14.2 C
United Kingdom
Sunday, June 28, 2026

More

    ਪ੍ਰਿੰਸਪਾਲ ਸਿੰਘ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ: ਰਾਣਾ ਸੋਢੀ

    ਐਨ.ਬੀ.ਏ. ਲਈ ਚੁਣੇ ਗਏ ਪੰਜਾਬ ਦੇ ਚੌਥੇ ਖਿਡਾਰੀ ਨੂੰ ਦਿੱਤੀਆਂ ਮੁਬਾਰਕਾਂ

    ਚੰਡੀਗੜ੍ਹ, 29 ਜੁਲਾਈ: ( ਰਾਜਿੰਦਰ ਭਦੌੜੀਆ)
    ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੰਯੁਕਤ ਰਾਸ਼ਟਰ ਅਮਰੀਕਾ ਦੀ ਪ੍ਰਮੁੱਖ ਪੇਸ਼ੇਵਾਰਾਨਾ ਬਾਸਕਿਟਬਾਲ ਲੀਗ, ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐਨ.ਬੀ.ਏ.) ਦੀ ਲੀਗ-ਜੀ ਵਿੱਚ ਚੁਣੇ ਜਾਣ ਲਈ ਪ੍ਰਿੰਸਪਾਲ ਸਿੰਘ ਨੂੰ ਵਧਾਈ ਦਿੱਤੀ ਹੈ।
    ਐਨ.ਬੀ.ਏ. ਵਿੱਚ ਖੇਡਣ ਲਈ 6 ਫ਼ੁੱਟ 10 ਇੰਚ ਲੰਮੇ 19 ਸਾਲਾ ਖਿਡਾਰੀ ਦੀ ਚੋਣ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਸਤਨਾਮ ਸਿੰਘ ਭਮਰਾ, ਪਾਲਪ੍ਰੀਤ ਸਿੰਘ ਬਰਾੜ ਅਤੇ ਅਮਜੋਤ ਸਿੰਘ ਗਿੱਲ ਤੋਂ ਬਾਅਦ ਪ੍ਰਿੰਸਪਾਲ ਸਿੰਘ ਪੰਜਾਬ ਦਾ ਚੌਥਾ ਅਜਿਹਾ ਖਿਡਾਰੀ ਹੋਵੇਗਾ, ਜਿਸ ਨੇ ਸ਼ਾਨਦਾਰ ਮਾਅਰਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਅਤੇ ਬਾਸਕਿਟਬਾਲ ਫ਼ੈਡਰੇਸ਼ਨ ਆਫ਼ ਇੰਡੀਆ ਅਧੀਨ ਚੱਲ ਰਹੀ ਵੱਕਾਰੀ ਨਰਸਰੀ ‘ਲੁਧਿਆਣਾ ਬਾਸਕਿਟਬਾਲ ਅਕੈਡਮੀ’ ਵਿੱਚ ਸਿਖਲਾਈ ਪ੍ਰਾਪਤ ਪ੍ਰਿੰਸਪਾਲ ਸਿੰਘ ਨੇ ਇਸ ਉਚਾਈ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।
    ਰਾਣਾ ਸੋਢੀ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਕਾਦੀਆਂ ਗੁੱਜਰਾਂ ਵਿੱਚ ਰਹਿੰਦੇ ਉਸ ਦੇ ਪਿਤਾ ਗੁਰਮੇਜ ਸਿੰਘ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਉਸ ਨੂੰ ਖੇਡ ਪਿੜ ਵਿੱਚ ਲਿਆਂਦਾ। ਉਨ੍ਹਾਂ ਕਿਹਾ ਕਿ ਪ੍ਰਿੰਸਪਾਲ ਸਿੰਘ ਦਾ ਐਨ.ਬੀ.ਏ. ਵਿੱਚ ਪ੍ਰਵੇਸ਼, ਵਿਸ਼ਵ ਦੀ ਵੱਕਾਰੀ ਲੀਗ ਵਿੱਚ ਖੇਡਣ ਦੇ ਉਸ ਦੇ ਸੁਪਨੇ ਦੇ ਪੂਰਾ ਹੋਣ ਦੇ ਨਜ਼ਦੀਕ ਹੈ। ਪ੍ਰਿੰਸਪਾਲ ਸਿੰਘ ਐਨ.ਬੀ.ਏ. ਦੀ ਜੀ-ਲੀਗ ਵਿੱਚ ਖੇਡਣ ਵਾਲਾ ਤੀਜਾ ਭਾਰਤੀ ਖਿਡਾਰੀ ਹੋਵੇਗਾ। ਉਹ 21 ਮੈਂਬਰੀ ਐਨ.ਬੀ.ਏ.-ਚੋਣ ਟੀਮ ਦੀ ਨੁਮਾਇੰਦਗੀ ਕਰੇਗਾ ਅਤੇ ਐਨ.ਬੀ.ਏ. ਨਾਲ ਉਹ ਸਿੱਧਾ ਇਕਰਾਰਨਾਮਾ ਕਰੇਗਾ। ਐਨ.ਬੀ.ਏ. ਅਕੈਡਮੀ ਦੇ ਗ੍ਰੈਜੂਏਟ ਪ੍ਰਿੰਸਪਾਲ ਸਿੰਘ ਨੇ ਅਗਲੇ ਸੀਜ਼ਨ ਵਿੱਚ ਐਨ.ਬੀ.ਏ. ਦੀ ਜੀ ਲੀਗ ਵਿੱਚ ਖੇਡਣ ਲਈ ਦਸਤਖ਼ਤ ਕੀਤੇ ਹਨ।
    ਪੰਜਾਬ ਦੇ ਖੇਡ ਮੰਤਰੀ ਨੇ ਕਿਹਾ ਕਿ ਪ੍ਰਿੰਸਪਾਲ ਸਿੰਘ ਸੂਬੇ ਦੇ ਨੌਜਵਾਨਾਂ ਲਈ ਵੱਡੀ ਪ੍ਰੇਰਣਾ ਹੈ ਕਿਉਂ ਜੋ ਉਸ ਨੇ ਮੁਸ਼ਕਲ ਹਾਲਾਤ ਵਿੱਚ ਵੀ ਸਫ਼ਲਤਾ ਦੇ ਅਸਮਾਨ ਛੂਹੇ।
    ਜ਼ਿਕਰਯੋਗ ਹੈ ਕਿ ਪ੍ਰਿੰਸਪਾਲ ਸਿੰਘ ਸਾਲ 2017 ਵਿੱਚ ਐਨ.ਬੀ.ਏ. ਅਕੈਡਮੀ ਦਿੱਲੀ ਵਿੱਚ ਸ਼ਾਮਲ ਹੋਇਆ ਅਤੇ ਨਵੰਬਰ 2018 ਵਿੱਚ ਐਨ.ਬੀ.ਏ. ਗਲੋਬਲ ਅਕੈਡਮੀ, ਆਸਟਰੇਲੀਆ ਵਿੱਚ ਚਲਾ ਗਿਆ। ਆਪਣੇ ਐਨ.ਬੀ.ਏ. ਦੇ ਸਫ਼ਰ ਦੌਰਾਨ ਉਸ ਨੇ ਬਾਸਕਿਟਬਾਲ ਵਿਦਾਊਟ ਬਾਰਡਰਜ਼ (ਬੀ.ਡਬਲਯੂ.ਬੀ.) ਏਸ਼ੀਆ 2018, ਬੀ.ਡਬਲਯੂ.ਬੀ. ਗਲੋਬਲ 2018 ਅਤੇ ਐਨ.ਬੀ.ਏ. ਗਲੋਬਲ ਕੈਂਪ 2018 ਵਰਗੇ ਕਈ ਕੌਮਾਂਤਰੀ ਬਾਸਕਿਟਬਾਲ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ। ਪ੍ਰਿੰਸਪਾਲ ਸਿੰਘ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਸੀਨੀਅਰ ਪੁਰਸ਼ ਟੀਮ ਰਾਹੀਂ ਭਾਰਤ ਦੀ ਨੁਮਾਇੰਦਗੀ ਵੀ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!