3.5 C
United Kingdom
Sunday, March 8, 2026

More

    ਉਸਤਾਦ ਲਾਲ ਚੰਦ ਯਮਲਾ ਜੀ ਨੂੰ ਪਦਮ ਸ੍ਰੀ ਐਵਾਰਡ ਦਿੱਤਾ ਜਾਵੇ- ਮਨੋਹਰ ਧਾਰੀਵਾਲ

    ਮੋਗਾ/ ਨਿਹਾਲ ਸਿੰਘ ਵਾਲਾ 29 ਜੁਲਾਈ (ਮਿੰਟੂ ਖੁਰਮੀ, ਕੁਲਦੀਪ ਗੋਹਲ, ਜਗਵੀਰ ਆਜ਼ਾਦ)

    “ਪੰਜਾਬੀ ਸੱਭਿਆਚਾਰ ਗਾਇਕੀ ਦੇ ਬਾਬਾ ਬੋਹੜ ਸਵਰਗੀ ਉਸਤਾਦ ਲਾਲ ਚੰਦ ਯਮਲਾ ਜੱਟ ਨੇ ਦੇਸ਼ ਦੀ ਅਜਾਦੀ ਤੋਂ ਬਾਅਦ ਪੰਜਾਬੀ ਲੋਕ ਗਾਇਕੀ ਵਿੱਚ ਆਪਣਾ ਇਕ ਨਾਮ ਬਣਾਇਆ ਹੈ ਅਤੇ ਪੂਰੇ ਵਿਸ਼ਵ ਵਿੱਚ ਪ੍ਰਸਿੱਧੀ ਹਾਸਲ ਕੀਤੀ ਅਤੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ ਹੈ। ਓਹਨਾ ਦੇ ਸਨਮਾਨ ਵਿੱਚ ਓਹਨਾਂ ਨੂੰ ਪਦਮ ਸ੍ਰੀ ਐਵਾਰਡ ਨਾਲ ਸਨਮਾਨਿਤ ਕਰਨਾ ਸਰਕਾਰ ਦਾ ਫਰਜ਼ ਹੈ। ਲਾਲ ਚੰਦ ਯਮਲਾ ਜੱਟ ਜੀ ਦੀ ਸਾਰੀ ਉਮਰ ਪੰਜਾਬੀ ਸੱਭਿਆਚਾਰ ਗਾਇਕੀ ਨੂੰ ਦੇਣ ਕਰਕੇ ਇਸ ਐਵਾਰਡ ਨਾਲ ਸਨਮਾਨਿਤ ਕਰਨਾ ਇਕ ਸੱਚੀ ਸ਼ਰਧਾਂਜਲੀ ਹੋਵੇਗੀ।”, ਇਹਨਾਂ ਵਿਚਾਰਾ ਦਾ ਪ੍ਰਗਟਾਵਾ ਮਨੋਹਰ ਧਾਰੀਵਾਲ ਗਾਇਕ ,ਅਦਾਕਾਰ ਪ੍ਰੋਡਿਊਸਰ ਅਤੇ ਉਪ ਪ੍ਰਧਾਨ ਐੱਸ ਸੀ ਬੀ ਸੀ ਵੈਲਫੇਅਰ ਫਰੰਟ ਪੰਜਾਬ ਨੇ ਕੀਤਾ। ਯਮਲਾ ਜੱਟ ਜੀ ਦੇ ਪਰਵਾਰ ਦੇ ਨਾਲ ਨਾਲ ਓਹਨਾ ਦੇ ਸਗਿਰਦ ਆਪਣੀ ਗਾਇਕੀ ਦੇ ਕਰਕੇ ਆਪਣਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕਰ ਰਹੇ ਹਨ। ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ ਗਾਇਕੀ ਦੀ ਲੜੀ ਨੂੰ ਓਹਨਾ ਦੇ ਪੁੱਤਰ ਯਸ਼ਦੇਵ ਯਮਲਾ ਜੀ ਨੇ ਅੱਗੇ ਤੋਰਿਆ ਅਤੇ ਹੁਣ ਓਸ ਲੜੀ ਨੂੰ ਯਸ਼ਦੇਵ ਯਮਲਾ ਜੀ ਦੀ ਧਰਮ ਪਤਨੀ ਸਰਬਜੀਤ ਯਮਲਾ ਚਿਮਟੇ ਵਾਲੀ ਗਾਇਕੀ ਰਾਹੀਂ ਅੱਗੇ ਤੋਰ ਰਹੇ ਹਨ ਅਤੇ ਇਹ ਸਾਰਾ ਪਰਵਾਰ ਪੰਜਾਬੀ ਸੱਭਿਆਚਾਰ ਗਾਇਕੀ ਨਾਲ ਜੁੜਿਆ ਹੋਇਆ ਹੈ। ਮਨੋਹਰ ਧਾਰੀਵਾਲ ਨੇ ਕਿਹਾ ਕਿ ਓਹਨਾ ਨੂ ਆਸ ਹਾਂ ਕੇ ਪੰਜਾਬ ਸਰਕਾਰ ਯਮਲਾ ਪਰਵਾਰ ਨੂੰ ਇਸ ਸਨਮਾਨ ਨਾਲ ਸਨਮਾਨਿਤ ਕਰਕੇ ਪੰਜਾਬੀ ਗਾਇਕੀ ਦਾ ਮਾਣ ਵਧਾਇਆ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!