5.4 C
United Kingdom
Friday, March 6, 2026

More

    ਖਿਆਲੀ ਵਾਲਾ ਦਾ ਪਾਰਕ ਪਿੰਡ ਵਾਸੀਆਂ ਲਈ ਬਣਿਆ ਸੈਰਗਾਹ ਦਾ ਕੇਂਦਰ

    ਪਾਰਕ ਨੂੰ ਤਿਆਰ ਕਰਨ ਚ 5.65 ਲੱਖ ਹੋਏ ਖਰਚ

    ਅਸ਼ੋਕ ਵਰਮਾ 
    ਬਠਿੰਡਾ  

    ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਦੀ ਨੁਹਾਰ ਨੂੰ ਬਦਲਣ ਲਈ ਮਹਾਤਮਾ ਗਾਂਧੀ ਰੋਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਸਕੀਮ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੀ ਹੈ। ਇਸ ਸਕੀਮ ਤਹਿਤ ਜਿੱਥੇ ਬੇਰੋਜ਼ਗਾਰ ਵਿਅਕਤੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਇਸ ਸਕੀਮ ਰਾਹੀਂ ਜ਼ਿਲ੍ਹੇ ਦੇ ਪਿੰਡਾਂ ਦਾ ਸੁੰਦਰੀਕਰਨ ਕਰਨ ਲਈ ਵਿਸ਼ੇਸ਼ ਤੌਰ ’ਤੇ ਪਾਰਕ ਵੀ ਬਣਾਏ ਜਾ ਰਹੇ ਹਨ। ਇਹ ਪਾਰਕ ਪਿੰਡਾਂ ਦੀਆਂ ਖਾਲੀ ਪਈਆਂ ਪੰਚਾਇਤੀ ਥਾਵਾਂ ’ਤੇ ਬਣਵਾਏ ਜਾ ਰਹੇ ਹਨ। ਇਨ੍ਹਾਂ ਪਾਰਕਾਂ ਨਾਲ ਜਿੱਥੇ ਪਿੰਡਾਂ ਵਾਸੀਆਂ ਦੀ ਭਾਈਚਾਰਕ ਸਾਂਝ ’ਚ ਵਾਧਾ ਹੋ ਰਿਹਾ ਹੈ, ਉਥੇ ਹੀ ਇਹ ਪਾਰਕ ਪਿੰਡਾਂ ਦੀ ਸੁੰਦਰਤਾ ਨੂੰ ਵੀ ਚਾਰ ਚੰਨ ਲਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਹਰਜਿੰਦਰ ਸਿੰਘ ਜੱਸਲ ਨੇ ਦਿੱਤੀ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਸ਼੍ਰੀ ਹਰਜਿੰਦਰ ਸਿੰਘ ਜੱਸਲ ਨੇ ਅੱਗੇ ਦੱਸਿਆ ਕਿ ਮਗਨਰੇਗਾ ਯੋਜਨਾ ਤਹਿਤ ਜ਼ਿਲ੍ਹੇ ਦੇ ਪਿੰਡ ਖਿਆਲੀ ਵਾਲਾ ਵਿਖੇ ਬਣਾਇਆ ਗਿਆ ਪਾਰਕ ਪਿੰਡ ਵਾਸੀਆਂ ਲਈ ਸੈਰਗਾਹ ਦਾ ਕੇਂਦਰ ਬਣਿਆ ਹੋਇਆ ਹੈ। ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਮਗਨਰੇਗਾ ਮਜ਼ਦੂਰਾਂ ਰਾਹੀਂ ਤਿਆਰ ਕੀਤੇ ਗਏ ਇਸ ਪਾਰਕ ’ਤੇ 5.65 ਲੱਖ ਰੁਪਏ ਖਰਚ ਕੀਤੇ ਗਏ ਹਨ। ਇਹ ਪਾਰਕ ਹਰ ਵਰਗ ਤੇ ਹਰ ਉਮਰ ਦੇ ਪਿੰਡ ਵਾਸੀਆਂ ਲਈ ਸਵੇਰ-ਸ਼ਾਮ ਸੈਰ ਕਰਨ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਪਿੰਡ ਦੇ ਇਸ ਪਾਰਕ ਨੂੰ ਬਣਾਉਣ ਲਈ ਜਿੱਥੇ ਪਿੰਡ ਦੇ ਮਗਨਰੇਗਾ ਜੌਬ ਕਾਰਡ ਹੋਲਡਰਾਂ ਨੂੰ ਰੁਜ਼ਗਾਰ ਮਿਲਿਆ ਹੈ, ਉਥੇ ਹੀ ਇਸ ਪਾਰਕ ਨਾਲ ਪਿੰਡ ਦੀ ਨੁਹਾਰ ਵੀ ਬਦਲੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਹੀ ਸੁੰਦਰ ਡਿਜ਼ਾਇਨ ਨਾਲ ਤਿਆਰ ਕੀਤੇ ਗਏ ਇਸ ਪਾਰਕ ’ਚ ਖੇਡ ਦਾ ਮੈਦਾਨ, ਬੱਚਿਆਂ ਲਈ ਖੇਡਣ ਵਾਸਤੇ ਝੂਲੇ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪਿੰਡ ਦੀ ਪੰਚਾਇਤ ਵੱਲੋਂ ਪਾਰਕ ’ਚ ਹਰਿਆਲੀ ਲਈ ਵਿਸ਼ੇਸ਼ ਤੌਰ ’ਤੇ ਘਾਹ ਅਤੇ ਫੁੱਲ ਬੂਟੇ ਵੀ ਲਗਾਏ ਗਏ ਹਨ, ਜੋ ਇਸ ਪਾਰਕ ਦੀ ਸੁੰਦਰਤਾ ਵਿੱਚ ਵਾਧਾ ਕਰ ਰਹੇ ਹਨ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!