16.9 C
United Kingdom
Sunday, June 7, 2026

More

    ਸਾਵਣ

    ਦੁੱਖਭੰਜਨ ਰੰਧਾਵਾ
    0351920036369

    ਇੱਕ ਦੁੱਖ ਸੱਜਣਾਂ ਸਾਵਣ ਦੇਂਦਾ,
    ਇੱਕ ਦੁੱਖ ਸੱਜਣਾਂ ਤੇਰਾ ਓਏ |
    ਮੈਨੂੰ ਛੱਡ ਕੇ ਜਾਵੀਂ ਨਾ ਤੂੰ,
    ਮੈਂਡਾ ਏਨਾਂ ਨਈਉਂ ਜੇਰਾ ਓਏ |

    ਮੁੱਖ ਤੇਰਾ ਇੰਝ ਲਗਦਾ ਮੈਨੂੰ,
    ਜਿੱਦਾਂ ਫੁੱਲ ਖੁਸ਼ਬੋਈ |
    ਜਿੱਦ ਮੇਰੀ ਏ ਆਸਿ਼ਕਾਂ ਵਾਲੀ,
    ਪਰ ਤੂੰ ਮੰਨਲੈ ਕੋਈ |
    ਜਿੱਦਾਂ ਮੱਕਾ ਹਾਜੀ ਦੇ ਲਈ,
    ਮੈਨੂੰ ਮੱਕਾ ਯਾਰ ਬਥੇਰਾ ਓਏ |
    ਇੱਕ ਦੁੱਖ ਸੱਜਣਾਂ ਸਾਵਣ ਦੇਂਦਾ,
    ਇੱਕ ਦੁੱਖ ਸੱਜਣਾਂ ਤੇਰਾ ਓਏ |

    ਮੈਂ ਪੱਥਰ ਦਾ ਬੁੱਤ ਨੀ ਅੜੀਏ,
    ਰੱਖ ਲਈਂ ਜਾਂ ਫਿਰ ਰੋੜੀਂ |
    ਮੈਂ ਤੇਰਾ ਸੀ਼ਸੇ਼ ਦਾ ਪੈਮਾਨਾ ਅੜੀਏ,
    ਸਾਭੀਂ ਜਾਂ ਫਿਰ ਤੋੜੀਂ |
    ਦਿੱਤਾ ਜੋ ਤੂੰ ਸੱਲ ਜਿਗਰ ਥੀਂ,
    ਓਈਓ ਸੱਲ ਬਥੇਰਾ ਓਏ |
    ਇੱਕ ਦੁੱਖ ਸੱਜਣਾਂ ਸਾਵਣ ਦੇਂਦਾ,
    ਇੱਕ ਦੁੱਖ ਸੱਜਣਾਂ ਤੇਰਾ ਓਏ |

    ਮੈਨੂੰ ਸਾੜਨਾਂ ਇੱਕ ਦਿਨ ਸੱਜਣਾਂ,
    ਤੇਰੀ ਪੀੜ ਦੇ ਭੱਠ ਨੇਂ |
    ਮੈਨੂੰ ਸਾਹ ਵੀ ਆਉਣ ਨਈਂ ਦੇਣੇ,
    ਤੇਰੀ ਮਾਰੀ ਗੱਠ ਨੇਂ |
    ਦੁੱਖਭੰਜਨ ਅੱਜ-ਕੱਲ ਕਰਦਾ ਵੇਖਲੈ,
    ਘਰ ਹਿਜਰਾਂ ਦੇ ਬਸੇਰਾ ੳਏ |
    ਇੱਕ ਦੁੱਖ ਸੱਜਣਾਂ ਸਾਵਣ ਦੇਂਦਾ,
    ਇੱਕ ਦੁੱਖ ਸੱਜਣਾਂ ਤੇਰਾ ਓਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!