ਅਸ਼ੋਕ ਵਰਮਾ
ਬਠਿੰਡਾ,28 ਜੁਲਾਈ। ਬਠਿੰਡਾ ਪੁਲਿਸ ਨੇ ਰਾਮਪੁਰਾ ਫੂਲ ’ਚ ਅਜਿਹੇ ਗੋਰਖਧੰਦੇ ਦਾ ਪਰਦਾਫਾਸ਼ ਕੀਤਾ ਹੈ ਜੋਕਿ ਘਰੇਲੂ ਜੁੱਤੀਆਂ ’ਤੇ ਮਸ਼ਹੂਰ ਕੰਪਨੀਆਂ ਦੇ ਲੇਬਲ ਲਾਕੇ ਇੰਨਾਂ ਨੂੰ ਆਨਲਾਈਨ ਸ਼ਾਪਿੰਗ ਐਪਸ ਦੇ ਜਰੀਏ ਵੇਚਦਾ ਸੀ। ਜਾਣਕਾਰੀ ਅਨੁਸਾਰ ਬਠਿੰਡਾ ਦੇ ਥਾਣਾ ਥਰਮਲ ਪੁਲਿਸ ਨੇ ਇੱਕ ਸ਼ਕਾਇਤ ਦੇ ਅਧਾਰ ‘ਤੇ ਰਾਮਪੁਰਾ ਫੂਲ ਨਿਵਾਸੀ ਨਵੀਨ ਸ਼ਰਮਾ ਦੇ ਗਣੇਸ਼ ਤੇਲ ਮਿੱਲ ਨੇੜੇ 7-8 ਗੋਦਾਮਾਂ ਵਿੱਚ ਭਾਰੀ ਪੁਲਿਸ ਫੋਰਸ ਤੇ ਛਾਪਾ ਮਾਰਿਆ। ਬਠਿੰਡਾ ਪੁਲਿਸ ਦੀਆਂ ਟੀਮਾਂ ਦੀ ਅਗਵਾਈ ਐਸਪੀ ਰੈਂਕ ਦੇ ਇੱਥ ਅਧਿਕਾਰੀ ਨੇ ਕੀਤੀ ਅਤੇ ਛਾਪੇ ਦੌਰਾਨ ਵੱਡੀ ਮਾਤਰਾ ਵਿੱਚ ਜੁੱਤੀਆਂ ਦਾ ਭੰਡਾਰ ਬਰਾਮਦ ਕੀਤਾ ਹੈ। ਰੌਚਕ ਤੱਥ ਹੈ ਕਿ ਬਠਿੰਡਾ ਦੇ ਥਾਣਾ ਇੰਚਾਰਜਾਂ ਵੱਲੋਂ ਚਲਾਏ ਇਸ ਆਪਰੇਸ਼ਨ ਦੀ ਰਾਮਪੁਰਾ ਦੇ ਥਾਣਾ ਸਿਟੀ ਦੀ ਪੁਲਿਸ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ ਗਈ । ਜਦੋਂ ਪੁਲਿਸ ਟੀਮਾਂ ਇਸ ਗੁਦਾਮ ਦੀ ਛਾਣਬੀਣ ਕਰ ਰਹੀਆਂ ਸਨ ਤਾਂ ਥਾਣਾ ਸਿਟੀ ਦੇ ਮੁੱਖ ਥਾਣਾ ਅਫਸਰ ਆਮ ਦੀ ਤਰਾਂ ਥਾਣੇ ’ਚ ਬੈਠੇ ਹੋਏ ਹਨ।
ਮਾਮਲੇ ਦੀ ਗੰਭੀਰਤਾ ਦਾ ਅੰਦਾਜਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਐਸਐਸਪੀ ਬਠਿੰਡਾ ਡਾ ਨਾਨਕ ਸਿੰਘ ਖੁਦ ਮੌਕੇ ਤੇ ਗਏ ਅਤੇ ਸਰਚ ਆਪਰੇਸ਼ਨ ਦੀ ਜਾਣਕਾਰੀ ਲਈ ਤੇ ਲੁੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਇਸ ਕਾਰਵਾਈ ਦੌਰਾਨ ਪੁਲਿਸ ਨੇ ਮੀਡੀਆ ਨੂੰ ਨੇੜੇ ਨਹੀਂ ਫਟਕਣ ਦਿੱਤਾ ਅਤੇ ਕਾਰਵਾਈ ਗੁਪਤ ਰੱਖੀ। ਲਗਭਗ 7 ਘੰਟੇ ਤੱਕ ਚੱਲੀ ਪੜਛਾਲ ਤ ਤੋਂ ਬਾਅਦ, ਪੁਲਿਸ ਨੇ ਗੋਦਾਮ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਛਾਪੇਮਾਰੀ ਸਵੇਰੇ 11 ਵਜੇ ਸ਼ੁਰੂ ਹੋਈ ਅਤੇ ਸਾਮ 6 ਵਜੇ ਤੱਕ ਜਾਰੀ ਰਹੀ। ਪਤਾ ਲੱਗਿਆ ਹੈ ਕਿ ਪੁਲਿਸ ਨੇ ਇੰਨਾਂ ਗੋਦਾਮਾਂ ਵਿਚੋਂ ਭਾਰੀ ਮਾਤਰਾ ਵਿਚ ਜੁੱਤੇ ਬਰਾਮਦ ਕੀਤੇ ਹਨ। ਪੁਲਿਸ ਹੁਣ ਇਹ ਪਤਾ ਲਾਵੁਦ ’ਚ ਜੁਟ ਗਈ ਹੈ ਕਿ ਆਖਰ ਇਹ ਧੰਦਾ ਕਦੋਂ ਤੋਂ ਚੱਲ ਰਿਹਾ ਹੈ ਅਤੇ ਇਸ ਕਾਲੇ ਕਾਰੋਬਾਰ ’ਚ ਕੌਣ ਕੌਣ ਲੋਕ ਸ਼ਾਮਲ ਹਨ।
