4 C
United Kingdom
Friday, March 6, 2026

More

    ਕੁਦਰਤ ਦੀ ਸ਼ਾਨ ਨੇ ਰੁੱਖ

    ਰੁੱਖ ਵੀ ਮਾਵਾਂ ਹੁੰਦੇ ਨੇ,
    ਠੰਢੀਆਂ ਛਾਵਾਂ ਹੁੰਦੇ ਨੇ ।
    ਰੁੱਖ ਹੁੰਦੇ ਨੇ ਪੁੱਤ ਵੀ,
    ਰੁੱਖ ਬਾਹਵਾਂ ਹੁੰਦੇ ਨੇ ।।
    ਕੁਦਰਤ ਦੀ ਸ਼ਾਨ ਨੇ ਰੁੱਖ,
    ਰੁੱਖ ਰੱਬ ਦੀਆਂ ਦੁਆਵਾਂ ਹੁੰਦੇ ਨੇ ।
    ਮਨੁੱਖ ਲਈ ਜੀਵਨ ਨੇ ਰੁੱਖ,
    ਮਨੁੱਖ ਦੀਆਂ ਸਾਹਵਾਂ ਹੁੰਦੇ ਨੇ ।।
    ਰੁੱਖਾਂ ਤੇ ਨੇ ਪੰਛੀਆਂ ਦੇ ਘਰ-ਬਾਰ ,
    ਪੰਛੀਆਂ ਲਈ ਰੁੱਖ ਸਰਾਵਾਂ ਹੁੰਦੇ ਨੇ ।
    ਕੁਦਰਤ ਦੇ ਨੇ ਧੀਆਂ ਪੁੱਤਰ ਰੁੱਖ,
    ਕੁਦਰਤ ਨੇ ਪਾਲੇ ਨਾਲ ਚਾਵਾਂ ਹੁੰਦੇ ਨੇ ।।
    ਰੰਗ ਬਖੇਰਦੇ ਨੇ ਹਰਿਆਲੀਆਂ ਦੇ ਰੁੱਖ ,
    ਝੂਮਣ ਰੁੱਖ, ਵਗਦੀਆਂ ਹਵਾਵਾਂ ਹੁੰਦੇ ਨੇ ।
    ਰੁੱਖ ਹੁੰਦੇ ਨੇ ਕੁਦਰਤ ਦੀ ਸੁੰਦਰਤਾ,
    ਰੁੱਖ ਖੁਸ਼ਹਾਲੀਆਂ ਦਾ ਸਿਰਨਾਵਾਂ ਹੁੰਦੇ ਨੇ ।।
    ਹੜ੍ਹ , ਸੋਕੇ, ਵਾਤਾਵਰਨ ਦੀ ਅਸ਼ੁੱਧਤਾ,
    ਬੇਰਹਿਮੀ ਰੁੱਖਾਂ ਪ੍ਰਤੀ, ਬਦਲੇ ਸਜ਼ਾਵਾਂ ਹੁੰਦੇ ਨੇ ।
    ਸੁੱਖਵਿੰਦਰਾ ਇੱਕ ਦੇ ਬਦਲੇ ਦੋ ਲਗਾਵੇ ਰੁੱਖ ,
    ਮਨੁੱਖਤਾ ਦੇ ਭਵਿੱਖ ਦੀਆਂ, ਰੁੱਖ ਰਾਹਵਾਂ ਹੁੰਦੇ ਨੇ ।।
    ਸੁੱਖਵਿੰਦਰ ਸਿੰਘ
    ਬੋਦਲਾਂਵਾਲਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!