4.1 C
United Kingdom
Friday, April 18, 2025

More

    ਕੀ ਦੁਨੀਆਂ ਦਾ ਚੀਨ ਪ੍ਰਤੀ ਗੁੱਸਾ ਭਾਰਤ ਲਈ ਕਾਰਗਰ ਹੋਵੇਗਾ?

    ਦਲਜੀਤ ਸਿੰਘ, ਬ੍ਰਿਸਬੇਨ ਆਸਟ੍ਰੇਲੀਆ
    ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ‘ਕਰੋਨਾ ਵਾਇਰਸ’ ਸਮੁੱਚੀ ਦੁਨੀਆਂ ‘ਤੇ ਮਹਾਮਾਰੀ ਬਣਕੇ ਕਹਿਰ ਢਾਹ ਰਿਹਾ ਹੈ। ਜਿੱਥੇ ਸਾਰੀ ਦੁਨੀਆਂ ਇਸ ਨਾਮੁਰਾਦ ਲਾਗ ਵਾਲ਼ੀ ਬਿਮਾਰੀ ਤੋਂ ਨਿਜਾਤ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਵਿਅਸਤ ਹੈ, ਉੱਥੇ ਹਰ ਰਾਸ਼ਟਰ ਦਾ ਮੁਖੀ ਇਸ ਆਪਦਾ ਤੋਂ ਬਾਅਦ ਆਰਥਿਕ ਸਿੱਟਿਆਂ ਤੋਂ ਗੰਭੀਰ ਚਿੰਤਨ ‘ਚ ਹੈ।
    ਲਾਕ ਡਾਊਨ ਤੋਂ ਬਾਅਦ ਲਗਾਤਾਰ ਦੁਨੀਆਂ ਦੀ ਆਰਥਿਕਤਾ ‘ਤੇ ਬੋਝ ਵੱਧ ਰਿਹਾ ਹੈ। ਲੱਖਾਂ ਦੀ ਤਾਦਾਦ ‘ਚ ਆਵਾਮ ਆਪਣੀਆਂ ਨੌਕਰੀਆਂ ਗੁਆ ਚੁੱਕੀ ਹੈ। ਜਿੱਥੇ ਵਿਕਸਿਤ ਤੇ ਅਮੀਰ ਦੇਸ਼ ਆਪਣੇ ਮੁਲਕ ਦੇ ਨਾਗਰਿਕਾਂ ਨੂੰ ਵਿੱਤੀ (ਪੈਸਾ) ਮਦਦ ਦੇ ਰਹੇ ਹਨ, ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਇੰਨੀ ਵਿਸ਼ਾਲ ਆਬਾਦੀ ਨੂੰ ਸੰਭਾਲਣਾ ਕਠਿਨ ਕਾਰਜ਼ ਹੋਵੇਗਾ। ਇਹੀ ਕਾਰਨ ਹੈ ਕਿ ਅਮਰੀਕਾ ਵਰਗੀ ਮਹਾਸ਼ਕਤੀ ਵੀ ਪੂਰਨ ਲਾਕ ਡਾਊਨ ਕਰਨ ਤੋਂ ਬਚ ਰਿਹਾ ਹੈ। ਕਿਉਂਕਿ, ਸਾਲ 2008 ਦੀ ਮੰਦੀ ਤੋਂ ਬਾਅਦ ਉਬਾਮਾ ਤੇ ਟਰੰਪ ਦੀਆਂ ਕੋਸ਼ਿਸ਼ਾਂ ਨਾਲ਼ ਅਮਰੀਕਾ ਦੀ ਆਰਥਿਕਤਾ ਨੂੰ ਬਹੁਤ ਕਠਨ ਉਪਰਾਲਿਆਂ ਬਾਬਤ ਨਵੀਂ ਦਿਸ਼ਾ ਮਿਲੀ ਸੀ।