ਬਰਾਂਡਡ ਕਹਿਕੇ ਆਮ ਜੁੱਤੇ ਵਿਕਣ ਦੀ ਸੂਚਨਾ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਡਾ ਲਾਨਕ ਸਿੰਘ ਦਾ ਕਹਿਦਾ ਸੀ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਮਪੁਰਾ ਸ਼ਹਿਰ ਵਿੱਚ ਆਮ ਬੂਟਾਂ ਨੂੰ ਵੱਡੀਆਂ ਬਰਾਂਡੈਡ ਕੰਪਨੀਆਂ ਦੇ ਦੱਸਕੇ ਵੇਚਿਆ ਜਾ ਰਿਹਾ ਹੈ । ਉਨਾਂ ਦੱਸਿਆ ਕਿ ਪੁਲਿਸ ਨੇ ਅੱਜ ਇਹ ਕਾਰਵਾਈ ਇਸੇ ਸੂਚਨਾ ਦੇ ਅਧਾਰ ਤੇ ਕੀਤੀ ਹੈ। ਉਨਾਂ ਦੱਸਿਆ ਕਿ ਪੁਲਿਸ ਨੇ ਜੁੱਤੀਆਂ ਦੇ ਬਾਕਸ ਬਰਾਮਦ ਕੀਤੇ ਹਨ ਜਿੰਨਾਂ ਦੀ ਗਿਣਤੀ 18-19 ਸੌ ਦੇ ਕਰੀਬ ਬਣਦੀ ਹੈ। ਉਨਾਂ ਦੱਸਿਆ ਕਿ ਬਰਾਮਦ ਸਮਾਨ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿੰਨਾਂ ਦੇ ਮੁਕੰਮਲ ਹੋਣ ਤੇ ਪੜਤਾਲ ਕੀਤੀ ਜਾਏਗੀ। ਉਨਾਂ ਦੱਸਿਆ ਕਿ ਗੁਦਾਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਕੌਮੀ ਮਾਰਗ ਤੇ ਵੱਡੀਆਂ ਕੰਪਨੀਆਂ ਦੇ ਸਟੋਰ
ਬਠਿੰਡਾ ਚੰਡੀਗੜ ਕੌਮੀ ਸੜਕ ਮਾਰਗ ਤੇ ਜੁੱਤੀਆਂ ਬਨਾਉਣ ਵਾਲੀਆਂ ਸਾਰੀਆਂ ਹੀ ਦੇਸੀ ਵਿਦੇਸ਼ ਕੰਪਨੀਆਂ ਦੇ ਸ਼ੋਅਰੂਮ ਖੁੱਲੇ ਹੋਏ ਹਨ। ਕੰਪਨੀਆਂ ਦੇ ਆਪਣੇ ਸਟੋਰ ਹੋਣ ਕਾਰਨ ਆਮ ਲੋਕਾਂ ’ਚ ਇੱਥੋਂ ਜੁੱਛੇ ਖਰੀਦਣ ਦਾ ਭਾਰੀ ਕਰੇਜ਼ ਬਣਿਆ ਹੋਇਆ ਹੈ ਜਿਸ ਦਾ ਅਨਮਾਨ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਤਿੰਨ ਕੁ ਵਰਿਆਂ ਦੌਰਾਨ ਕੰਪਨੀ ਸਟੋਰਾਂ ਦੀ ਗਿਣਤੀ ਤਿੰਨ ਗੁਣਾ ਹੋ ਗਈ ਹੈ। ਭਾਵੇਂ ਕੋਈ ਵੀ ਅਧਿਕਾਰੀ ਇਸ ਮੁੱਦੇ ਤੇ ਫਿਲਹਾਲ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੋਇਆ ਪਰ ਅਹਿਮ ਸੂਤਰਾਂ ਨੇ ਦੱਸਿਆ ਹੈ ਕਿ ਕੰਪਲਂ ਸਟੋਰਾਂ ਦੀ ਵਿੱਕਰੀ ਤੇ ਅਸਰ ਪੈਣ ਕਾਰਨ ਹੀ ਇਹ ਮਾਮਲਾ ਸਾਹਮਣੇ ਆਇਆ ਹੈ।