਦੀ ਆਰਥਿਕ ਸਥਿਤੀ ਤੇ ਪ੍ਰਭਾਵ ਨਹੀ ਪਵੇਗਾ ਅਤੇ ਉਨ੍ਹਾਂ ਦੀ ਮੱਛੀ ਪਾਲਣ ਦਾ ਧੰਦਾ ਪ੍ਰਭਾਵਿਤ ਨਹੀ ਹੋਵੇਗਾ।