2 C
United Kingdom
Saturday, March 7, 2026

More

    ਸਰਦਾਰਨੀ ਬਲਵੰਤ ਕੌਰ ਨਮਿਤ ਅੰਤਿਮ ਅਰਦਾਸ ਕੱਲ੍ਹ ਨੂੰ

    ਨਿਹਾਲ ਸਿੰਘ ਵਾਲਾ, 3 ਅਗਸਤ (ਮਿੰਟੂ ਖੁਰਮੀ, ਕੁਲਦੀਪ ਗੋਹਲ)

    ਸਰਦਾਰਨੀ ਬਲਵੰਤ ਕੌਰ ਦਾ ਜਨਮ ਸੰਨ 1954 ਵਿਚ ਮੋਗਾ ਜਿਲ੍ਹੇ ਦੇ ਪਿੰਡ ਹਿੰਮਤਪੁਰਾ ਵਿਖੇ ਉੱਘੇ ਕਿਸਾਨ ਪਿਤਾ ਸ੍ਰੀ ਨਰਿੰਦਰ ਸਿੰਘ ਸਿੱਧੂ ਦੇ ਘਰ ਮਾਤਾ ਸਰਦਾਰਨੀ ਮੁਖਤਿਆਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਦੀ ਸ਼ਾਦੀ ਸੰਨ 1983 ਵਿਚ ਮੋਗਾ ਜਿਲ੍ਹੇ ਦੇ ਉੱਘੇ ਕਿਸਾਨ ਸ ਬਚਨ ਸਿੰਘ ਧਾਲੀਵਾਲ ਦੇ ਸਪੁੱਤਰ ਸ੍ਰੀ ਪਰਮਜੀਤ ਸਿੰਘ ਨੰਗਲ ਨਾਲ ਹੋਈ। ਬਲਵੰਤ ਕੌਰ ਬਹੁਤ ਹੀ ਮਿੱਠੇ ਸੁਭਾਅ ਦੇ ਮਾਲਿਕ ਸਨ, ਜੋ ਵੱਡਿਆ ਦਾ ਸਤਿਕਾਰ ਅਤੇ ਛੋਟਿਆ ਨੂੰ ਹਮੇਸ਼ਾ ਪਿਆਰ ਕਰਦੇ ਸਨ। ਉਨ੍ਹਾਂ ਦੇ ਪਤੀ ਪਰਮਜੀਤ ਸਿੰਘ ਨੰਗਲ ਨੇ ਰਾਜਸੀ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ। ਜਿਸ ਦੌਰਾਨ ਉਨ੍ਹਾਂ ਨੇ 10 ਸਾਲ ਸਾਲ 1993 ਤੋਂ 1998 ਤੱਕ ਅਤੇ ਸਾਲ 2003 ਤੋਂ 2008 ਤੱਕ ਪਿੰਡ ਦੇ ਸਰਪੰਚ ਬਣ ਕੇ ਪਿੰਡ ਦੀ ਸੇਵਾ ਕੀਤੀ। ਇਸ ਤੋਂ ਬਾਅਦ ਉਹ ਸੰਨ 2003 ਤੋਂ 2008 ਤੱਕ ਬਲਾਕ ਸੰਮਤੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਬਣੇ। ਉਹ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਸੰਨ 2005 ਤੋਂ 2010 ਤੱਕ ਪ੍ਰਧਾਨ ਬਣੇ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਵੀ ਬਣੇ। ਬਲਵੰਤ ਕੌਰ ਨੇ ਆਪਣੇ ਪਤੀ ਪਰਮਜੀਤ ਸਿੰਘ ਨੰਗਲ ਨਾਲ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰਵਾਏ ਅਤੇ ਉਨ੍ਹਾਂ ਵਲੋਂ ਲੜੀ ਗਈ ਹਰ ਚੋਣ ਵਿਚ ਬਲਵੰਤ ਕੌਰ ਨੇ ਦਿਨ ਰਾਤ ਮਿਹਨਤ ਕੀਤੀ। ਜਿਸ ਦੀ ਬਦੋਲਤ ਅੱਜ ਧਾਲੀਵਾਲ ਪਰਿਵਾਰ ਨੇ ਅੱਜ ਜ਼ਿਲ੍ਹਾ ਮੋਗਾ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ। ਬਲਵੰਤ ਕੌਰ ਧਾਲੀਵਾਲ ਦੇ ਇਸ ਦੁਨਿਆ ਨੂੰ ਛੱਡਕੇ ਚਲੇ ਜਾਣ ਨਾਲ ਧਾਲੀਵਾਲ ਪਰਿਵਾਰ ਨੂੰ ਜੋ ਘਾਟਾ ਪਿਆ ਹੈ, ਉਹ ਕਦੇ ਵੀ ਵੀ ਪੂਰਾ ਨਹੀਂ ਹੋ ਸਕਦਾ। ਬਲਵੰਤ ਕੌਰ ਧਾਲੀਵਾਲ ਨਮਿੱਤ ਰੱਖੇ ਗਏ ਸ੍ਰੀ ਸਾਹਿਜ ਪਾਠ ਸਾਹਿਬ ਦੇ ਭੋਗ 4 ਅਗਸਤ 2020 ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਨੰਗਲ ਵਿਖੇ ਬਾਅਦ ਦੁਪਹਿਰ 1 ਵਜੇ ਪਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!