14.2 C
United Kingdom
Sunday, June 28, 2026

More

    ਉੱਘੀ ਲੇਖਿਕਾ ਗੁਰਪ੍ਰੀਤ ਗੀਤ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ।

    ਇਟਲੀ (ਪੰਜ ਦਰਿਆ ਬਿਊਰੋ)
    ਨਿੱਕੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੀ ਕਵਿੱਤਰੀ ਗੁਰਪ੍ਰੀਤ ਗੀਤ ਜੋ ਕਿ ਜਲੰਧਰ ਦੇ ਆਦਮਪੁਰ ਦੀ ਰਹਿਣ ਵਾਲੀ ਸੀ। ਪਿਛਲੇ ਦਿਨੀਂ ਕੈੰਸਰ ਜਿਹੀ ਭਿਆਨਕ ਬਿਮਾਰੀ ਕਾਰਨ ਗੁਰਪ੍ਰੀਤ ਫਾਨੀ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਈ। ਛੋਟੀ ਉਮਰ ਚ ਹੀ ਗੁਰਪ੍ਰੀਤ ਨੂੰ ਲਿਖਣ ਦਾ ਸ਼ੌਂਕ ਸੀ। ਇਸੇ ਲਈ ਆਪਣੀਆਂ ਰਚਨਾਵਾਂ ਕਰਕੇ ਹਮੇਸ਼ਾਂ ਚਰਚਾ ਵਿੱਚ ਰਹਿੰਦੀ ਸੀ। “ਸੁਪਨਿਆਂ ਦੇ ਦਸਤਖ਼ਤ” ਉਸ ਦੀ ਪਹਿਲੀ ਕਿਤਾਬ ਜੋ ਕਿ ਉਸ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਛਪ ਕੇ ਤਿਆਰ ਹੋਈ ਸੀ ਉਹ ਕਿਤਾਬ ਗੁਰਪ੍ਰੀਤ ਦੀ ਪਹਿਲੀ ਤੇ ਆਖਰੀ ਕਿਤਾਬ ਸੀ। ਵਿਸ਼ਵ ਭਰ ਦੀਆਂ ਪੰਜਾਬੀ ਮਾਂ ਬੋਲੀ ਲਈ ਦਿਨ ਰਾਤ ਇੱਕ ਕਰਨ ਵਾਲੀਆਂ ਸੰਸਥਾਵਾਂ ਨੇ ਜਿੱਥੇ ਗੁਰਪ੍ਰੀਤ ਦੇ ਤੁਰ ਜਾਣ ਦਾ ਅਫਸੋਸ ਕੀਤਾ ਉਥੇ ਹੀ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਵੀ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਹੋਰਾਂ ਕਿਹਾ ਕਿ ਗੁਰਪ੍ਰੀਤ ਭਾਵੇੰ ਅੱਜ ਸਾਡੇ ਵਿਚਕਾਰ ਸਰੀਰਕ ਤੌਰ ਤੇ ਨਹੀਂ ਹੈ। ਪਰ ਉਸ ਦੀਅਾਂ ਰਚਨਾਵਾਂ ਹਮੇਸ਼ਾਂ ਜਿਉਂਦੀਆਂ ਰਹਿਣਗੀਆਂ। ਇਸ ਦੇ ਨਾਲ ਹੀ ਰਾਜ ਕੁਮਾਰ ਗਰਗ ਅਤੇ ਸ਼ਮਸ਼ੇਰ ਸਿੰਘ ਨਾਗਰਾ ਦੇ ਅਚਨਚੇਤ ਤੁਰ ਜਾਣ ਤੇ ਸਭਾ ਵਲੋਂ ਅਫਸੋਸ ਜਾਹਿਰ ਕੀਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!