ਰਜਨੀ ਵਾਲੀਆ, ਕਪੂਰਥਲਾ
ਅੱਜ ਫੇਰ ਤੇਰੇ ਨਾਲ ਇੱਕੋ,
ਵਾਅਦਾ ਕਰਨਾ ਏ |
ਅਸਾਂ ਵੀ ਜਿੱਦਾਂ ਮਰਦੈਂ,
ਤੂੰ ਓਦਾਂ ਈ ਮਰਨਾ ਏ |
ਤੇਰੇ ਕਰਕੇ ਸੁਪਨੇ ਪੂਰੇ,
ਹੁੰਦੇ ਨਜ਼ਰੀਂ ਆਉਂਦੇ ਨੇ |
ਵਾਅਦਾ ਅਸਾਂ ਜੋ ਕਹੇਂਗਾ,
ਖਿਦਮਤ ਦੇ ਵਿੱਚ ਧਰਨਾ ਏ |
ਜੇ ਤੂੰ ਗਿੱਲਾ ਹੋਵੇਂ ਤਾਂ
ਮੈਂ ਸੁੱਕਣੇਂ ਪੈ ਜਾਵਾਂ |
ਤੂੰ ਬੱਦਲ ਜੇ ਬਣਿਓਂ,
ਤਾਂ ਫਿਰ ਅਸੀਂ ਵੀ ਵਰਨਾ ਏ |
ਮੈਨੂੰ ਤੇਰੀ ਖੁਸੀ਼ ਚਾਹੀਦੀ,
ਉਸਦੇ ਲਈ ਦੱਸ ਕੀ ਕਰਾਂ ਮੈਂ |
ਮੈਂ ਤੇਰੀ ਜਿੱਤ ਹਮੇਸਾ਼ ਲੋਚਾਂ,
ਮੈਂ ਓਸੇ ਲਈ ਬਸ ਹਰਨਾ ਏ |
ਤੇਰੇ ਲਈ ਮੈਂ ਅੱਜ ਵੀ ਓਹੀ,
ਜੋ ਮੈਂ ਪਿਛਲੇ ਜਨਮ ਚ ਸੀ |
ਤੈਨੂੰ ਢਹਿੰਦਿਆਂ ਦੇਖਣਾ ਨਈ,
ਤੇ ਢਹਿ ਕੇ ਤੇਰੇ ਲਈ ਉਸਰਨਾ ਏ |
ਜਦ ਤੇਰੇ ਬੋਲ ਦੋ ਕੰਨੀਂ ਪੈ ਜਾਂਦੇ,
ਮੈਨੂੰ ਜੰਨਤ ਲਗਦਾ ਮਿਲ ਜਾਂਦੀ |
ਮੇਰਾ ਮਤਲਬ ਤੇਰੀ ਰੂਹ ਨਾਲ ਏ,
ਜਾਂ ਦਿਲ ਤੇਰੇ ਦੇ ਘਰ ਨਾ ਏ |
ਜਿਸ ਘੜੀ ਤੂੰ ਮਿਲਿਆ ਸੀ ਮੈਨੂੰ,
ਉਹ ਘੜੀ ਸੁਲੱਖਣੀਂ ਡਾਢੀ ਸੀ |
ਮੈਂ ਸੋਚਾਂ ਜੇ ਤੂੰ ਨਾ ਮਿਲਦਾ,
ਤਾਂ ਰਜਨੀ ਨਾ ਹੁੰਦੀ ਵਰਨਾ ਏ |