
ਮਨਤਾਰ
ਬਹੁਤ ਦਿਨ ਹੋ ਗਏ ਮੇਰੇ ਮੁਰਝਾਏ ਚੇਹਰੇ ਨੂੰ ਹੱਸਿਆਂ,
ਜਦ ਪਤਨੀ ਦੀਆਂ ਸਵਾਲੀਆ ਨਜਰਾਂ ਨਾਲ ਨਜਰਾਂ
ਮਿਲਾਉਂਦਾ ਹਾਂ ਤਾਂ ਅੰਦਰੋਂ ਟੁੱਟ ਜਾਂਦਾ ਹਾਂ
ਬੱਸ ਹੁਣ ਮੈਂ ਹੱਸਦਾ ਨਹੀਂ ।
ਅੱਜ ਤੋਂ ਕੁਝ ਦਿਨ ਪਹਿਲਾਂ,ਜਦ ਘਰੋਂ ਨਿੱਕਲਦਾ ਸੀ
ਦੋ ਵਕਤ ਦੀ ਰੋਟੀ ਕਮਾਉਣ ਦੇ ਲਈ,ਤਾਂ ਸ਼ਾਮ ਨੂੰ ਬੜੀ
ਖੁਸ਼ੀ ਨਾਲ ਘਰ ਪਰਤਦਾ ਚੇਹਰੇ ਤੇ ਰੌਣਕ ਲੈ ਕੇ
ਪਰ ਹੁਣ ਮੈਂ ਹੱਸਦਾ ਨਹੀਂ ।
ਤੱਕਦਾ ਹਾਂ ਘਰ ਵਿੱਚ ਨਿਆਣਿਆਂ ਦੇ ਮਸੂਮੀਅਤ ਭਰੇ
ਭੁੱਖੇ,ਪਿਆਸੇ ਚੇਹਰਿਆਂ ਨੂੰ,ਵਲੂੰਦਰਿਆਂ ਜਾਂਦਾ ਹਾਂ
ਧੁਰ ਅੰਦਰ ਤੀਕ ਮੈਂ
ਬੱਸ ਹੁਣ ਮੈਂ ਹੱਸਦਾ ਨਹੀਂ ।
ਚੌਂਕੇ ਵਿੱਚ ਠੰਡਾ ਪਿਆ ਚੁੱਲਾ,ਆਟੇ,ਦਾਲ ਤੋਂ ਸੱਖਣੇ ਭਾਂਡੇ
ਮੁੜ ਤੋਂ ਆਬਾਦ ਹੋਣ ਦੀ ਆਸ ਲਾਈ ਬੈਠੇ ਨੇ ਮੇਰੇ ਤੋਂ ,
ਮੈਂ ਪਲ ਪਲ ਮਰ ਰਿਹਾ ਹਾਂ ਸੋਚ ਸੋਚ ਕੇ,ਪਰ ਜੀਣਾ ਤਾਂ ਹੋਵੇਗਾ
ਇੱਕ ਆਸ ਲੈ ਕੇ,ਕਦੇ ਤਾਂ ਹਾਸੇ ਜਰੂਰ ਪਰਤਣਗੇ