    ਸਰਕਾਰਾਂ ਆਪਣੇ ਲੋਕਾਂ ਨੂੰ ਕੁੱਝ ਸਮੇਂ ਤੱਕ ਹੀ ਵਿੱਤੀ ਸਹਾਇਤਾ ਦੇ ਸਕਦੀਆਂ ਹਨ ਕਿ ਜਦੋਂ ਤੱਕ ਉਹ ਆਪਣੇ ਕੰਮਾਂ ‘ਤੇ ਵਾਪਿਸ ਨਾ ਆ ਜਾਣ। ਪਰ ਕਰੋਨਾ ਦੇ ਸੰਕਟ ਦਾ ਲੰਬਾ ਖਿੱਚਣਾ ਖਤਰੇ ਦੀ ਘੰਟੀ ਬਾਬਤ ਹੈ।
    ਜੇਕਰ ਆਰਥਿਕਤਾ ਨੂੰ ਸਮਝੀਏ ਤਾਂ ਦੁਨੀਆਂ ਦੀ ਆਰਥਿਕਤਾ ਪੈਸੇ ਦਾ ਘੁਮਾਵ ਹੀ ਪੇਸ਼ ਕਰਦੀ ਹੈ। ਇਸ ਨੂੰ ਅਕਸਚੇਜ਼ ਵੇਲੀਉ ਜਾਂ ਐਕਸਚੇਜ਼ ਮੁੱਲ ਕਿਹਾ ਜਾਂਦਾ ਹੈ। ਚੀਨ ਪਿਛਲੇ ਕੁੱਝ ਦਹਾਕਿਆਂ ਤੋਂ ਦੁਨੀਆਂ ਦੀ ਆਰਥਿਕਤਾ ਵਿੱਚ ਮੋਢੀ ਹੋਣ ਦੀ ਕੋਸ਼ਿਸ਼ ‘ਚ ਦਿਖਾਈ ਦੇ ਰਿਹਾ ਸੀ ਤੇ ਰਿਹਾ ਵੀ ਹੈ। ਉਸ ਦੀਆਂ ਪੈਸੇ ਦੇ ਘੁਮਾਵ ਦੀਆਂ ਨੀਤੀਆਂ ਨੇ ਦੁਨੀਆਂ ਦੇ ਦੇਸ਼ਾਂ ‘ਤੇ ਅਹਿਮ ਛਾਪ ਛੱਡੀ ਹੈ। ਪਰ ਇਸੇ ਆਰਥਿਕਤਾ ਦੇ ਪਿਛਲੇ ਪਾਸੇ ਦੀ ਮੰਸ਼ਾ ਵਿਸਤਾਰਵਾਦੀ ਹੈ। ਕਦੀ ਤਾਂ ਉਹ ਸਿਲਕ ਰੋਡ ਮੈਪ ਰਾਹੀਂ ਤੇ ਕਦੀ ਵੱਡੇ ਕਰਜ਼ੇ ਦੇ ਕੇ ਦੇਸ਼ਾਂ ਨੂੰ ਆਪਣੇ ਆਪ ਤੇ ਨਿਰਭਰ ਕਰ ਰਿਹਾ ਹੈ।
    ਕਰੋਨਾ ਦੇ ਮਸਲੇ ਤੇ ਜਿਵੇਂ ਚੀਨ ਨੇ ਅਹਿਮ ਜਾਣਕਾਰੀਆਂ (ਕਰੋਨਾ ਦੇ ਮੁਢਲੇ ਸੈਂਪਲ ਦਾ ਨਸ਼ਟ ਹੋਣਾ, ਅਹਿਮ ਡਾਕਟਰਾਂ ਅਤੇ ਮੀਡੀਆ ਕਰਮੀਆਂ ਦਾ ਲਾਪਤਾ ਤੇ ਮੌਤਾਂ, ਅਹਿਮ ਸ਼ਹਿਰ ਬੀਜ਼ਿੰਗ ਤੇ ਸ਼ਿੰਗਾਈ ਦਾ ਕਰੋਨਾ ਦਾ ਮਾਰ ਤੋਂ ਬਚੇ ਰਹਿਣਾ, ਮਿੱਤਰ ਮੁਲਕਾਂ ‘ਚ ਮਹਾਮਾਰੀ ਦਾ ਨਾਂ ਮਾਤਰ ਪ੍ਰਕੋਪ, ਸਮੂਹ ਮਿਲਟਰੀ ਅਫ਼ਸਰਾਂ ਤੇ ਨੇਤਾਵਾਂ ਦੀ ਮਹਾਮਾਰੀ ਦੇ ਚੱਲਦਿਆਂ ਤੰਦਰੁਸਤੀ ਪਿਛਲਾ ਭੇਦ, ਕਰੋਨਾ ਦੇ ਵੈਕਸੀਨ ਦਾ ਸੰਭਾਵੀ ਭੇਦ, ਵੁਹਾਨ ਸ਼ਹਿਰ ਦੀਆਂ ਹੁਣ ਤੱਕ ਦੀਆਂ ਬਹੁਤੀਆਂ ਸੂਚਨਾਵਾਂ ਦਾ ਸ਼ੱਕੀ ਹੋਣਾ ਆਦਿ) ਸਮੁੱਚੀ ਦੁਨੀਆਂ ਤੋਂ ਲੁਕਾਈਆਂ, ਉਸ ਤੋਂ ਦੁਨੀਆਂ ਗੁੱਸੇ ਵਿੱਚ ਹੈ। ਇਕ ਪਾਸੇ ਸ਼ੇਅਰ ਬਾਜ਼ਾਰ ‘ਚ ਸੂਚਕ ਅੰਕ ਲਗਾਤਾਰ ਡਿੱਗ ਰਹੇ ਹਨ ਤੇ ਕੰਪਨੀਆਂ ਮੰਦੀ ‘ਚ ਲੁੱੜਕ ਰਹੀਆਂ ਹਨ ਪਰ ਚੀਨ ਇਸ ਸਮੇਂ ਮਜ਼ਬੂਤ ਖਰੀਦਦਾਰ ਬਣ ਸਸਤੇ ਭਾਅ ‘ਚ ਕੱਚਾ ਤੇਲ, ਸੋਨਾ, ਕੱਚਾ ਮਾਲ, ਮਹਿੰਗੇ ਭਾਅ ਨਿਰਯਾਤ ਅਤੇ ਵਿਸ਼ਵ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਖਰੀਦੋ-ਫਰੋਖਤ ‘ਚ ਵਿਅਸਤ ਹੈ।
    ਹੁਣ ਦੁਨੀਆਂ ਦੇ ਬਹੁਤੇ ਰਾਸ਼ਟਰ ਇਹ ਸੋਚ ਰੱਖਦੇ ਹਨ ਕਿ ਇਹ ਮਹਾਮਾਰੀ ਚੀਨ ਦੀ ਅਣਗਹਿਲੀ ਹੈ ਅਤੇ ਉਸਦੀ ਭੂਮਿਕਾ ਸ਼ੱਕੀ ਹੈ। ਚੀਨ ਦੇ ਮਿੱਤਰ ਦੋਸਤ ਦੇਸ਼ (ਰਸ਼ੀਆ, ਉੱਤਰੀ ਕੋਰੀਆ ਆਦਿ) ਇਸ ਮਹਾਮਾਰੀ ‘ਚ ਵੀ ਤਕਰੀਬਨ ਤੰਦਰੁਸਤ ਹਨ। ਇਸ ਵਕਤ ਪੱਛਮੀ ਦੇਸ਼ ਇਸ ਮਹਾਮਾਰੀ ਨੂੰ ਨਜਿੱਠਣ ‘ਤੇ ਜੋਰ-ਅਜਮਾਈ ਕਰ ਰਹੇ ਹਨ। ਮਹਾਸ਼ਕਤੀ ਅਮਰੀਕਾ ਦੇ ਮਹਾਨਗਰਾਂ ਦੇ ਹਾਲਾਤ ਗੰਭੀਰ ਬਣਦੇ ਦਾ ਰਹੇ ਹਨ ਅਤੇ ਏਸ਼ੀਆ ‘ਚ ਭਾਰਤ ਦੀ ਅਗਾਊਂ ਸਥਿੱਤੀ ਦੀ ਵੀ ਵਿਸ਼ਵ ਨੂੰ ਚਿੰਤਾ ਹੈ। ਯਕੀਨਨ ਇਸ ਤੋਂ ਬਾਅਦ ਦੁਨੀਆਂ ਦੇ ਦਾਅ-ਪੇਚ ਬਦਲ ਸਕਦੇ ਹਨ।
