15.3 C
United Kingdom
Sunday, June 7, 2026

More

    ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ


    ਮਾਲੇਰਕੋਟਲਾ, 31 ਜੁਲਾਈ (ਜਮੀਲ ਜੌੜਾ)

    ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ,ਕਿਲ੍ਹਾ ਰਹਿਮਤਗੜ੍ਹ ਦਾ ਬਾਰਵੀਂ ਸ਼੍ਰੇਣੀ ਦਾ ਨਤੀਜਾ 100% ਰਿਹਾ। ਇਲਾਕੇ ਨੂੰ ਅਨੇਕਾਂ ਮੈਰਿਟੋਰੀਅਸ ਬੱਚੇ ਦੇਣ ਵਾਲੇ ਇਸਲਾਮੀਆ ਸਕੂਲ ਵਿਖੇ ਉਕਤ ਨਤੀਜੇ ‘ਚੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ ਸਨਮਾਣ ਕੀਤਾ ਗਿਆ । ਸਕੂਲ ਪ੍ਰਿਸੀਪਲ ਕੌਸਰ ਪ੍ਰਵੀਨ ਜੀ ਨੇ ਦੱਸਿਆ ਕਿ ਸਕੂਲ ਦੀਆਂ ਸਾਰੀਆਂ ਵਿਦਿਆਰਥਣਾ ਹੀ ਚੰਗੇ ਪ੍ਰਾਪਤ ਕਰਕੇ ਪਾਸ ਹੋਈਆਂ। ਸਕੂਲ ਵਿੱਚੋਂ ਫਸਟ ਆਉਣ ਵਾਲੀ ਵਿਦਿਆਰਥਣ ਹੁਜ਼ੈਫਾ ਪੁੱਤਰੀ ਮੁਹੰਮਦ ਇਸਹਾਕ ਨੇ 92.66% ਅੰਕ ਪ੍ਰਾਪਤ ਕੀਤੇ, ਦੂਜੇ ਨੰਬਰ ਤੇ ਆਉਣ ਵਾਲੀ ਵਿਦਿਆਰਥਣ ਲੁਬਣਾ ਰਫੀਕ ਪੁੱਤਰੀ ਮੁਹੰਮਦ ਰਫੀਕ ਨੇ 91.33% ਅੰਕ ਪ੍ਰਾਪਤ ਕੀਤੇ ਜਦੋਂ ਕਿ ਤੀਸਰੇ ਨੰਬਰ ਤੇ ਆਉਣ ਵਾਲੀ ਵਿਦਿਆਰਥਣ ਇਕਰਾ ਪੁੱਤਰੀ ਮੁਹੰਮਦ ਅਨਵਰ ਨੇ 90% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਣ ਕੀਤਾ। ਇਹਨਾਂ ਵਿਦਿਆਰਥਣਾਂ ਤੋਂ ਇਲਾਵਾ 10 ਹੋਰ ਵਿਦਿਆਰਥਣਾ ਨੇ 80% ਤੋਂ ਵਧੇਰੇ ਅੰਕ ਪ੍ਰਾਪਤ ਕਰਕੇ ਮਾਪਿਆਂ ਅਤੇ ਸਕੂਲ ਨੂੰ ਮਾਣ ਬਖ਼ਸ਼ਿਆ। ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਦੇ ਹੋਏ ਪੁਜੀਸ਼ਨਾ ਪ੍ਰਾਪਤ ਕਰਨ ਵਾਲੀਆਂ ਇਹਨਾਂ ਵਿਦਿਆਰਥਣਾ ਦਾ ਸਕੂਲ਼ ਪ੍ਰਿੰਸੀਪਲ ਕੌਸਰ ਪ੍ਰਵੀਨ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ। ਇਲਾਕੇ ਦੇ ਪਤਵੰਤੇ ਸੱਜਣਾ ਵੱਲੋਂ ਸਕੂਲ ਦੀ ਇਸ ਕਾਮਯਾਬੀ ਲਈ ਸਕੂਲ ਪ੍ਰਬੰਧਕਾ ਅਤੇ ਸਕੂਲ ਸਟਾਫ਼ ਨੂੰ ਮੁਬਾਰਕਾਂ ਦਿੱਤੀਆ ਗਈਆਂ। ਸਕੂਲ ਪ੍ਰਿੰਸੀਪਲ ਕੌਸਰ ਪ੍ਰਵੀਨ ਨੇ ਦੱਸਿਆ ਕਿ ਸਮੂਹ ਸਟਾਫ, ਸਕੂਲ ਪ੍ਰਬੰਧਕਾਂ ਦੀ ਰਹਿਨੁਮਾਈ ਅਧੀਨ ਬਹੁਤ ਹੀ ਲਗਣ ਨਾਲ ਇਹਨਾਂ ਵਿਦਿਆਰਥਣਾਂ ਨੂੰ ਇਸ ਮਿਹਨਤ ਕਰਦਾ ਆ ਰਿਹਾ ਸੀ ਜਿਸ ਦਾ ਨਤੀਜਾ ਅੱਜ ਦੇਖਣ ਨੂੰ ਮਿਲ ਰਿਹਾ ਹੈ।ਇਸ ਮੌਕੇ ਸਕੂਲ ਪ੍ਰਬੰਧਕ ਲੈਕ.ਮੁਹੰਮਦ ਰਫ਼ੀਕ, ਸਕੂਲ ਸਟਾਫ਼ ਮੈਂਬਰ ਹਾਸ਼ਿਮ ਹਈ, ਕਰਮਜੀਤ ਕੌਰ, ਆਮਨਾ ਬੀਬੀ, ਉਜਮਾ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!