ਮਲੇਰਕੋਟਲਾ, 3 ਅਗਸਤ (ਥਿੰਦ)
ਆਮ ਆਦਮੀ ਪਾਰਟੀ ਦੇ ਜਿਲਾ ਪਰਧਾਨ ਰਾਜਵੰਤ ਸਿੰਘ ਘੁੱਲੀ ਨੇ ਈਦ ਉਲ ਅਜਹਾ ਦੀ ਮੁਬਾਰਕਾਂ ਦਿੱਤੀਆਂ ਅਤੇ ਮੁਸਲਿਮ ਵੀਰਾਂ ਦੇ ਨਾਲ ਖੁਸ਼ੀ ਦਾ ਇਜਹਾਰ ਸਾਂਝਾ ਕਰਦਿਆਂ ਕਿਹਾ ਕਿ ਈਦ ਉਲ ਅਜਹਾ ਦਾ ਤਿਉਹਾਰ ਕੁਰਬਾਨੀ ਦਾ ਪਰਤੀਕ ਤਿਉਹਾਰ ਹੈ। ਜਿਸਨੂੰ ਸਾਰੇ ਰਲ ਮਿਲਕੇ ਮਨਾਉਂਦੇ ਹਨ।ਇਸ ਮੌਕੇ ਉਹਨਾਂ ਦੇ ਨਾਲ ਆਪ ਦੇ ਸੀਨੀਅਰ ਆਗੂ ਪਰੀਤ ਧੂਰੀ ਕੋਆਰਡੀਨੇਟਰ, ਅਮਰਦੀਪ ਧਾਂਦਰਾ, ਹਰਪਰੀਤ ਗਿੱਲ ਯੂਥ ਆਗੂ, ਆਜਮ ਦਾਰਾ, ਪਿਆਰਾ ਸਿੰਘ ਖਾਲਸਾ ਜਿਲਾ ਜਨਰਲ ਸਕੱਤਰ, ਮੁਮਤਾਜ ਨਾਗੀ ਬਲਾਕ ਪਰਧਾਨ, ਮੁਹੰਮਦ ਸਰਦਾਰ ਦਾਰਾ, ਸ਼ਹਿਬਾਜ ਰਾਣਾ ਜੁਆਂਇੰਟ ਸੈਕਟਰੀ, ਬਲਵੀਰ ਸਿੰਘ ਕਿਲਾ, ਹਰਜੀਤ ਕਲਿਆਣ ਅਤੇ ਦਲਵੀਰ ਸਿੰਘ ਆਦਿ ਹਾਜਰ ਸਨ।