    ਦੁਨੀਆਂ ਦੇ ਬਹੁਤੇ ਦੇਸ਼ ਹੁਣ ਭਾਰਤ ਦੀ ਭੂਮਿਕਾ ਵਧਾਉਣ ਦੀ ਸੋਚ ਰਹੇ ਹਨ। ਭਾਂਵੇ ਅਮਰੀਕਾ ਬਨਾਮ ਚੀਨ ਦਰਮਿਆਨ ਵਪਾਰ ਜੰਗ (ਟਰੇਡ ਵਾਰ) ਕਾਫ਼ੀ ਚਿਰ ਤੋਂ ਮਘ ਰਹੀ ਹੈ, ਜੋ ਆਉਣ ਵਾਲ਼ੇ ਮਹੀਨਿਆਂ ‘ਚ ਭਾਂਬੜ ਬਣ ਸਕਦੀ ਹੈ। ਨਾਲ਼ ਹੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਸ਼੍ਰੀ ਬਾਰਿਸ਼ ਜਾਹਨਸਨ ਦੇ ਉਸ ਸੁਝਾਅ ਨਾਲ ਸਹਿਮਤੀ ਪ੍ਰਗਟਾ ਦਿੱਤੀ ਹੈ ਕਿ ਭਾਰਤ ਦੀ ਜ਼ੀ-20 ਦੇਸ਼ਾਂ ਦੀ ਕਰੋਨਾ ਖਿਲਾਫ ਜੰਗ ਵਿੱਚ ਭੂਮਿਕਾ ਅਹਿਮ ਹੈ। ਉੱਧਰ ਭਾਰਤ ਵਲੋਂ ਅਮਰੀਕਾ ਲਈ ਦਵਾਈ ਪੂਰਤੀ ਬਾਬਤ ਪਬੰਦੀਆਂ ਦਾ ਚੁੱਕਣਾ ਵੀ ਭਾਰਤ ਦੀ ਸਮੁੱਚੇ ਵਿਸ਼ਵ ਲਈ ਭੂਮਿਕਾ ਅਹਿਮ ਬਣਾ ਗਿਆ ਹੈ। ਇਸ ਸਮੇਂ ਇਹੋ ਜਿਹੇ ਕਾਰਜ਼ ਭਾਰਤ ਲਈ ਅਹਿਮ ਮੰਨੇ ਜਾ ਸਕਦੇ ਹਨ।
    ਹੁਣ ਦੁਨੀਆਂ ਦੇ ਬਹੁਤੇ ਦੇਸ਼ ਆਪਣੀ ਨਿਰਭਰਤਾ ਚੀਨ ਤੋਂ ਘਟਾ ਕੇ ਭਾਰਤ ‘ਤੇ ਕਰਨਾ ਸੋਚ ਰਹੇ ਹਨ। ਪਰ ਕੀ ਭਾਰਤ ਇਸ ਅਹਿਮ ਬਦਲਾਅ ਤੇ ਮੌਕੇ ਲਈ ਤਿਆਰ ਹੈ? ਇਹ ਭਵਿੱਖ ਦੇ ਗਰਭ ਵਿੱਚ ਹੈ। ਪਰ ਭਾਰਤ ਲਈ ਇਹ ਵਕਤ ਬਹੁਤ ਅਹਿਮ ਹੈ ਕਿ ਉਹ ਦੁਨੀਆਂ ਦੇ ਦੇਸ਼ਾਂ ਦਾ ਚੀਨ ਪ੍ਰਤੀ ਗੁੱਸਾ ਆਪਣੇ ਹੱਕ ‘ਚ ਕਰ ਸਕਦਾ ਹੈ ਜੋ 2030 ਤੱਕ ਉਸਦੇ ਆਰਥਿਰਕਤਾ ਵਿੱਚ ਮੋਢੀ ਵਜ਼ੋ ਲਏ ਸੁਪਨੇ ਨੂੰ ਸਾਕਾਰ ਕਰ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!